Breaking NewsD5 specialNewsPoliticsPunjab

ਜੇਲ੍ਹ ‘ਚ ਬੈਠੇ ਰਾਮ ਰਹੀਮ ਤੋਂ ਪੁੱਛੇ ਜਾਣਗੇ ਸਿੱਧੇ ਸਵਾਲ (ਵੀਡੀਓ)

ਬਹਿਬਲ ਕਲਾਂ ਤੇ ਕੋਟਕਪੁਰਾ ਗੋਲੀ ਕਾਂਡ ਦੀ ਜਾਚ ਕਰ ਰਹੀ ਐਸ.ਆਈ.ਟੀ ਇਸ ਕਾਂਡ ਦੇ ਮੁਖ ਦੋਸ਼ੀਆਂ ਨੂੰ ਫੜਣ ਲਈ ਲਗਾਤਾਰ ਸਿਆਸੀ ਆਗੂਆਂ ਸਮੇਤ ਪੁਲਿਸ ਮੁਲਾਜ਼ਮਾਂ ਤੋਂ ਪੁੱਛਗਿਛ ਕਰ ਰਹੀ ਹੈ। ਜਿਥੇ ਐਸਆਈਟੀ ਨੇ ਬੀਤੇ ਦਿਨੀਂ ਬਾਲੀਵੁੱਡ ਅਦਾਕਰਾ ਐਕਸ਼ੇ ਕੁਮਾਰ, ਅਕਾਲੀ ਦੇ ਸ੍ਰਪਰਸਤ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਤੋਂ ਪੁੱਛਗਿੱਛ ਕਰ ਚੁੱਕੀ ਹੈ। ਉਥੇ ਹੀ ਹੁਣ ਐਸਆਈਟੀ ਡੇਰਾ ਸਿਰਸਾ ਮੁਖੀ ਰਾਮ ਰਹੀਮ ਤੋਂ ਪੁੱਛ-ਗਿੱਛ ਕਰ ਸਕਦੀ ਹੈ। ਜਿਸ ਦੇ ਲਈ ਐਸ.ਆਈ.ਟੀ ਨੇ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਲਈ ਅਦਾਲਤ ਤੋਂ ਮੰਗ ਕੀਤੀ ਹੈ।

Read Also ਰਾਮ ਰਹੀਮ ਦੇ ਸਾਬਕਾ ਸਾਧੂ ਤੋਂ ਸੁਣੋ ਗੁਪਤ ਅੰਗ ਕੱਟਣ ਦੇ ਖੋਲ੍ਹੇ ਰਾਜ਼

2015 ‘ਚ ਹੋਏ ਬੇਅਦਬੀ ‘ਤੇ ਗੋਲੀਕਾਂਡ ‘ਚ ਕਈ ਗਵਾਹ ਐਸ.ਆਈ.ਟੀ ਦੇ ਸਾਹਮਣੇ ਡੇਰਾ ਸਿਰਸਾ ਮੁਖੀ ਦਾ ਨਾਮ ਲੈ ਚੁਕੇ ਹਨ। ਜਿਸ ਦੇ ਸਬੰਧ ‘ਚ ਕਿਸੇ ਅਹਿਮ ਨਤੀਜੇ ਤੇ ਪਹੁੰਚਣ ਲਈ ਇਹ ਪੁੱਛਗਿੱਛ ਕਰਨੀ ਬੇਹੱਦ ਜਰੂਰੀ ਹੈ। ਦੱਸ ਦਈਏ ਕੀ ਡੇਰਾ ਮੁਖੀ ਰਾਮ ਰਹੀਮ ਜੋ ਕਿ ਸਾਧਵੀਆਂ ਨਾਲ ਬਲਾਤਕਾਰ ਮਾਮਲੇ ਤੇ ਹੱਤਿਆ ਦੇ ਮਾਮਲੇ ‘ਚ ਜੇਲ੍ਹ ‘ਚ ਸਜ਼ਾ ਕੱਟ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅਦਾਲਤ ਐਸਆਈਟੀ ਦੀ ਇਸ ਮੰਗ ਨੂੰ ਪ੍ਰਵਾਨਗੀ ਦਿੰਦੀ ਹੈ ਜਾਂ ਨਾ ਇਹ ਆਉਣ ਵਾਲਾ ਸਮਾਂ ਦੱਸੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button