Breaking NewsD5 specialIndiaNewsSports

Air India ਕਰਮਚਾਰੀਆਂ ਦੇ ਖਿਲਾਫ਼ Shooter Manu Bhaker ਨੇ ਕੀਤੀ ਕਾਰਵਾਈ ਦੀ ਮੰਗ

ਨਵੀਂ ਦਿੱਲੀ : ਟੋਕੀਓ ਓਲੰਪਿਕ ‘ਚ ਮੈਡਲ ਦੀ ਉਮੀਦ ਨਿਸ਼ਾਨੇਬਾਜ਼ ਮਨੂ ਭਾਕਰ ਨੇ ਦਿੱਲੀ ਤੋਂ ਭੋਪਾਲ ਦੀ ਉਡਾਣ ਲੈਂਦੇ ਸਮੇਂ ਏਅਰ ਇੰਡੀਆ ਦੇ 2 ਕਰਮਚਾਰੀਆਂ ਵੱਲੋਂ ਕਥਿਤ ਤੌਰ ‘ਤੇੇ ‘ਅਪਮਾਨ’ ‘ਤੇ ‘ਪਰੇਸ਼ਾਨੀ’ ਕੀਤੇ ਜਾਣ ਦੇ ਕਾਰਨ ਉਨ੍ਹਾਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਰਾਸ਼ਟਰ ਮੰਡਲ ਖੇਡ ‘ਤੇ ਯੁਵਾ ਓਲੰਪਿਕ ਦੀ ਸੋਨ ਤਗਮਾ ਜੇਤੂ 19 ਸਾਲ ਦੀ ਪਿਸਟਲ ਨਿਸ਼ਾਨੇਬਾਜ਼ ਮਨੂ ਖੇਡ ਮੰਤਰੀ ਕਿਰੇਨ ਰਿਜੀਜੂ ਦੇ ਦਖਲ ਤੋਂ ਬਾਅਦ ਹੀ ਵਿਮਾਨ ‘ਚ ਬੈਠ ਸਕੀ। ਮਨੂ ਨੇ ਇਸ ਦੇ ਲਈ ਖੇਡ ਮੰਤਰੀ ਨੂੰ ਧੰਨਵਾਦ ਦਿੱਤਾ ‘ਤੇ ਉਮੀਦ ਜਤਾਈ ਕਿ ਦਿੱਲੀ ‘ਚ ਏਅਰ ਇੰਡੀਆ ਦੇ ਅਧਿਕਾਰੀਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਏਅਰ ਇੰਡੀਆ ਨੇ ਵੀ ਆਪਣੇ ਕਰਮਚਾਰੀਆਂ ਦੇ ਬਰਤਾਵ ਦੇ ਲਈ ਮੁਆਫ਼ੀ ਮੰਗੀ ਹੈ। ਆਪਣੇ ਕਰਮਚਾਰੀਆਂ (ਮਨੋਜ ਗੁਪਤਾ ‘ਤੇ ਇੱਕ ਹੋਰ ਸੁਰੱਖਿਆ ਕਰਮੀ) ਨੂੰ ਬਚਾਉਣ ਦੀ ਕੋਸ਼ਿਸ਼ ਕਰ ਕੇ ਏਅਰ ਇੰਡੀਆ ਆਪਣੀ ਛਵੀ ਹੋਰ ਖਰਾਬ ਕਰ ਰਿਹਾ ਹੈ।

ਰਾਕੇਸ਼ ਟਿਕੈਤ ਦਾ ਨਵਾਂ ਬਿਆਨ ਸੁਣ ਹਿੱਲੀ ਸਰਕਾਰ!ਹੁਣ ਫੇਰ ਅੰਦੋਲਨ ‘ਚ ਆਊ ਨਵਾਂ ਮੋੜ!

