PunjabTop News

Vigilance Bureau: ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨੂੰ ਵਿਜਿਲੈਂਸ ਨੇ ਕੀਤਾ ਤਲਬ

Vigilance Bureau: ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨੂੰ ਵਿਜਿਲੈਂਸ ਬਿਊਰੋਂ ਪੰਜਾਬ ਨੇ ਸਿਚਾਈ ਘੋਟਾਲੇ ਮਾਮਲੇ ਵਿਚ ਤਲਬ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਸਰਵੇਸ਼ ਕੌਸ਼ਲ ਖਿਲਾਫ਼ ਸਤੰਬਰ 2022 ‘ਚ ਲੁੱਕ ਆਉਟ ਸਰਕੂਲਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸਰਵੇਸ਼ ਕੌਸ਼ਲ ਵੱਲੋਂ ਵਿਭਾਗ ਨੂੰ ਇਕ ਚਿੱਠੀ ਲਿਖੀ ਜਿਸ ਵਿਚ ਉਨ੍ਹਾਂ ਕਿਹਾ ਕਿ “ਵਿਭਾਗ ਵਲੋਂ ਉਹਨਾਂ ਖਿਲਾਫ ਲੁੱਕ ਆਉਟ ਸਰਕੂਲਰ ਸਤੰਬਰ 2022 ਚ ਕਢਿਆ ਗਿਆ, ਉਹ ਵੀ ਤਥਾਂ ਨੂੰ ਬਗੈਰ ਤਸਦੀਕ ਕੀਤੇ । ਜਦੋਂਕਿ ਉਹ ਜੂਨ 2022 ਤੋਂ ਹੀ ਅਮਰੀਕਾ ਚ ਰਹਿ ਰਹੇ ਸਨ। ਲੁੱਕ ਆਉਟ ਸਰਕੂਲਰ ਜਾਰੀ ਹੋਣ ਕਰਕੇ ਉਹਨਾਂ ਨੂੰ ਭਾਰਤ ਪਰਤਣ ‘ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ‘ਤੇ ਦੇਰ ਵੀ ਲਗੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੁੱਕ ਆਉਟ ਸਰਕੂਲਰ ‘ਤੇ ਦਸੰਬਰ 2022 ਨੂੰ ਰੋਕ ਲਗਾਉਣ ਤੋਂ ਬਾਅਦ ਹੀ ਉਹ ਭਾਰਤ ਪਰਤ ਸਕੇ ਹਨ।

Azab-Gazab News: ਹੁਣ ਕੁੱਤੇ ਵੀ ਜਾਣਗੇ ਕੈਨੇਡਾ, ਪਾਸਪੋਰਟ ਵੀ ਹੋਣਗੇ ਜਾਰੀ, ਪੜ੍ਹੋ

ਸ਼ਰਵੇਸ਼ ਕੌਸ਼ਲ ਵੱਲੋਂ ਅੱਗੇ ਲਿਖਿਆ ਗਿਆ ਕਿ ਕੁਝ ਗੈਰ ਜਿੰਮੇਵਾਰ ਮੀਡੀਆ ਰਿਪੋਰਟਾਂ ‘ਚ ਇਹ ਗੱਲ ਵੀ ਕਹਿ ਗਈ ਕਿ ਉਹਨਾਂ ਨੂੰ ਵਿਜੀਲੈਂਸ ਵਿਭਾਗ ਵੱਲੋਂ ਲੁੱਕ ਆਉਟ ਸਰਕੂਲਰ ਕੱਢਣ ਦੀ ਸੂਅ ਲਗਦੇ ਹੀ ਉਹ ਦੇਸ਼ ਛੱਡ ਅਮਰੀਕਾ ਚਲੇ ਗਏ । ਉਹਨਾਂ ਲਿਖਿਆ ਕਿ ਮੀਡੀਆ ਨੂੰ ਵੀ ਗੁਮਰਾਹ ਕੀਤਾ ਗਿਆ । ਲੁੱਕ ਆਉਟ ਸਰਕੂਲਰ ਸਤੰਬਰ 2022 ‘ਚ ਕਢਿਆ ਹਾਲਾਂਕਿ ਉਹਨਾਂ ਖਿਲਾਫ ਕਿਸੇ ਤਰੀਕੇ ਦਾ ਕੇਸ ਦਰਜ ਨਹੀਂ ਸੀ ਹੋਇਆ ਅਤੇ ਨਾਂ ਹੀ ਕੋਈ ਸੰਮਨ ਜਾਂ ਨੋਟਿਸ ਭੇਜਿਆ ਗਿਆ ਸੀ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button