Breaking NewsD5 specialNewsPoliticsPunjabUncategorized

ਜੈਕਿਸ਼ਨ ਰੋੜੀ ਨੇ ਆਖਰਕਾਰ ਖੋਲ੍ਹ ਹੀ ਦਿੱਤਾ ਖਹਿਰਾ ਦਾ ਸਾਥ ਛੱਡਣ ਬਾਰੇ ਰਾਜ਼

ਚੰਡੀਗੜ੍ਹ : ਆਮ ਆਦਮੀ ਪਾਰਟੀ ‘ਚੋਂ ਕਦੇ ਅੰਦਰ ਤੇ ਕਦੇ ਬਾਹਰ ਹੋਣ ਲਈ ਮਸ਼ਹੂਰ ਹੋ ਚੁੱਕੇ ਹਲਕਾ ਗੜ੍ਹਸ਼ੰਕਰ ਦੇ ਵਿਧਾਇਕ ਜੈਕਿਸ਼ਨ ਰੋੜੀ ਨੇ ਆਖਰਕਾਰ ਸੁਖਪਾਲ ਖਹਿਰਾ ਦਾ ਸਾਥ ਛੱਡਣ ਬਾਰੇ ਰਾਜ਼ ਖੋਲ੍ਹ ਹੀ ਦਿੱਤਾ ਹੈ। ਰੋੜੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਖਹਿਰਾ ਅਤੇ ਉਨ੍ਹਾਂ ਦੇ ਸਮਰਥਾਂ ਨੂੰ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਕਿ ਜੇਕਰ ਉਹ ਕੋਈ ਨਵੀਂ ਪਾਰਟੀ ਬਣਾਉਂਦੇ ਹਨ ਤਾਂ ਉਹ ਉਸਦਾ ਸਮਰਥਨ ਨਹੀਂ ਕਰਨਗੇ, ਪਰ ਇਸਦੇ ਬਾਵਜੂਦ ਵੀ ਖਹਿਰਾ ਵਲੋਂ ਨਵੀਂ ਪਾਰਟੀ ਬਣਾਏ ਜਾਣ ਦਾ ਐਲਾਨ ਕੀਤਾ ਗਿਆ ਜੋ ਕਿ ਉਨ੍ਹਾਂ ਨੂੰ ਪਸੰਦ ਨਹੀਂ ਹੈ।

Read Also ਖਹਿਰਾ ਧੜੇ ਨੂੰ ਝਟਕਾ, ਜੈਕਿਸ਼ਨ ਰੋੜੀ ਨੇ ਛੱਡਿਆ ਸਾਥ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈਕਿਸ਼ਨ ਰੋੜੀ ਨੇ ਕਿਹਾ ਕਿ ਜਿਹੜਾ ਮੋਰਚਾ ਸੁਖਪਾਲ ਖਹਿਰਾ ਵਲੋਂ ਬਣਾਇਆ ਗਿਆ ਹੈ ਉਹ ਜਿਹੇ ਮੋਰਚੇ ਪਹਿਲਾਂ ਵੀ ਬਹੁਤ ਵਾਰ ਬਣੇ ਹਨ ਤੇ ਉਨ੍ਹਾਂ ਦਾ ਵੀ ਦਾਅਵਾ ਪੰਜਾਬ ਦੇ ਲੋਕਾਂ ਨੂੰ ਤੀਜਾ ਬਦਲ ਦੇਣ ਦਾ ਸੀ। ਉਨ੍ਹਾਂ ਕਿਹਾ ਕਿ ਜਿਹੜੀ ਖੁਦਮੁਖਤਿਆਰੀ ਵਾਲੀ ਮੰਗ ਖਹਿਰਾ ਧੜ੍ਹਾ ਕਰ ਰਿਹਾ ਸੀ ਉਹ ਪਹਿਲਾਂ ਹੀ ਮੰਨੀ ਜਾ ਚੁੱਕੀ ਹੈ ਤੇ ਹੁਣ ‘ਆਪ’ ਦਾ ਪੰਜਾਬ ਵਿੰਗ ਸੂਬੇ ਦੇ ਸਾਰੇ ਫੈਸਲੇ ਇੱਥੇ ਹੀ ਲਿਆ ਕਰੇਗਾ।

ਇੱਥੇ ਬੋਲਦਿਆਂ ਜੈਕਿਸ਼ਨ ਰੋੜੀ ਨੇ ਕਿਹਾ ਕਿ ਉਨ੍ਹਾਂ ਨੇ ਹਰ ਮੁਮਕਿਨ ਕੋਸ਼ਿਸ਼ ਕੀਤੀ ਕਿ ਆਮ ਆਦਮੀ ਪਾਰਟੀ ਦੇ ਸੂਬੇ ਵਿੱਚ ਬਣੇ ਦੋਵਾਂ ਧੜ੍ਹਿਆਂ ਦੀ ਆਪਸ ਵਿੱਚ ਸੁਲ੍ਹਾ ਹੋ ਜਾਵੇ ਪਰ ਉਹ ਕਾਮਯਾਬ ਨਹੀਂ ਹੋ ਪਾਏ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਉਨ੍ਹਾਂ ਦੀ ਮੂਲ ਪਾਰਟੀ ਹੈ ਜਿੱਥੋਂ ਉਹ ਜਿੱਤੇ ਹਨ ਤੇ ਉਹ ਇਸ ਨੂੰ ਨਹੀਂ ਛੱਡਣਗੇ। ਰੋੜੀ ਅਨੁਸਾਰ ਸੁਖਪਾਲ ਖਹਿਰਾ ਪੰਜਾਬ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦੇ ਆਗੂ ਵਜੋਂ ਵਧੀਆ ਕੰਮ ਕਰ ਰਹੇ ਸਨ ਤੇ ਉਨ੍ਹਾਂ ਤੋਂ ਬਾਅਦ ਵੀ ਹੋਰ ਚੰਗੇ ਬੰਦੇ ਅੱਗੇ ਆਉਂਦੇ ਰਹਿਣਗੇ।

‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਤਾਰੀਫ਼ ਕਰਦੇ ਹੋਏ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਜ਼ਿਆਦਾਤਰ ਵਾਅਦੇ ਪੂਰੇ ਕਰ ਦਿੱਤੇ ਹਨ ਜਿਸ ਤਹਿਤ ਦਿੱਲੀ ਅੰਦਰ ਵਿਦਿਅਕ ਸੰਸਥਾਵਾਂ ਦਾ ਨਵੀਨੀਕਰਣ, ਮੁਹੱਲਾ ਕਲੀਨਿਕ ਖੁੱਲ੍ਹਣ ਅਤੇ ਸ਼ਹੀਦ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਰੁਪਏ ਦੇਣ ਵਰਗੇ ਵੱਡੇ ਕੰਮ ਕੀਤੇ ਹਨ। ਜਦਕਿ ਦੂਜੇ ਪਾਸੇ ਪੰਜਾਬ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਵਿੱਚ ਨਾਕਾਮ ਰਹੀ ਹੈ। ਰੋੜੀ ਨੇ ਕਿਹਾ ਕਿ ਜੇਕਰ ਸਰਕਾਰ ਸਹੀ ਢੰਗ ਨਾਲ ਕੰਮ ਕਰਦੀ ਤਾਂ ਅੱਜ ਸੂਬੇ ਅੰਦਰ ਸਰਗਰਮ ਨਸ਼ੇ ਦੇ ਸੌਦਾਗਰ ਜੇਲ੍ਹਾਂ ਵਿੱਚ ਹੋਣੇ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button