NewsPunjab

ਲੁਧਿਆਣਾ ‘ਚ ਅਣਪਛਾਤੇ ਲੋਕਾਂ ਵੱਲੋਂ ਜਿੰਮ ਟਰੇਨਰ ਤੇ ਹਮਲਾ

ਲੁਧਿਆਣਾ: ਲੁਧਿਆਣਾ ਵਿਚ ਇਕ ਵਾਰ ਫਿਰ ਤੋਂ ਗੋਲੀਆਂ ਦੀਆਂ ਅਵਾਜ਼ਾ ਨੇ ਲੋਕਾਂ ‘ਚ ਸਹਿਮ ਦਾ ਮਾਹੌਲ ਭਰ ਦਿੱਤਾ ਹੈ। ਇਸ ਵਾਰ ਇਨ੍ਹਾਂ ਗੋਲੀਆਂ ਦਾ ਸ਼ਿਕਾਰ ਬਣਿਆ ਇਕ ਜਿੰਮ ਟਰੇਨਰ। ਸ਼ਿਮਲਾਪੁਰੀ ਇਲਾਕੇ ‘ਚ ਬਾਈਕ ਸਵਾਰਾਂ ਨੇ ਇੱਕ ਜਿਮ ਟ੍ਰੇਨਰ ‘ਤੇ ਗੋਲੀਆਂ ਚਲਾ ਦਿੱਤੀਆਂ। ਜਿੰਮ ਟਰੇਨਰ ਦੀ ਪਛਾਣ ਕੁਲਦੀਪ ਸਿੰਘ ਕੋਹਲੀ ਵਾਸੀ ਮਨਦੀਪ ਨਗਰ ਵਜੋਂ ਹੋਈ ਹੈ। ਇਹ ਗੋਲੀਆਂ ਉਸ ਸਮੇਂ ਚੱਲਾਈਆਂ ਗਈਆ ਜਦੋ ਕੁਲਦੀਪ ਜਿੰਮ ਤੋਂ ਘਰ ਦੇ ਵੱਲ ਪਰਤ ਰਿਹਾ ਸੀ।

BJP Leader ਦੇ ਹੱਥ ਲੱਗੇ ਸਬੂਤ, ਵੱਡੀ ਸਾਜ਼ਿਸ਼ ਬੇਨਕਾਬ | Manjinder Singh Sirsa | D5 Channel Punjabi

ਕੁਲਦੀਪ ਨੇ ਦੱਸਿਆ ਕਿ ਹਮਲਾਵਰਾਂ ਨੇ ਕਰੀਬ 5 ਤੋਂ 6 ਗੋਲੀਆਂ ਚਲਾਈਆਂ। ਪਹਿਲਾਂ ਤਾਂ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਉਸ ਨੂੰ ਗੋਲੀ ਮਾਰੀ ਗਈ ਹੈ। ਜਦੋਂ ਬਦਮਾਸ਼ ਭੱਜ ਗਏ ਤਾਂ ਉਸ ਦੀ ਲੱਤ ‘ਚੋਂ ਖੂਨ ਨਿਕਲਦਾ ਦੇਖਿਆ ਗਿਆ। ਦੋਸਤ ਬਾਬਾ ਉਸ ਨੂੰ ਹਸਪਤਾਲ ਲੈ ਗਿਆ। ਉਥੇ ਮੌਜੂਦ ਡਾਕਟਰਾਂ ਨੇ ਸ਼ਿਮਲਾਪੁਰੀ ਪੁਲਿਸ ਨੂੰ ਸੂਚਨਾ ਦਿੱਤੀ। ਕੁਲਦੀਪ ਨੇ ਦੱਸਿਆ ਕਿ ਕਿਸੇ ਪੁਰਾਣੀ ਰੰਜਿਸ਼ ਕਾਰਨ ਉਸ ‘ਤੇ ਹਮਲਾ ਹੋਇਆ ਹੈ। ਉਹ ਦੋਸ਼ੀ ਨੂੰ ਨਹੀਂ ਜਾਣਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button