Breaking NewsEntertainmentNews

ਅਕਸ਼ੈ ਦੀ ਫਿਲਮ ‘ਹਾਉਸਫੁਲ 4’ ਦੇ ਸੈੱਟ ‘ਤੇ ਡਾਂਸਰ ਨਾਲ ਛੇੜਛਾੜ,FIR ਦਰਜ

ਮੁੰਬਈ : ਮੁੰਬਈ ਵਿੱਚ ‘ਹਾਉਸਫੁਲ 4’ ਦੀ ਸ਼ੂਟਿੰਗ ਦੇ ਦੌਰਾਨ ਸੈੱਟ ਤੇ ਉਸ ਸਮੇਂ ਵਿਵਾਦ ਖੜਾ ਹੋ ਗਿਆ, ਜਦੋਂ 2 ਵਿਅਕਤੀਆਂ ਨੇ ਕਥਿਤ ਤੌਰ ‘ਤੇ ਫੀਮੇਲ ਡਾਂਸਰ ਦੇ ਨਾਲ ਛੇੜਛਾੜ ਕੀਤੀ। ਫ਼ਿਲਮ ਦੀ ਸ਼ੂਟਿੰਗ ਮੁੰਬਈ ਦੇ ਚਿੱਤਰਕੁੱਟ ਸਟੂਡੀਓ ‘ਚ ਚੱਲ ਰਹੀ ਹੈ ਜਿੱਥੇ ਕੁਝ ਲੋਕ ਜ਼ਬਰਦਸਤੀ ਸੈੱਟ ‘ਤੇ ਆ ਗਏ ਤੇ ਫ਼ਿਲਮ ਦੀ ਫੀਮੇਲ ਡਾਂਸਰ ਨਾਲ ਛੇੜਛਾੜ ਕਰਨ ਲੱਗ ਗਏ। ਜਦੋਂ ਇਹ ਸਭ ਹੋਇਆ ਸੈੱਟ ‘ਤੇ ਅਕਸ਼ੇ, ਬੌਬੀ, ਰਿਤੇਸ਼ ਜਿਹੇ ਸਟਾਰਸ ਵੀ ਮੌਜੂਦ ਸਨ। ਫ਼ਿਲਮ ਦੀਆਂ ਕਰੀਬ 100 ਫੀਮੇਲ ਡਾਂਸਰ ਨੇ ਇਸ ਦੀ ਸ਼ਿਕਾਇਤ ਅੰਬੋਲੀ ਪੁਲਿਸ ਸਟੇਸ਼ਨ ‘ਚ ਵੀ ਕੀਤੀ ਤੇ ਮੁਲਜ਼ਮਾਂ ਖਿਲਾਫ ਐਫਆਈਆਰ ਕਰਵਾ ਦਿੱਤੀ ਹੈ।

Read Also ਨਰਸਾਂ ਨਾਲ ਡਾਕਟਰ ਕਰਦੈ ਗੰਦੀਆਂ ਹਰਕਤਾਂ!

ਫੀਮੇਲ ਡਾਂਸਰ ਮੁਤਾਬਕ, ਕੁਝ ਲੋਕ ਫ਼ਿਲਮ ਦੇ ਸੈੱਟ ‘ਤੇ ਆਏ ਤੇ ਉੱਥੇ ਮੌਜੂਦ ਫੀਮੇਲ ਡਾਂਸਰ ਨਾਲ ਛੇੜਛਾੜ ਕਰਨ ਲੱਗੇ। ਡਾਂਸਰ ਨੇ ਮੁਲਜ਼ਮ ਦਾ ਨਾਂ ਪਵਨ ਸ਼ੈਟੀ ਦੱਸਿਆ ਹੈ। ਪੁਲਿਸ ਨੇ ਸ਼ਿਕਾਇਤ ਦਰਜ ਕਰ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਨਾ ਪਾਟੇਕਰ ਤੇ ਸਾਜਿਦ ਹੁਣ ‘ਹਾਉਸਫੁਲ-4’ ਦਾ ਹਿੱਸਾ ਨਹੀਂ ਹਨ ਤੇ ਫ਼ਿਲਮ ਦਾ ਅੱਧ ਤੋਂ ਵੱਧ ਸ਼ੂਟ ਹੋ ਚੁੱਕਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button