Breaking NewsD5 specialIndiaNewsPunjab

ਅਜਿਹਾ ‘ਟਰੈਫਿਕ ਜਾਮ’ ਤਾਂ ਅਸੀ ਹਰ ਵਾਰ ਬਰਦਾਸ਼ਤ ਕਰਨ ਨੂੰ ਤਿਆਰ, ਦੇਖੋ ਖੂਬਸੂਰਤ ਵੀਡੀਓ

ਨਵੀਂ ਦਿੱਲੀ : ਬਾਰਿਸ਼ ਦੀ ਵਜ੍ਹਾ ਨਾਲ ਜਾਂ ਫਿਰ ਕਿਸੇ ਗੱਡੀ ਦੇ ਫਸਣ ਦੀ ਵਜ੍ਹਾ ਨਾਲ ਲੋਕ ਕਈ ਵਾਰ ਸੜਕ ‘ਤੇ ਟ੍ਰੈਫਿਕ ਜਾਮ ਤੋਂ ਪ੍ਰੇਸ਼ਾਨ ਹੋਏ ਹਨ ਪਰ ਕਦੇ ਸਾਡੇ ਰਾਸ਼ਟਰੀ ਪੰਛੀ ਦੀ ਵਜ੍ਹਾ ਨਾਲ ਰੋਡ ਜਾਮ ਹੋਇਆ ਇਹ ਸੁਣਿਆ ਹੈ ਤੁਸੀਂ। ਅਜਿਹਾ ਹੋਇਆ ਹੈ ਅਤੇ ਇਸ ਖੂਬਸੂਰਤ ਨਜ਼ਾਰੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਖੂਬਸੂਰਤ ਪਲ ਨੂੰ IFS ਪਰਵੀਨ ਕਾਸਵਾਨ ਨੇ ਟਵਿਟਰ ‘ਤੇ ਸ਼ੇਅਰ ਕੀਤਾ।

SIDHU MOOSE WALA ਫਸਿਆ ਕਸੂਤਾ , POLICE ਨੇ ਕੱਸਿਆ ਸ਼ਿਕੰਜਾ, ਜੇਲ੍ਹ ਦੀ ਖਾਣੀ ਪਊ ਹਵਾ! D5 Channel Punjabi

ਉਨ੍ਹਾਂ ਨੇ ਵੀਡੀਓ ਦੇ ਨਾਲ ਲਿਖਿਆ, ‘ਨੈਸ਼ਨਲ ਪੰਛੀਆਂ ਵੱਲੋਂ ਲਗਾਇਆ ਗਿਆ ਜਾਮ’।ਸ਼ੇਅਰ ਕੀਤੇ ਗਏ ਵੀਡੀਓ ‘ਚ ਵਿੱਖ ਰਿਹਾ ਹੈ ਕਿ ਸੜਕ ‘ਤੇ ਮੋਰ ਹੀ ਮੋਰ ਇੱਕਠੇ ਹੋਏ ਪਏ ਹਨ। ਕੁਝ ਮੋਰ ਪੰਖ ਫੈਲਾ ਕੇ ਨੱਚ ਰਹੇ ਹਨ ਤੇ ਕਈ ਇਵੇਂ ਹੀ ਇੱਧਰ – ਉੱਧਰ ਫਿਰ ਰਹੇ ਹਨ। ਉਨ੍ਹਾਂ ਨੇ ਪੂਰੀ ਸੜਕ ਨੂੰ ਕਵਰ ਕਰ ਰੱਖਿਆ ਹੈ। ਹਾਲਾਂਕਿ ਇਸ ਵੀਡੀਓ ਨੂੰ ਸ਼ੂਟ ਕਰਨ ਵਾਲਾ ਸ਼ਖਸ ਜਿਵੇਂ – ਜਿਵੇਂ ਅੱਗੇ ਵਧਦਾ ਹੈ ਇਹ ਮੋਰ ਉਸਨੂੰ ਰਸਤਾ ਦਿੰਦੇ ਜਾਂਦੇ ਹਨ। ਵੀਡੀਓ ਰਾਜਸਥਾਨ ਦਾ ਦੱਸਿਆ ਜਾ ਰਿਹਾ ਹੈ।

ਇਸ ਵੀਡੀਓ ‘ਤੇ ਲੋਕ ਕਾਫ਼ੀ ਕੰਮੈਂਟ ਕਰ ਰਹੇ ਹਨ। ਕਿਸੇ ਨੇ ਲਿਖਿਆ ਕਿ ਇੰਨਾ ਖੂਬਸੂਰਤ ਟਰੈਫਿਕ ਜਾਮ ਕਦੇ ਨਹੀਂ ਦੇਖਿਆ। ਕਿਸੇ ਨੇ ਲਿਖਿਆ ਕਿ ਅਜਿਹਾ ਟਰੈਫਿਕ ਜਾਮ ਤਾਂ ਅਸੀ ਹਰ ਵਾਰ ਬਰਦਾਸ਼ਤ ਕਰਨ ਨੂੰ ਤਿਆਰ ਹਨ। ਦੱਸ ਦਈਏ ਕਿ ਜਦੋਂ ਤੋਂ ਦੇਸ਼ ਭਰ ਵਿੱਚ ਕੋਰੋਨਾ ਦੇ ਚੱਲਦਿਆਂ ਲਾਕਡਾਊਨ ਹੋਇਆ ਹੈ ਉਦੋਂ ਤੋਂ ਕੁਦਰਤ ਵੀ ਖੁੱਲ ਕੇ ਸਾਂਹ ਲੈ ਰਹੀ ਹੈ। ਲਾਕਡਾਊਨ ਦੇ ਪਹਿਲੇ ਹਫਤੇ ਵਿੱਚ ਜਿੱਥੇ ਲੋਕਾਂ ਨੇ ਕਈ ਸਾਲਾਂ ਬਾਅਦ ਨੀਲਾ ਅਸਮਾਨ ਦੇਖਿਆ ਤਾਂ ਉਥੇ ਹੀ ਪੰਜਾਬ ਦੇ ਜਲੰਧਰ ਤੋਂ ਲੋਕਾਂ ਨੂੰ ਪਹਾੜ ਦੇਖਣ ਨੂੰ ਮਿਲੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button