ਹੁਣ ਰਾਮ ਰਹੀਮ ਦੀ ਸਰਨ ਲਵੇਗਾ ਕੈਪਟਨ ਦਾ ਮੰਤਰੀ ? ਹੁਣ ਕਾਂਗਰਸੀ ਲੀਡਰਾਂ ‘ਤੇ ਕੌਣ ਕਸੇਗਾ ਸ਼ਿੰਕਜਾ ! (ਵੀਡੀਓ)
ਲੋਕ ਸਭਾ ਚੋਣਾਂ ਸਿਰ ਤੇ ਆ ਗਈਆਂ ਨੇ ਤੇ ਇਕ ਵਾਰ ਫਿਰ ਸਿਆਸੀ ਪਾਰਟੀਆਂ ਨੂੰ ਡੇਰਿਆਂ ਦੀ ਯਾਦ ਆਉਂਦੀ ਨਜ਼ਰ ਆ ਰਹੀ ਹੈ।ਸੂਬੇ ‘ਚ ਡੇਰਿਆਂ ਦੀ ਰਾਜਨੀਤੀ ਇਕ ਵਾਰ ਫਿਰ ਸਰਗਰਮ ਹੁੰਦੀ ਦਿਖਾਈ ਦੇ ਰਹੀ ਹੈ। ਭਾਜਪਾ ਦੇ ਕੇਂਦਰੀ ਮੰਤਰੀ ਨਿਤੀਨ ਗਡਕਰੀ ਪਿਛਲੇ ਦਿਨੀਂ ਬਿਆਸ ਡੇਰੇ ਦੇ ਪ੍ਰਮੁੱਖ ਨੂੰ ਮਿਲੇ। ਜਿਸ ਤੋਂ ਬਾਅਦ ਭਾਜਪਾ ਤੇ ਸਵਾਲ ਉਠੇ ਤਾਂ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਦਾ ਬਿਆਨ ਆਇਆ, ਬੇਸ਼ਕ ਭਾਜਪਾ ਇੱਕ ਮੁਦੇ ਤੋਂ ਕਿਨਾਰਾ ਕਰਦੀ ਦਿਖਾਈ ਦੇ ਰਹੀ ਹੈ ਪਰ ਕਾਂਗਰਸ ਦੀ ਸਥਿਤੀ ਦੇਸ਼ ‘ਚ ਅਜਿਹੀ ਬਣ ਗਈ ਹੈ ਕਿ ਉਹ ਕਿਸੇ ਵੀ ਤਰਾਂ ਦਾ ਮੌਕਾ ਗਵਾਉਣਾ ਨੀਂ ਚਾਹੁੰਦੀ ਤੇ ਡੇਰਿਆਂ ਦੇ ਵੋਟ ਬੈਂਕ ਨੂੰ ਕੈਚ ਕਰਨਾ ਚਾਹੁੰਦੀ ਹੈ।
Read Also ਜੇਲ੍ਹ ‘ਚ ਬੈਠੇ ਰਾਮ ਰਹੀਮ ਤੋਂ ਪੁੱਛੇ ਜਾਣਗੇ ਸਿੱਧੇ ਸਵਾਲ (ਵੀਡੀਓ)
ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਵੀ ਗਰਮਾ ਗਰਮ ਬਿਆਨ ਸਾਹਮਣੇ ਆਇਆ, ਜਿਸ ‘ਚ ਮੰਤਰੀ ਸਾਬ ਕਹਿ ਰਹੇ ਨੇ ਕਿ ਡੇਰਿਆਂ ਨੂੰ ਵੱਖ ਨਹੀਂ ਸਮਝਣਾ ਚਾਹੀਦਾ ਬਲਕਿ ਜੋ ਵੀ ਵੋਟਰ ਹੋਵੇਗਾ ਉਸ ਤੋਂ ਕਾਂਗਰਸ ਵੋਟ ਮੰਗੇਗੀ। ਦੂਜੇ ਪਾਸੇ ਵਿਰੋਧੀ ਪਾਰਟੀ ਅਕਾਲੀ ਦਲ ਨੇ ਕਾਂਗਰਸ ਦੇ ਇਸ ਬਿਆਨ ਤੇ ਪਲਟਵਾਰ ਕੀਤਾ ਅਕਾਲੀ ਦਲ ਨੇ ਕਾਂਗਰਸ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਲ ਧਿਆਨ ਦੇਵੇ। ਜਦੋਂ ਵੀ ਚੋਣਾਂ ਆਉਂਦੀਆਂ ਨੇ ਚਾਹੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾਂ ਫਿਰ ਲੋਕ ਸਭਾ ਚੋਣਾਂ ਡੇਰਿਆਂ ਦੀ ਭੂਮਿਕਾ ਨੂੰ ਅਹਿਮ ਮੰਨਿਆ ਜਾਂਦਾ ਤੇ ਅਕਸਰ ਸਿਆਸੀ ਲੀਡਰ ਡੇਰਿਆਂ ਦੇ ਪੈਰੋਕਾਰਾਂ ਨੂੰ ਮਿਲਦੇ ਦਿਖਾਈ ਦਿੰਦੇ ਹਨ, ਇਸ ਵਾਰ ਡੇਰਿਆਂ ਦੀ ਵੋਟ ਨੂੰ ਲੈ ਕੇ ਸੂਬੇ ਚ ਸਿਆਸਤ ਸਿਖਰ ਤੇ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.