Breaking NewsD5 specialIndiaNewsPoliticsPunjab

ਭਗਵੰਤ ਮਾਨ ਦੇ ਵਿਰੋਧ ਦੀ EXCLUSIVE VIDEO, ਲੋਕਾਂ ਨੇ ਪਾਇਆ ਘੇਰਾ, ਮਾਇਕ ਛੱਡ ਕੇ ਭੱਜੇ ਮਾਨ ! (ਵੀਡੀਓ)

ਬਰਨਾਲਾ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਮੈਦਾਨ ਭਖਣੇ ਸ਼ੁਰੂ ਹੋ ਗਏ ਹਨ। ਲੋਕਾਂ ਦੀ ਕਚਿਹਰੀ ‘ਚ ਦੁਬਾਰਾ ਵੋਟਾਂ ਮੰਗਣ ਦੌਰਾਨ ਲੀਡਰਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਪਹਿਲਾਂ ‘ਆਪ’ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਦੇ ਵਿਰੋਧ ਦੀ ਵੀਡੀਓ ਸੋਸ਼ਲ ਮੀਡੀਆਂ ਤੇ ਖੂਬ ਵਾਇਰਲ ਹੋਈ ਤੇ ਹੁਣ ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਦਾ ਬਰਨਾਲਾ ਦੇ ਪਿੰਡ ਜੋਧਪੁਰ ‘ਚ ਲੋਕਾਂ ਵਲੋਂ ਵਿਰੋਧ ਕੀਤਾ ਗਿਆ ਹੈ। ਭਗਵੰਤ ਦੇ ਸੁਰੱਖਿਆ ਮੁਲਾਜ਼ਮਾਂ ਵਲੋ ਲੋਕਾਂ ਨੂੰ ਸ਼ਾਂਤ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਲੋਕ ਚੁੱਪ ਨਾ ਕਰੇ।

Read Also ਜੱਸੀ ਜਸਰਾਜ ਤੇ ਬੈਂਸ ਨੇ ਕੀਤੇ ਅਜਿਹੇ ਖੁਲਾਸੇ, ਭਗਵੰਤ ਮਾਨ ਦੀ ਉੱਡੀ ਨੀਂਦ (ਵੀਡੀਓ)

ਭਗਵੰਤ ਮਾਨ ਨੂੰ ਆਪਣਾ ਸੰਬੋਧਨ ਅੱਧ ਵਿਚਕਾਰ ਹੀ ਛੱਡ ਕੇ ਜਾਣਾ ਪਿਆ, ਲੋਕਾਂ ਦਾ ਕਹਿਣਾ ਸੀ ਕੀ ਭਗਵੰਤ ਨੇ ਉਨ੍ਹਾਂ ਦੇ ਪਿੰਡ ਕੋਈ ਗ੍ਰਾਂਟ ਨਹੀਂ ਦਿੱਤੀ ਗਈ। ਜਦੋਂ ਉਨ੍ਹਾਂ ਵਲੋਂ ਭਗਵੰਤ ਮਾਨ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਸੀ ਉਸ ਕੋਲ ਸਮਾਂ ਨਹੀਂ ਹੈ। ਲੋਕਾਂ ਦਾ ਇਹ ਹੰਗਾਮਾ ਕਾਫੀ ਸਮੇਂ ਤੱਕ ਚੱਲਦਾ ਰਿਹਾ। ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਦੌਰਾਨ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਮਾਨ ਦੀ ਇੱਕ ਨਾ ਸੁਣੀ। ਬੇਸ਼ੱਕ ਭਗਵੰਤ ਮਾਨ ਲੋਕਾਂ ਨੂੰ ਕਹਿ ਰਹੇ ਕਿ ਉਨ੍ਹਾਂ ਤੋਂ ਚਾਹੇ ਇੱਕ ਪੈਸੇ ਦਾ ਹਿਸਾਬ ਲੈ ਲਵੋਂ ਪਰ ਲੋਕ ਉਨ੍ਹਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button