NewsInternational

ਹੁਣ ਬਲੱਡ ਟੈਸਟ ਦੀ ਨਹੀਂ ਪਵੇਗੀ ਜ਼ਰੂਰਤ, ਕੁੱਤਾ ਸੁੰਘ ਕੇ ਹੀ ਦੱਸ ਦੇਵੇਗਾ ਕੀ ਮਲੇਰੀਆ ਹੈ ਜਾਂ ਨਹੀਂ !

ਲੰਡਨ: ਜੇਕਰ ਤੁਹਾਨੂੰ ਸ਼ੱਕ ਪੈਂਦਾ ਹੈ ਕਿ ਤੁਸੀਂ ਮਲੇਰੀਏ ਦਾ ਸ਼ਿਕਾਰ ਹੋ ਤਾਂ ਹੁਣ ਤੁਹਾਨੂੰ ਟੈਸਟ ਕਰਵਾਉਣ ਲਈ ਆਪਣੀ ਬਾਂਹ ‘ਚ ਸੂਈ ਗਡਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਹੁਣ ਕੁੱਤੇ ਦੀ ਨੱਕ ਮਲੇਰੀਆ ਦੇ ਖਿਲਾਫ ਲੜ੍ਹਾਈ ‘ਚ ਇੱਕ ਸ਼ਕਤੀਸ਼ਾਲੀ ਹਥਿਆਰ ਬਣ ਸਕਦੀ ਹੈ। ਅਮਰੀਕਨ ਸੋਸਾਇਟੀ ਆਫ ਟਰੌਪੀਕਲ ਮੈਡੀਸਿਨ ਐਂਡ ਹਾਈਜੀਨ ਦੇ ਖੋਜਕਾਰਾਂ ਦੁਆਰਾ ਕੀਤੇ ਗਏ ਇੱਕ ਅਧਿਐਨ ਦੇ ਮੁਤਾਬਕ ਬਿਨ੍ਹਾਂ ਲੱਛਣ ਦੇ ਕੁੱਤੇ ਜ਼ੁਰਾਬਾਂ ਸੁੰਘ ਕੇ ਦੱਸ ਸਕਦੇ ਹਨ ਕਿ ਕਿਸੇ ਨੂੰ ਮਲੇਰੀਆ ਹੈ ਜਾਂ ਨਹੀਂ। ਬ੍ਰਿਟੇਨ ਅਤੇ ਗਾਂਬੀਆ ਦੇ ਵਿਗਿਆਨੀਅਾਂ ਨੇ ਅਜਿਹੇ ਤਰੀਕੇ ਨੂੰ ਲੱਭਣ ਦਾ ਦਾਅਵਾ ਕੀਤਾ ਹੈ, ਜਿਸ ’ਚ ਕੁੱਤੇ ਮਲੇਰੀਆ ਵਰਗੀ ਬੀਮਾਰੀ ਦਾ ਪਤਾ ਲਗਾਉਣ ’ਚ ਮਦਦ ਕਰਨਗੇ। ਇੱਕ ਰਿਪੋਰਟ ਮੁਤਾਬਕ ਵਿਗਿਆਨੀਅਾਂ ਦਾ ਕਹਿਣਾ ਹੈ ਕਿ ਕੁੱਤਿਅਾਂ ਨੂੰ ਇਨਫੈਕਸ਼ਨ ਤੋਂ ਪੀੜਤ ਵਿਅਕਤੀ ਦੇ ਕੱਪੜੇ ਸੁੰਘ ਕੇ ਮਲੇਰੀਆ ਦਾ ਪਤਾ ਲਗਾਉਣ ਲਈ ਟ੍ਰੇਂਡ ਕੀਤਾ ਜਾ ਰਿਹਾ ਹੈ।

