PunjabTop News

ਫਿਲੌਰ ਚ ਪ੍ਰਵਾਸੀ ਨਬਾਲਿਗ ਬੱਚੇ ਨਾਲ ਅਣਮਨੁੱਖੀ ਤਸ਼ੱਦਦ, ਮਾਮਲਾ ਦਰਜ

ਜਲੰਧਰ ‘ਚ ਪੰਚ ਨੇ ਇਕ ਪ੍ਰਵਾਸੀ ਨਾਬਾਲਗ ਮਜ਼ਦੂਰ ਨੂੰ ਦਰੱਖਤ ਤੋਂ ਉਲਟਾ ਲਟਕਾ ਕੇ ਬੇਰਹਿਮੀ ਨਾਲ ਕੁੱਟਿਆ। ਨਾਲ ਹੀ ਸਾਰੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ। ਘਟਨਾ ਫਿਲੌਰ ਦੀ ਹੈ।

ਪੰਚਾਇਤ ਮੈਂਬਰ ਮਨਵੀਰ ਸਿੰਘ ਨਾਲ ਸਬੰਧਤ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦਾ ਰਹਿਣ ਵਾਲਾ ਅਮਰਜੀਤ 35 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਿਆ ਸੀ। ਸ਼ਨੀਵਾਰ ਨੂੰ ਮਨਵੀਰ ਨੂੰ ਪਤਾ ਲੱਗਾ ਕਿ ਅਮਰਜੀਤ ਦੇ ਪਿੰਡ ਦਾ ਮਿਥਲੇਸ਼ ਵੀ ਇੱਥੇ ਰਹਿੰਦਾ ਹੈ, ਇਸ ਲਈ ਉਹ ਉਸ ਨੂੰ ਚੁੱਕ ਕੇ ਨੇੜਲੇ ਪਿੰਡ’ਚ ਕਿਸੇ ਜਾਣ-ਪਛਾਣ ਵਾਲੇ ਦੇ ਖੇਤ ‘ਚ ਲੈ ਗਿਆ।

ਮਨਵੀਰ ਨੇ ਮਿਥਲੇਸ਼ ਨਮਦੀਆਂ ਦੋਵੇਂ ਲੱਤਾਂ ਰੱਸੀ ਨਾਲ ਬੰਨ੍ਹ ਕੇ ਲਟਕਾ ਦਿੱਤਾ ਗਿਆ। ਫਿਰ ਇੱਕ ਵੀਡੀਓ ਕਾਲ ਕੀਤੀ ਗਈ ਅਤੇ ਮਿਥਲੇਸ਼ ਦੇ ਮਾਤਾ-ਪਿਤਾ ਨੂੰ ਉਹਨਾਂ ਦੇ ਬੇਟੇ ਨੂੰ ਕੁੱਟਦੇ ਹੋਏ ਦਿਖਾਇਆ ਗਿਆ। ਇਹ ਦੇਖ ਕੇ ਮਾਂ ਬਾਪ ਵੀ ਰੋਣ ਲੱਗੇ। ਮਨਵੀਰ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ 35 ਹਜ਼ਾਰ ਟਰਾਂਸਫਰ ਨਾ ਕੀਤੇ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਕਰਜ਼ ਲੈ ਕੇ ਮਨਵੀਰ ਦੇ ਖਾਤੇ ‘ਚ ਪੈਸੇ ਟਰਾਂਸਫਰ ਕਰ ਦਿੱਤੇ । ਵੀਡੀਓ ‘ਚ ਮਿਥਲੇਸ਼ ਦੇ ਕੰਨ, ਮੂੰਹ ਅਤੇ ਨੱਕ ‘ਚੋਂ ਖੂਨ ਨਿਕਲਣ ਲੱਗਾ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲੀਸ ਨੇ ਹਸਪਤਾਲ ਚ ਦਾਖ਼ਲ ਕਰਵਾ ਮੈਡੀਕਲ ਕਰਵਾਇਆ ਤੇ ਮਾਮਲਾ ਦਰਜ ਕੀਤਾ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button