Breaking NewsD5 specialNewsPunjab

Post Master ਨੇ ਕਰਤਾ ਵੱਡਾ ਕਾਰਨਾਮਾ ਮਿਹਨਤ ਦੀ ਕਮਾਈ ‘ਤੇ ਮਾਰਿਆ ਡਾਕਾ

ਤਰਨਤਾਰਨ : ਤਰਨਤਾਰਨ ਦੇ ਹਲਕਾ ਪੱਟੀ ਦੇ ਪੈਂਦੇ ਪਿੰਡ ਸਭਰਾਂ ਦੇ ਡਾਕਖਾਨੇ ਵਿੱਚ ਜਮ੍ਹਾਂ ਕਰਵਾਏ ਆਪਣੇ ਪੈਸੇ ਲੈਣ ਲਈ ਲੋਕਾਂ ਨੂੰ ਖੱਜਲ ਖ਼ੁਆਰ ਹੋਣਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਸਭਰਾਂ ਦੇ ਕਿਸਾਨ ਸਰਵਣ ਸਿੰਘ ਪੁੱਤਰ ਸੰਤੋਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਸਭਰਾ ਦੇ ਡਾਕਖਾਨੇ ਵਿੱਚ 2007 ਵਿੱਚ 640 ਰੁਪਏ ਵਾਲਾ ਖਾਤਾ ਖੁਲਾਇਆ ਹੋਇਆ ਸੀ। ਜਿਸ ਦੀ ਉਸ ਟੈਮ ਦੇ ਡਾਕ ਅਧਿਕਾਰੀ ਸੁਬੇਗ ਸਿੰਘ ਨੇ ਆਪਣੇ ਹੱਥੀਂ ਐਂਟਰੀ ਵੀ ਕੀਤੀ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਸਾਡੇ ਕੋਲ 40000 ਰੁਪਿਆ ਬਣਦਾ ਸੀ।

Post Master ਨੇ ਕਰਤਾ ਵੱਡਾ ਕਾਰਨਾਮਾ ਮਹਿਨਤ ਦੀ ਕਮਾਈ ‘ਤੇ ਮਾਰਿਆ ਡਾਕਾ

ਪਰ ਜਦ ਸਾਨੂੰ ਸ਼ੱਕ ਪਿਆ ਕਿ ਡਾਕ ਘਰ ਦੇ ਕੁਝ ਅਧਿਕਾਰੀ ਸਾਡੇ ਨਾਲ ਫਰਾਡ ਕਰ ਰਹੇ ਹਨ ਤਾਂ ਅਸੀਂ ਪੱਟੀ ਡਾਕਖਾਨੇ ਵਿੱਚੋਂ ਆਪਣੀਆਂ ਕਾਪੀਆਂ ਚੈੱਕ ਕਰਾਇਆ ਤਾਂ ਦੇਖਿਆ ਕਿ ਸਾਡੇ ਖਾਤੇ ਵਿੱਚ ਐਂਟਰੀਆਂ ਹੀ ਨਹੀਂ ਹੋਈਆਂ।ਉਨ੍ਹਾਂ ਦੱਸਿਆ ਕਿ ਪਿੰਡ ਸਭਰਾਂ ਦੇ ਡਾਕਖਾਨੇ ਵਿੱਚ ਉਹ ਜੋ ਪੈਸੇ ਜਮ੍ਹਾਂ ਕਰਵਾਉਂਦੇ ਸਨ। ਉਸ ਦੀਆਂ ਐਂਟਰੀਆਂ ਡਾਕਖਾਨੇ ਦੇ ਅਧਿਕਾਰੀ ਸੁਬੇਗ ਸਿੰਘ ਉਨ੍ਹਾਂ ਨੂੰ ਦਿੱਤੀਆਂ ਕਾਪੀਆਂ ਤੇ ਆਪਣੇ ਹੱਥ ਦਸਤੀ ਹੀ ਐਂਟਰੀ ਕਰਕੇ ਉਸ ਤੇ ਆਪਣੇ ਕੋਲੋਂ ਹੀ ਮੋਹਰ ਲਾ ਕੇ ਦੇ ਦਿੰਦਾ ਸੀ।

ਜੇਲ੍ਹਾਂ ‘ਚੋਂ ਚੱਲਦਾ ਗੈਂਗਸਟਰ ਦਾ ਧੰਦਾ, Gangster Lawrence Bishnoi ਨੇ ਲਈ ਕਾਂਡ ਦੀ ਜ਼ਿੰਮੇਵਾਰ

ਪੀੜਤ ਕਿਸਾਨ ਸਰਵਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਦ ਮੈਨੂੰ ਇਸ ਫਰਾਡ ਦਾ ਪਤਾ ਲੱਗਾ ਤਾਂ ਮੈਂ ਇਸ ਸਬੰਧੀ ਲਿਖਤੀ ਸ਼ਿਕਾਇਤਾਂ ਡਾਕਖਾਨੇ ਦੇ ਉੱਚ ਅਧਿਕਾਰੀਆਂ ਨੂੰ ਦਿੱਤੀਆਂ ਪਰ ਮੇਰੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਪੀੜਤ ਕਿਸਾਨ ਸਰਵਣ ਸਿੰਘ ਨੇ ਡਾਕਖ਼ਾਨੇ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਬਣਦੀ ਰਕਮ ਉਨ੍ਹਾਂ ਨੂੰ ਦਿੱਤੀ ਜਾਵੇ ਅਤੇ ਫਰਾਡ ਕਰਨ ਵਾਲੇ ਅਧਿਕਾਰੀਆਂ ਤੇ ਕਾਰਵਾਈ ਕੀਤੀ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button