ਉਨ੍ਹਾਂ ਨੇ ਕਿਹਾ ,“ ਏਅਰ ਇੰਡੀਆ ਹੁਣ ਕਹਿ ਰਿਹਾ ਹੈ ਕਿ ਉਹ ਸਿਰਫ ਦਸਤਾਵੇਜ਼ ਮੰਗ ਰਹੇ ਸੀ ‘ਤੇ ਆਪਣਾ ਕੰਮ ਕਰ ਰਹੇ ਸੀ ਪਰ ਮੈਨੂੰ ਯਕੀਨ ਹੈ ਕਿ ਸੀਸੀਟੀਵੀ ‘ਚ ਸਭ ਰਿਕਾਰਡ ਹੋਵੇਗਾ। ਤੁਸੀਂ ਦੇਖ ਸਕਦੇ ਹੋ। ਉਨ੍ਹਾਂ ਨੇ ਮੇਰਾ ਮੋਬਾਈਲ ਮੋਬਾਈਲ ਖੋਹ ਲਿਆ ‘ਤੇ ਮੇਰੀ ਮਾਂ ਦੀ ਖਿੱਚੀ ਤਸਵੀਰ ਡਿਲੀਟ ਕੀਤੀ।” ਰਿਜੀਜੂ ਨੇ ਇਸ ਮਾਮਲੇ ਦਾ ਜ਼ਿਕਰ ਕਰਦੇ ਹੋਏ ਮਨੂ ਨੂੰ ‘ਭਾਰਤ ਦਾ ਗੌਰਵ’ ਦੱਸਿਆ। ਏਅਰ ਇੰਡੀਆ ਨੇ ਟਵੀਟ ਕੀਤਾ ,“ਅਸੀਂ ਤੁਹਾਨੂੰ ਹੋਈ ਅਸੁਵਿਧਾ ਦੇ ਲਈ ਮੁਆਫ਼ੀ ਮੰਗਦੇ ਹਾਂ। ਅਸੀਂ ਇਸ ਮਸਲੇ ਦੀ ਵਿਸਥਾਰ ਨਾਲ ਜਾਣਕਾਰੀ ਤੁਹਾਡੇ ਮੋਬਾਈਲ ਨੰਬਰ ਦੇ ਨਾਲ ਚਾਹੁੰਦੇ ਹਾਂ ਤਾਂ ਕਿ ਤੁਹਾਡੀ ਅੱਗੇ ਸਹਾਇਤਾ ਕਰ ਸਕੀਏ।” ਮਨੂੰ ਨੇ ਕਿਹਾ ਕਿ ਉਸ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਸੀ ਪਰ ਉਸਦੀ ਪਿਸਤੌਲ ਅਤੇ ਸਾਰੇ ਜਾਇਜ਼ ਦਸਤਾਵੇਜ਼ਾਂ ਨਾਲ ਯਾਤਰਾ ਕਰਨ ਲਈ ਡਾਇਰੈਕਟਰ ਜਨਰਲ ਸਿਵਲ ਏਵੀਏਸ਼ਨ ਦੀ ਮਨਜ਼ੂਰੀ ਦੇ ਬਾਵਜੂਦ ਉਸ ਨਾਲ ਅਜਿਹਾ ਵਿਵਹਾਰ ਕੀਤਾ ਗਿਆ।

ਜੇਲ੍ਹ ਤੋਂ ਬਾਹਰ ਆਏ ਕਿਸਾਨਾਂ ਦਾ ਵੱਡਾ ਧਮਾਕਾ!ਆਹ ਕੁਝ ਕੀਤਾ ਪੁਲਿਸ ਨੇ ਕਿਸਾਨਾਂ ਨਾਲ! ਖੋਲ੍ਹੇ ਗੁੱਝੇ ਭੇਤ!

ਉਨ੍ਹਾਂ ਨੇ ਕਿਹਾ ,“ ਮੈਂ ਕਿਹਾ ਵੀ ਕਿ ਮੈਂ ਨਿਸ਼ਾਨੇਬਾਜ਼ ਹਾਂ ‘ਤੇ ਭਾਰਤ ਦੇ ਲਈ ਓਲੰਪਿਕ ਖੇਡਣ ਵਾਲੀ ਹਾਂ ਤਾਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਓਲੰਪਿਕ ਖੇਡੋਂ ਜਾਂ ਨੈਸ਼ਨਲ , ਸਾਨੂੰ ਫਰਕ ਨਹੀਂ ਪੈਂਦਾ।” ਮਨੂ ਨੇ ਕਿਹਾ ,“ਉਨ੍ਹਾਂ ਦਾ ਬਰਤਾਵ ਅਸਵੀਕਾਰ ਸੀ। ਘੱਟ ਤੋਂ ਘੱਟ ਖਿਡਾਰੀ ਨੂੰ ਥੋੜ੍ਹਾ ਸਨਮਾਨ ਤਾਂ ਦੇਣ ‘ਤੇ ਇਸ ਤਰ੍ਹਾਂ ਨਾਲ ਅਪਮਾਨ ਨਾ ਕਰਨ। ਸਮੱਸਿਆ ਪੈਸਾ ਨਹੀਂ ਉਨ੍ਹਾਂ ਦਾ ਬਰਤਾਵ ਹੈ।ਮੰਤਰਾਲੇ ਸਾਡਾ ਸਾਰਾ ਖਰਚ ਚੁੱਕਦਾ ਹੈ।” ਇੱਕ ਹੋਰ ਪੋਸਟ ‘ਚ ਏਅਰ ਇੰਡੀਆ ਨੇ ਲਿਖਿਆ ,”ਦਿੱਲੀ ਹਵਾਈ ਅੱਡੇ ‘ਤੇ ਸਾਡੀ ਟੀਮ ਨੇ ਪੁਸ਼ਟੀ ਕੀਤੀ ਕਿ ਸਾਡੇ ਕਾਊਂਟਰ ‘ਤੇ ਅਧਿਕਾਰੀ ਨੇ ਸਿਰਫ ਵੈਧ ਦਸਤਾਵੇਜ਼ ਮੰਗੇ ਸੀ ਜੋ ਨਿਯਮਾਂ ਦੇ ਤਹਿਤ ਸੀ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button