Read Also ਚੁਕੰਦਰ ਰੱਖਦੀ ਹੈ ਬਿਮਾਰੀਆਂ ਤੋਂ ਦੂਰ

ਬ੍ਰਿਟੇਨ ਦੀ ਡਰਹਮ ਯੂਨੀਵਰਸਿਟੀ ਨੇ ਕੁਝ ਕੁੱਤਿਅਾਂ ਨੂੰ ਮਲੇਰੀਆ ਡਿਟੈਕਟ ਕਰਨ ਦੀ ਟ੍ਰੇਨਿੰਗ ਦਿੱਤੀ ਹੈ। ਵਿਗਿਆਨੀਅਾਂ ਨੂੰ ਆਸ ਹੈ ਕਿ ਛੇਤੀ ਹੀ ਜਾਨਵਰਾਂ ਦੀ ਮਦਦ ਮਲੇਰੀਆ ਵਰਗੀ ਬੀਮਾਰੀ ਨੂੰ ਰੋਕਣ ਅਤੇ ਉਸਦੇ ਖਾਤਮੇ ’ਚ ਸਫਲਤਾ ਹਾਸਲ ਹੋ ਸਕੇਗੀ। ਹਾਲਾਂਕਿ ਹਾਲੇ ਇਹ ਖੋਜ ਸ਼ੁਰੂਆਤੀ ਪੜਾਅ ’ਚ ਹੈ ਪਰ ਮਾਹਰਾਂ ਦਾ ਕਹਿਣਾ ਹੈ ਕਿ ਇਸਦੇ ਨਤੀਜੇ ਨਾਲ ਬੀਮਾਰੀਅਾਂ ਦਾ ਪਤਾ ਲਗਾਉਣ ਦੇ ਨਵੇਂ ਤਰੀਕੇ ਸਾਹਮਣੇ ਆਉਣਗੇ। ਇਸ ਅਧਿਐਨ ’ਚ ਇਹ ਦੱਸਿਆ ਜਾ ਚੁੱਕਾ ਹੈ ਕਿ ਜਦੋਂ ਕਿਸੇ ਵਿਅਕਤੀ ਨੂੰ ਮਲੇਰੀਆ ਹੁੰਦਾ ਹੈ ਤਾਂ ਉਸਦੇ ਸਰੀਰ ਦੀ ਗੰਧ ਆਮ ਲੋਕਾਂ ਦੀ ਤੁਲਨਾ ’ਚ ਥੋੜ੍ਹੀ ਵੱਖ ਹੋ ਜਾਂਦੀ ਹੈ। ਕੁੱਤਿਅਾਂ ’ਚ ਸੁੰਘਣ ਦੀ ਸਮਰੱਥਾ ਇਨਸਾਨ ਨਾਲੋਂ ਹਜ਼ਾਰ ਗੁਣਾਂ ਵੱਧ ਹੁੰਦੀ ਹੈ। ਅਜਿਹੇ ’ਚ ਇਹ ਮਲੇਰੀਆ ਤੋਂ ਪੀੜਤ ਵਿਅਕਤੀ ਦੇ ਕੱਪੜਿਅਾਂ ਨੂੰ ਸੁੰਘ ਕੇ ਇਹ ਬੀਮਾਰੀ ਦਾ ਪਤਾ ਲਗਾ ਲੈਣਗੇ।

dd 1 768x512

ਅਫਰੀਕੀ ਦੇਸ਼ ਗਾਂਬੀਆ ਦੇ ਇਕ ਇਲਾਕੇ ’ਚ ਬੱਚਿਅਾਂ ਨੇ ਪੂਰੀ ਰਾਤ ਜੁਰਾਬਾਂ ਪਾਈ ਰੱਖੀਅਾਂ। ਫਿਰ ਇਨ੍ਹਾਂ ਜੁਰਾਬਾਂ ਨੂੰ ਬ੍ਰਿਟੇਨ ਭੇਜ ਦਿੱਤਾ ਗਿਆ। ਭੇਜੇ ਗਏ 175 ਜੋੜਿਅਾਂ ’ਚੋਂ 30 ਬੱਚਿਅਾਂ ਦੀਅਾਂ ਜੁਰਾਬਾਂ ’ਚ ਪ੍ਰਜੀਵੀਅਾਂ ਤੋਂ ਇਨਫੈਕਸ਼ਨ ਪਾਈ ਗਈ। ਗੰਦੀਅਾਂ ਜੁਰਾਬਾਂ ਨੂੰ ਇੰਗਲੈਂਡ ਦੇ ਮਿਲਟਨ ਕੀਜ ਸ਼ਹਿਰ ’ਚ ਮੌਜੂਦ ਮੈਡੀਕਲ ਡਿਟੈਕਸ਼ਨ ਡਾਗਸ ਚੈਰਿਟੀ ਪਹੁੰਚਾਇਆ ਗਿਆ। ਇਹ ਕੁੱਤੇ ਪਹਿਲਾਂ ਤੋਂ ਹੀ ਕੈਂਸਰ ਅਤੇ ਪਾਰਕਿੰਸਨਸ ਵਰਗੀਅਾਂ ਬੀਮਾਰੀ ਦੇ ਸ਼ੁਰੂਆਤੀ ਲੱਛਣ ਪਛਾਣਨ ਲਈ ਟ੍ਰੇਂਡ ਹਨ। ਅਮਰੀਕਾ ਸੋਸਾਇਟੀ ਆਫ ਟ੍ਰਾਪੀਕਲ ਮੈਡੀਸਨ ਐਂਡ ਹਾਈਜੀਨ ਦੇ ਸਾਲਾਨਾ ਸਮਾਰੋਹ ’ਚ ਪੇਸ਼ ਕੀਤੇ ਗਏ ਨਤੀਜਿਅਾਂ ’ਚ ਪਤਾ ਲੱਗਾ ਕਿ ਕੁੱਤੇ ਮਲੇਰੀਆ ਦੀ ਵੀ ਪਛਾਣ ਕਰ ਸਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button