Breaking NewsD5 specialEntertainmentNews

‘ਬਚਨ ਪਾਂਡੇ’ ਲਈ ਇਸ ਚੀਜ਼ ਦੀ ਖਾਸ ਟ੍ਰੇਨਿੰਗ ਲੈ ਰਹੇ ਨੇ ਅਕਸ਼ੈ ਕੁਮਾਰ

ਮੁੰਬਈ : ਬਾਲੀਵੁਡ ਦੇ ਖਿਲਾੜੀ ਅਕਸ਼ੈ ਕੁਮਾਰ ਆਪਣੀ ਆਉਣ ਵਾਲੀ ਫਿਲਮ ‘ਬਚਨ ਪਾਂਡੇ’ ‘ਚ ਗੈਂਗਸਟਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆ ਸਕਦੇ ਹਨ। ਅਕਸ਼ੈ ਕੁਮਾਰ ਇਨੀਂ ਦਿਨੀਂ ਜੈਸੇਲਮੇਰ ‘ਚ ‘ਬਚਨ ਪਾਂਡੇ’ ਦੀ ਸ਼ੂਟਿੰਗ ਕਰ ਰਹੇ ਹਨ। ਚਰਚਾ ਹੋ ਰਹੀ ਹੈ ਕਿ ਇਸ ਫਿਲਮ ‘ਚ ਅਕਸ਼ੈ ਕੁਮਾਰ ਦਾ ਕਿਰਦਾਰ ਇੱਕ ਗੈਂਗਸਟਰ ਦਾ ਹੈ। ਫਿਲਮ ‘ਚ ਉਨ੍ਹਾਂ ਨੂੰ ਸੁਧਾਰਣੇ ਦਾ ਜ਼ਿੰਮਾ ਪੱਤਰਕਾਰ ਬਣੀ ਕ੍ਰਿਤੀ ਸੈਨਨ ਦੇ ਮੋਢਿਆਂ ‘ਤੇ ਹੈ। ਇਸ ਫਿਲਮ ‘ਚ ਅਕਸ਼ੈ ਅਵਧੀ ਦੇ ਟੱਚ ਵਾਲੀ ਹਿੰਦੀ ਬੋਲਦੇ ਦਿਖਣਗੇ। ਇਸਦੇ ਲਈ ਉਹ ਫਿਲਮ ਦੇ ਸੈੱਟ ‘ਤੇ ਹੀ ਅਸਿਸਟੈਂਟ ਡਾਇਰੈਕਟਰ ਤੋਂ ਟ੍ਰੇਨਿੰਗ ਲੈ ਰਹੇ ਹਨ।

BIG NEWS ਮੌਸਮ ਨਾਲ ਜੁੜੀ ਵੱਡੀ ਖ਼ਬਰ ਕਿਸਾਨਾਂ ਲਈ ਖੁਸ਼ਖ਼ਬਰੀ!

ਦੱਸਿਆ ਜਾ ਰਿਹਾ ਹੈ ਕਿ ‘ਬਚਨ ਪਾਂਡੇ ‘ ‘ਚ ਅਕਸ਼ੈ ਕੁਮਾਰ ਉੱਤਰ ਪ੍ਰਦੇਸ਼ ਨਾਲ ਤਾੱਲੁਕ ਰੱਖਣ ਵਾਲੇ ਗੈਂਗਸਟਰ ‘ਬਚਨ ਪਾਂਡੇ’ ਦੇ ਰੋਲ ਵਿੱਚ ਹਨ। ਪੱਤਰਕਾਰ ਬਣੀ ਕ੍ਰਿਤੀ ਉਨ੍ਹਾਂ ਦੇ ਲਈ ਇੱਕ ਫਿਲਮ ਪਲੈਨ ਕਰਦੀ ਹੈ। ਫਿਰ ਹੀਰੋ ਜੁਰਮ ਦੀ ਦੁਨੀਆ ਨੂੰ ਛੱਡਦਾ ਹੈ ਕਿ ਨਹੀਂ, ਉਸ ‘ਤੇ ਕਹਾਣੀ ਅੱਗੇ ਵੱਧਦੀ ਹੈ। ਜ਼ਿਕਰਯੋਗ ਹੈ ਕਿ ‘ਬਚਨ ਪਾਂਡੇ’ ਵਿੱਚ ਅਕਸ਼ੈ ਅਤੇ ਕ੍ਰਿਤੀ ਤੋਂ ਇਲਾਵਾ ਅਰਸ਼ਦ ਵਾਰਸੀ, ਸੰਜੈ ਮਿਸ਼ਰਾ ਅਤੇ ਪੰਕਜ ਤਿਵਾਰੀ ਦੀ ਵੀ ਅਹਿਮ ਭੂਮਿਕਾ ਹੈ। ਫਿਲਮ ਦੀ ਸ਼ੂਟਿੰਗ ਜੈਸੇਲਮੇਰ ‘ਚ ਹੀ ਕੰਪਲੀਟ ਕਰ ਲਈ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button