Breaking NewsD5 specialEntertainmentNewsTop News

Anita Hassanandani ਨੇ ਬੇਟੇ ਨੂੰ ਦਿੱਤਾ ਜਨਮ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਹ ਤਸਵੀਰਾਂ

ਮੁੰਬਈ : ਬਾਲੀਵੁੱਡ ਅਦਾਕਾਰ ਅਨੁਸ਼ਕਾ ਸ਼ਰਮਾ ਤੋਂ ਬਾਅਦ ਹੁਣ ਟੀਵੀ ਅਦਾਕਾਰ ਅਨਿਤਾ ਹਸਨੰਦਾਨੀ ਦੇ ਘਰ ‘ਤੇ ਵੀ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਅਨੀਤਾ ਹਸਨੰਦਾਨੀ ਨੇ ਬੇਟੇ ਨੂੰ ਜਨਮ ਦਿੱਤਾ ਹੈ। ਅਨੀਤਾ ਦੇ ਪਤੀ ਰੋਹੀਤ ਰੇੱਡੀ ਨੇ ਬੇਟੇ ਦੇ ਆਉਣ ਦੀ ਜਾਣਕਾਰੀ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਫੈਂਸ ਨੂੰ ਦਿੱਤੀ ਹੈ। ਰੋਹੀਤ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਫੋਟੋ ਸ਼ੇਅਰ ਕੀਤੀ ਹੈ ਜਿਸ ‘ਚ ਅਨੀਤਾ ਦਾ ਬੇਬੀ ਬੰਪ ਨਜ਼ਰ ਆ ਰਿਹਾ ਹੈ ਅਤੇ ਉਹ ਲੇਟੀ ਹੋਈ ਹੈ। ਉੱਥੇ ਹੀ ਰੋਹੀਤ ਉਨ੍ਹਾਂ ਦੇ ਗਾਲ ‘ਤੇ ਕਿਸ ਕਰ ਰਹੇ ਹੈ। ਸੋਸ਼ਲ ਮੀਡੀਆ ’ਤੇ ਜਿਵੇਂ ਹੀ ਰੋਹਿਤ ਨੇ ਖ਼ੁਸ਼ਖ਼ਬਰੀ ਸਾਂਝੀ ਕੀਤੀ ਤਾਂ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਦੋਸਤ ਵਧਾਈ ਦੇਣ ਲੱਗੇ।

ਅਨਿਤਾ ਦੇ ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਸਭ ਤੋਂ ਮਸ਼ਹੂਰ ਟੀ.ਵੀ. ਅਭਿਨੇਤੀਆਂ ’ਚੋਂ ਇਕ ਮੰਨਿਆ ਜਾਂਦਾ ਹੈ ਜੋ ਲਗਭਗ ਇਕ ਦਹਾਕੇ ਤੋਂ ਪ੍ਰਸ਼ੰਸਕਾਂ ਦੇ ਦਿਲਾਂ ’ਤੇ ਰਾਜ ਕਰ ਰਹੀ ਹੈ। ਅਨਿਤਾ ‘ਨਾਗਿਨ 3’, ‘ਯੇ ਹੈ ਮਹੋਬਤੇ’, ‘ਕਯਾ ਦਿਲ ਮੇ ਹੈ’ ਵਰਗੇ ਕਈ ਟੀ.ਵੀ. ਸੀਰੀਅਲਾਂ ’ਚ ਮੁੱਖ ਭੂਮਿਕਾ ਨਿਭਾ ਚੁੱਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button