Breaking NewsD5 specialInternationalNews

WHO ਦੇ ਬਿਆਨ ਨਾਲ ਮਚੀ ਖਲਬਲੀ, ਅਗਲੇ ਸਾਲ ਦੇ ਅੱਧ ਤੱਕ ਨਹੀਂ ਬਣੇਗੀ Corona Vaccine

ਵਾਸ਼ਿੰਗਟਨ : ਕੋਰੋਨਾ ਵੈਕਸੀਨ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਨੇ ਜੋ ਤਾਜ਼ਾ ਬਿਆਨ ਜਾਰੀ ਕੀਤਾ ਹੈ ਉਸ ਨਾਲ ਖਲਬਲੀ ਮੱਚ ਗਈ ਹੈ। ਵਿਸ਼ਵ ਸਿਹਤ ਸੰਗਠਨ ਨੇ ਹੁਣ ਕੋਰੋਨਾ ਵੈਕਸੀਨ ਨੂੰ ਲੈ ਕੇ ਫਿਰ ਤੋਂ ਨਵਾਂ ਬਿਆਨ ਜ਼ਾਰੀ ਕੀਤਾ ਹੈ। ਦਰਅਸਲ ਉਨ੍ਹਾਂ ਦਾ ਮੰਨਣਾ ਹੈ ਕਿ ਕੋਰੋਨਾ ਵੈਕਸੀਨ ਅਗਲੇ ਸਾਲ ਦੇ ਅੱਧ ਤੱਕ ਨਹੀਂ ਬਣੇਗੀ। ਡਬਲਿਯੂ.ਐੱਚ.ਓ. ਦੇ ਬੁਲਾਰੇ ਮਾਰਗਰੇਟ ਹੈਰਿਸ ਨੇ ਕਿਹਾ ਕਿ ਹੁਣ ਤੱਕ ਐਡਵਾਂਸਡ ਡਾਇਗਨੌਸਟਿਕ ਟੈਸਟਾਂ ਵਿਚੋਂ ਜਿੰਨੀਆਂ ਵੀ ਦਵਾਈ ਕੰਪਨੀਆਂ ਵੈਕਸੀਨ ਬਣਾ ਰਹੀਆਂ ਹਨ, ਉਨ੍ਹਾਂ ਵਿਚੋਂ ਕੋਈ ਵੀ ਅਜੇ ਤੱਕ ਘੱਟ ਤੋਂ ਘੱਟ 50 ਫ਼ੀਸਦੀ ਦੇ ਪੱਧਰ ‘ਤੇ ਖ਼ਰੀਆਂ ਨਹੀਂ ਉਤਰੀਆਂ ਹਨ।

ਲਓ ਜੀ! ਆਮ ਆਦਮੀ ਪਾਰਟੀ ਦੀ ਬਣੂੰ ਸਰਕਾਰ ! ਰੁੱਸੇ ਆਗੂ ਹੋਣਗੇ ਪਾਰਟੀ ‘ਚ ਸ਼ਾਮਲ? Exclusive interview

ਉਥੇ ਹੀ ਦੂਜੇ ਪਾਸੇ ਅਮਰੀਕੀ ਸੰਸਥਾ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਨੇ ਜਨ ਸਿਹਤ ਨਾਲ ਜੁੜੀਆਂ ਏਜੰਸੀਆਂ ਨੂੰ ਦੱਸਿਆ ਹੈ ਕਿ ਉਹ ਅਕਤੂਬਰ ਜਾਂ ਨਵੰਬਰ ਤੱਕ 2 ਵੈਕਸੀਨ ਤਿਆਰ ਕਰ ਸਕਦਾ ਹੈ। ਪਿਛਲੇ ਹਫ਼ਤੇ ਸੀਡੀਸੀ ਵੱਲੋਂ ਜਨ ਸਿਹਤ ਨਾਲ ਜੁੜੀਆਂ ਸੰਸਥਾਵਾਂ ਨੂੰ ਭੇਜੇ ਗਏ ਦਸਤਾਵੇਜਾਂ ਵਿਚ ਵੈਕਸੀਨ ਨੂੰ ‘ਏ’ ਅਤੇ ‘ਬੀ’ ਨਾਮ ਦਿੱਤਾ ਹੈ। ਇਸ ਵਿਚ ਵੈਕਸੀਨ ਨਾਲ ਜੁੜੀਆਂ ਜ਼ਰੂਰੀ ਜਾਣਕਾਰੀਆਂ ਸ਼ਾਮਲ ਹਨ। ਵਿਸ਼ਵ ਸਿਹਤ ਸੰਗਠਨ (ਡਬਲਿਯੂ.ਐੱਚ.ਓ.) ਦੇ ਮੁਖੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਸੁਰੱਖਿਅਤ ਅਤੇ ਪ੍ਰਭਾਵੀ ਸਾਬਿਤ ਹੋਣ ਤੋਂ ਪਹਿਲਾਂ ਕਿਸੇ ਵੀ ਕੋਵਿਡ-19 ਟੀਕੇ ਦੀ ਵਰਤੋਂ ਦੀ ਸਿਫਾਰਿਸ਼ ਨਹੀਂ ਕਰੇਗੀ।

BIG BREAKING- SGPC ਦੇ ਸਾਬਕਾ ਮੁੱਖ ਸਕੱਤਰ ਨਾਲ ਵਾਪਰਿਆ ਭਾਣਾ!

ਹਾਲਾਂਕਿ, ਚੀਨ ਅਤੇ ਰੂਸ ਨੇ ਵਿਆਪਕ ਵਰਤੋਂ ਦੀ ਸਮਾਪਤੀ ਹੋਣ ਤੋਂ ਪਹਿਲਾਂ ਹੀ ਆਪਣੇ ਟੀਕੇ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਡਬਲਿਯੂ.ਐੱਚ.ਓ. ਦੇ ਮੁਖੀ ਟੇਡਰਸ ਅਦਾਨੋਮ ਗੈਬਰੇਯਸਸ ਨੇ ਸ਼ੁੱਕਰਵਾਰ ਨੂੰ ਪ੍ਰੈਸ ਵਾਰਤਾ ਵਿਚ ਕਿਹਾ ਕਿ ਟੀਕਿਆਂ ਦੀ ਵਰਤੋਂ ਦਹਾਕਿਆਂ ਤੋਂ ਸਫ਼ਲਤਾਪੂਰਵਕ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਚੇਚਕ ਅਤੇ ਪੋਲੀਓ ਦੇ ਖ਼ਾਤਮੇ ਵਿਚ ਇਨ੍ਹਾਂ ਦੇ ਯੋਗਦਾਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ ਜਨਤਾ ਨੂੰ ਆਸਵੰਦ ਕਰਨਾ ਚਾਹਾਂਗਾ ਕਿ ਡਬਲਿਯੂ.ਐੱਚ.ਓ. ਇਕ ਅਜਿਹੇ ਟੀਕੇ ਦੀ ਹਮਾਇਤ ਨਹੀਂ ਕਰੇਗਾ ਜੋ ਪ੍ਰਭਾਵੀ ਅਤੇ ਸੁਰੱਖਿਅਤ ਨਹੀਂ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button