Breaking NewsD5 specialEntertainmentIndiaNewsPoliticsPunjab

‘ਸਿਆਸੀ ਧਮਾਕਾ’ ! ਹੁਣ ਟੁੱਟੇਗਾ ਬਾਦਲਾਂ ਦਾ ਭਾਜਪਾ ਨਾਲ ਗਠਜੋੜ? (ਵੀਡੀਓ)

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਬਣੀ ਫਿਲਮ ਦਿ ਐਕਸੀਡੈਂਟਲ ਪ੍ਰਾਇਮ ਮਨੀਸ਼ਟਰ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰ ਚੁੱਕੀ ਹੈ। ਪੰਜਾਬ ਤੋਂ ਲੈ ਕੇ ਦਿੱਲੀ ਤੱਕ ਦੇ ਕਾਂਗਰਸੀ ਆਗੂ ਫਿਲਮ ਵਿੱਚ ਡਾ. ਮਨਮੋਹਨ ਸਿੰਘ ਦੇ ਅਕਸ ਨੂੰ ਵਿਗਾੜ ਕੇ ਪੇਸ਼ ਕਰਨ ਦਾ ਦੋਸ਼ ਲਾ ਰਹੇ ਹਨ। ਪੰਜਾਬ ਦੇ ਕੈਬਨਿਟ ਮੰਤਰੀ ਸਿੱਧੂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਇਸ ਫਿਲਮ ਨੇ ਭਾਜਪਾ ਦਾ ਖੋਖਲ੍ਹਾਪਣ ਸਭ ਦੇ ਸਾਹਮਣੇ ਨੰਗਾ ਕਰ ਦਿੱਤਾ ਹੈ। ਉਧਰ ਗੱਲ ਗੱਲ ਤੇ ਕਾਂਗਰਸ ਅਤੇ ਕਾਂਗਰਸੀਆਂ ਦਾ ਵਿਰੋਧ ਕਰਨ ਵਾਲੇ ਪੰਜਾਬ ਦੇ ਅਕਾਲੀ ਲੀਡਰ ਵੀ ਹੁਣ ਡਾ. ਮਨਮੋਹਨ ਸਿੰਘ ਦੇ ਹੱਕ ਆ ਖੜ੍ਹੇ ਹੋਏ ਹਨ।

Read Also ਪੰਜਾਬ ‘ਚ ਮੂੰਹ ਕਾਲੇ ਕਰਨ ਦਾ ਦੌਰ! ਬਾਦਲਾਂ ਤੋਂ ਬਾਅਦ ਹੁਣ ਵੇਖੋ ਕੀਹਦਾ ਨੰਬਰ!

ਮਜੀਠੀਆ ਮੁਤਾਬਕ ਜੇਕਰ ਫਿਲਮ ਵਿੱਚ ਡਾ. ਮਨਮੋਹਨ ਸਿੰਘ ਕੁੱਝ ਵੀ ਗਲਤ ਦਿਖਾਇਆ ਜਾਂਦਾ ਹੈ ਤਾਂ ਇਹ ਨਾ-ਕਾਬਿਲੇ-ਬਰਦਾਸ਼ਤ ਹੋਵੇਗਾ। ਖੈਰ ਦਿ ਐਕਸੀਡੈਂਟਲ ਪ੍ਰਾਇਮ ਮਨਿਸ਼ਟਰ 11 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਫਿਲਮ ਦੀ ਕਹਾਣੀ 2004 ਤੋਂ 2008 ਤੱਕ ਡਾ. ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਸੰਜੇ ਬਾਰੂ ਦੀ ਕਿਤਾਬ ਦਿ ਐਕਸੀਡੈਂਟਲ ਪ੍ਰਾਇਮ ਮਨਿਸ਼ਟਰ ਤੇ ਅਧਾਰਿਤ ਹੈ। ਫਿਲਹਾਲ ਫਿਲਮ ਤੇ ਵਿਵਾਦ ਜਾਰੀ ਹੈ ਅਤੇ ਦੇਖਣਾ ਹੋਵੇਗਾ ਕਿ ਕਾਂਗਰਸ ਦੇ ਕਹੇ ਮੁਤਾਬਕ ਇਸ ਫਿਲਮ ਦਾ 2019 ਦੀਆਂ ਲੋਕ ਸਭਾ ਚੋਣਾਂ ਤੇ ਕਿੰਨਾ ਕੁ ਪ੍ਰਭਾਵ ਪੈਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button