Breaking NewsD5 specialNewsPunjabTop News

ਸੰਸਦ ਮੈਂਬਰ ਮਨੀਸ਼ ਤਿਵਾਰੀ ਨੂੰ ਨਹੀਂ ਲੱਗਦਾ ਪੰਜਾਬ ਕਾਂਗਰਸ ‘ਚ ਕੋਈ ਵਿਵਾਦ 

ਪਟਿਆਲਾ : ਸ਼੍ਰੀ ਆਨੰਦਪੁਰ ਸਾਹਿਬ ਸੀਟ ਤੋਂ ਸੰਸਦ ਮੈਂਬਰ ਮਨੀਸ਼ ਤਿਵਾਰੀ ਪੰਜਾਬ ‘ਚ ਕਾਂਗਰਸ ਦੇ ਰਾਜਨੀਤਿਕ ਸੰਕਟ ‘ਤੇ ਆਪਣਾ ਨਵਾਂ ਹੀ ਰਾਗ ਅਲਾਪ ਰਹੇ ਹਨ। ਉਨ੍ਹਾਂ ਨੇ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ‘ਚ ਕਿਹਾ ਕਿ ਪੰਜਾਬ ‘ਚ ਕਿਸੇ ਵੀ ਤਰ੍ਹਾਂ ਦਾ ਕੋਈ ਰਾਜਨੀਤਿਕ ਸੰਕਟ ਨਹੀਂ ਹੈ। ਖਾਸਕਰ ਕਾਂਗਰਸ ‘ਚ ਤਾਂ ਬਿਲਕੁੱਲ ਨਹੀਂ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਖੰਡ ਹੈ ਅਤੇ ਮਜ਼ਬੂਤੀ ਨਾਲ ਚੋਣਾਂ ਲੜੇਗੀ। ਇਸ ਤੋਂ ਇਲਾਵਾ ਤਿਵਾਰੀ ਨੇ ਪਾਰਟੀ ਹਾਈਕਮਾਨ ਨੂੰ ਉਨ੍ਹਾਂ ਲੋਕਾਂ ਦੇ ਏਜੰਡੇ ਨੂੰ ਗੰਭੀਰਤਾ ਨਾਲ ਲੈਣ ਦੀ ਸਲਾਹ ਦਿੱਤੀ ਹੈ, ਜੋ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਆਪਣੀ ਗੱਲ ਲੋਕਾਂ ‘ਚ ਫੈਲਾ ਰਹੇ ਹਨ।

ਕਾਂਗਰਸੀ ਆਗੂ ਨੇ ਕੀਤਾ ਪੱਗ ਨਾਲ ਅਜਿਹਾ ਕੰਮ! ਦੇਖਕੇ ਸਭ ਹੋ ਗਏ ਹੈਰਾਨ!

ਇਸ ਤੋਂ ਇਲਾਵਾ ਸੰਸਦ ਮੈਂਬਰ ਤਿਵਾਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੀ ਕੈਬਨਿਟ ‘ਚ ਸ਼ਾਮਿਲ ਕੀਤੇ ਗਏ ਉਨ੍ਹਾਂ ਮੰਤਰੀਆਂ ‘ਤੇ ਵੀ ਸਵਾਲ ਚੁੱਕਿਆ ਹੈ ਜੋ ਕਿਸੇ ਹੋਰ ਦਲ ਤੋਂ ਭਾਰਤੀ ਜਨਤਾ ਪਾਰਟੀ ‘ਚ ਸ਼ਾਮਿਲ ਹੋ ਕੇ ਕੈਬਨਿਟ ਤੱਕ ਪੁੱਜੇ ਹਨ। ਉਨ੍ਹਾਂ ਨੇ ਤੰਜ਼ ਕਸਦੇ ਹੋਏ ਕਿਹਾ ਕਿ ਸ਼ਾਇਦ ਨਰਿੰਦਰ ਮੋਦੀ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਨੇਤਾ ਸਰਕਾਰ ਚਲਾਉਣ ‘ਚ ਅਸਮਰਥ ਹੈ ਇਸ ਲਈ ਸੇਵਾਮੁਕਤ ਬਾਬੂਸ਼ਾਹੀ ਨੂੰ ਸਰਕਾਰ ਚਲਾਉਣ ਦਾ ਮੌਕਾ ਦਿੱਤਾ ਗਿਆ ਹੈ। ਜਿਨ੍ਹਾਂ ‘ਚ ਕੁਝ ਭਗੋੜਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ।

ਲੱਖਾ ਸਿਧਾਣਾ ਨੇ ਲਾਇਵ ਹੋਕੇ ਕੀਤੇ ਵੱਡੇ ਖੁਲਾਸੇ! ਕਿਉਂ ਮਰ ਰਹੇ ਨੇ ਪੰਜਾਬ ਦੇ ਨੋਜਵਾਨ?

ਦੱਸ ਦਈਏ ਕਿ ਪਿਛਲੇ ਤਕਰੀਬਨ 2 ਮਹੀਨਿਆਂ ਤੋਂ ਪੰਜਾਬ ਕਾਂਗਰਸ ‘ਚ ਗੁਟਬੰਦੀ ਅਤੇ ਖਿੱਚੋਤਾਣ ਜਗਜ਼ਾਹਿਰ ਹੋ ਚੁੱਕੀ ਹੈ ਪਰ ਕਾਂਗਰਸ ਦੇ ਕਈ ਹੋਰ ਨੇਤਾਵਾਂ ਦੇ ਨਾਲ – ਨਾਲ ਹੁਣ ਮਨੀਸ਼ ਤਿਵਾਰੀ ਨੇ ਵੀ ਇਸ ਵਿਵਾਦ ਤੋਂ ਕਿਨਾਰਾ ਕਰ ਲਿਆ ਹੈ। ਉਨ੍ਹਾਂ ਦੇ ਇਸ ਬਿਆਨ ਨਾਲ ਪ੍ਰਤੀਤ ਹੁੰਦਾ ਹੈ ਕਿ ਉਹ ਕਿਸੇ ਇੱਕ ਵਿਸ਼ੇਸ਼ ਗੁਟ ਦੇ ਤਰਫਦਾਰ ਹਨ ਅਤੇ ਪਾਰਟੀ ਹਾਈਕਾਮਨ ਸਾਹਮਣੇ ਆਪਣੀ ਗੱਲ ਰੱਖਣ ਜਾਂ ਰਿਵਾਇਤੀ ਨੇਤਾਵਾਂ ਦੇ ਖਿਲਾਫ ਬੋਲਣ ਵਾਲਿਆਂ ਨੂੰ ਹਿਦਾਇਤ ਦੇਣਾ ਚਾਹੁੰਦੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button