Breaking NewsD5 specialIndiaNewsPoliticsPunjab

ਅਵਾਰਾ ਪਸ਼ੂਆਂ ਤੋਂ ਛੁਟਕਾਰੇ ਲਈ ਰੱਖੇ ਗਏ 25 ਕਰੋੜ, ਅਪ੍ਰੈਲ ‘ਚ ਮਿਲਣਗੇ ਨੌਜਵਾਨਾਂ ਨੂੰ ਸਮਾਰਟਫੋਨ !

ਚੰਡੀਗੜ੍ਹ : ਪੰਜਾਬ ਬਜਟ ‘ਚ ਮਨਪ੍ਰੀਤ ਬਾਦਲ ਨੇ ਅਵਾਰਾ ਪਸ਼ੂਆਂ ਦਾ ਵੀ ਮੁੱਦਾ ਰੱਖਿਆ ਹੈ। ਇਸ ਮੁੱਦੇ ‘ਤੇ ਬੋਲਦੇ ਹੋਏ ਮਨਪ੍ਰੀਤ ਬਾਦਲ ਨੇ ਕਿਹਾ ਕਿ ਅਵਾਰਾ ਪਸ਼ੂਆਂ ਦੇ ਪ੍ਰਬੰਧਨ ਲਈ 25 ਕਰੋੜ ਰੁਪਏ ਰਿਜ਼ਰਵ ਕੀਤੇ ਗਏ ਹਨ। ਇਸ ਦੇ ਨਾਲ ਖੇਡਾਂ ਦੇ ਵੱਲ ਪੰਜਾਬ ਦੇ ਨੌਜਵਾਨਾਂ ਦਾ ਧਿਆਨ ਆਕਰਸ਼ਿਤ ਕਰਨ ਲਈ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ 270 ਕਰੋੜ ਰੁਪਏ ਦਾ ਫੰਡ ਰੱਖਿਆ ਗਿਆ ਹੈ।

Patiala Craft mela ਦੇ ਨਜ਼ਾਰੇ, ਗੋਰੀ ਘਰਵਾਲੀ ਨੂੰ UK ਤੋਂ ਲਿਆਇਆ ਪੰਜਾਬੀ ਮੁੰਡਾ

ਇਸ ਦੇ ਨਾਲ ਸਪੋਰਟਸ ਯੂਨੀਵਰਸਿਟੀ ਨੂੰ ਫੰਡ ਜਾਰੀ ਕੀਤੇ ਜਾਣਗੇ ਤਾਂ ਕਿ ਇੱਕ ਸਾਲ ‘ਚ ਹੀ ਯੂਨੀਵਰਸਿਟੀ ਬਣ ਸਕੇ। ਉਥੇ ਹੀ ਸਟੇਡੀਅਮ ਅਤੇ ਖੇਡ ਢਾਂਚੇ ਨੂੰ ਅੱਗੇ ਵਧਾਉਣ ਲਈ 35 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ।ਇਸ ਦੇ ਨਾਲ ਇੱਕ ਵਾਰ ਫਿਰ ਤੋਂ ਵਿਧਾਨ ਸਭਾ ਵਿੱਚ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦਾ ਮੁੱਦਾ ਚੁੱਕਿਆ ਗਿਆ।

ਪ੍ਰਦਰਸ਼ਨ ਕਰਦਾ-ਕਰਦਾ ਮਜੀਠੀਆ ਹੋਇਆ ਬੇਹੋਸ਼, ਫੇਰ ਪੁਲਿਸ ਨੇ ਚੱਕ ਕੇ ਸੁੱਟਿਆ ਗੱਡੀ ‘ਚ

ਕੈਪਟਨ ਅਮਰਿੰਦਰ ਸਿੰਘ ਦਾ ਹੀ ਬਿਆਨ ਦੁਹਰਾਉਂਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ 10 ਲੱਖ ਸਮਾਰਟਫੋਨ ਵੰਡਣ ਦਾ ਵਾਅਦਾ ਕੀਤਾ ਗਿਆ ਹੈ ਜੋ ਕਿ ਅਪ੍ਰੈਲ 2020 ਤੋਂ ਡਿਲੀਵਰ ਹੋਣੇ ਸ਼ੁਰੂ ਹੋ ਜਾਣਗੇ। ਇਸਦੇ ਲਈ 2020 – 21 ‘ਚ 100 ਕਰੋੜ ਦੀ ਰਾਸ਼ੀ ਰਿਜ਼ਰਵ ਰੱਖੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button