Breaking NewsD5 specialIndiaNewsPunjab

ਸਕੂਲ ਦੇ ਪ੍ਰੋਗਰਾਮ ‘ਚ ਏਅਰ ਗਨ ਦੀ ਗੋਲੀ ਲੱਗਣ ਨਾਲ ਮਾਸੂਮ ਦੀ ਮੌਤ

ਬਰਨਾਲਾ : ਪੰਜਾਬ ਦੇ ਬਰਨਾਲਾ ਤੋਂ ਇੱਕ ਬੇਹੱਦ ਦੁਖਦ ਖ਼ਬਰ ਸਾਹਮਣੇ ਆ ਰਹੀ ਹੈ। ਬਰਨਾਲਾ ਦੇ ਭਦੌੜ ਵਿੱਚ ਇੱਕ ਵਿਦਿਆਰਥਣ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।ਜਾਣਕਾਰੀ ਅਨੁਸਾਰ ਭਦੌੜ ਦੇ ਲਾਲਾ ਲਾਜਪਤ ਰਾਏ ਆਰਿਆ ਮਾਡਲ ਸਕੂਲ ਵਿੱਚ ਇੱਕ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਸੀ। ਜਿਸ ਵਿੱਚ ਬੱਚਿਆਂ ਲਈ ਵੱਖ ਵੱਖ ਸਟਾਲ ਲਗਾਏ ਗਏ ਸਨ।

Read Also 48 ਘੰਟਿਆਂ ਬਾਅਦ 60 ਫੁੱਟ ਡੂੰਘੇ ਬੋਰ ‘ਚੋਂ ਸਹੀ ਸਲਾਮਤ ਕੱਢਿਆ 15 ਮਹੀਨੇ ਦਾ ਮਾਸੂਮ ਨਦੀਮ

ਜਿਨ੍ਹਾਂ ਵਿੱਚ ਏਅਰ ਗਨ ਨਾਲ ਨਿਸ਼ਾਨਾ ਲਗਾਉਣ ਦਾ ਸਟਾਲ ਵੀ ਸੀ। ਇਸ ਵਿੱਚ ਬੱਚਿਆਂ ਦੇ ਮਨੋਰੰਜਨ ਲਈ ਗਨ ਨਾਲੋਂ ਬੈਲੂਨ ‘ਤੇ ਨਿਸ਼ਾਨਾ ਲਗਾਉਣ ਵਾਲੇ ਨੂੰ ਵੀ ਸਕੂਲ ਪ੍ਰਬੰਧਕਾਂ ਨੇ ਬੁਲਾਇਆ ਹੋਇਆ ਸੀ। ਇਸ ਦੌਰਾਨ ਸਕੂਲ ਦੀ ਇੱਕ ਵਿਦਿਆਰਥਣ ਗਨ ਵਿੱਚ ਗੋਲੀ ਪਾਕੇ ਬੈਲੂਨ ‘ਤੇ ਨਿਸ਼ਾਨਾ ਲਗਾ ਰਹੀ ਸੀ।

ਉਦੋਂ ਅਚਾਨਕ ਦੂਜੀ ਜਮਾਤ ਦਾ ਵਿਦਿਆਰਥੀ ਜਸਵੀਰ ਸਿੰਘ ਨਿਸ਼ਾਨੇ ਵਾਲੀ ਗਨ ਦੇ ਅੱਗੇ ਆ ਗਿਆ ਜਿਸ ਕਾਰਨ ਗਨ ਵਿੱਚ ਲੋਡ ਕੀਤੀ ਗੋਲੀ ਜਸਵੀਰ ਸਿੰਘ ਪੁੱਤਰ ਬਲਕਰਨ ਸਿੰਘ ਰਿੰਕੂ ਦੀ ਛਾਤੀ ਵਿੱਚ ਜਾ ਲੱਗੀ। ਜਸਵੀਰ ਸਿੰਘ ਦੀ ਮਾਤਾ ਹਰਦੀਪ ਕੌਰ ਅਤੇ ਚਾਚਾ ਲਖਬੀਰ ਸਿੰਘ ਉਸਨੂੰ ਰਾਮਪੁਰਾ ਫੁਲ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲੈ ਗਏ।

ਜਿੱਥੇ 5 ਡਾਕਟਰਾਂ ਦੀ ਟੀਮ ਨੇ ਜਸਵੀਰ ਸਿੰਘ ਦੀ ਫੂਡ ਪਾਇਪ ਦਾ ਆਪ੍ਰੇਸ਼ਨ ਕੀਤਾ ਅਤੇ ਫਸੀ ਗੋਲੀ ਕੱਢੀ ਪਰ ਕੁੱਝ ਸਮੇਂ ਬਾਅਦ ਉਸਦੀ ਮੌਤ ਹੋ ਗਈ। ਜਸਬੀਰ ਆਪਣੇ ਮਾਂ ਬਾਪ ਦਾ ਇਕਲੋਤਾ ਪੁੱਤਰ ਸੀ। ਉੱਧਰ ਸਕੂਲ ਪ੍ਰਬੰਧਨ ‘ਤੇ ਵੀ ਬਿਨ੍ਹਾਂ ਸਿੱਖਿਆ ਵਿਭਾਗ ਦੀ ਆਗਿਆ ਲਏ ਅਤੇ ਸੁਰੱਖਿਆ ਦੇ ਉਚਿਤ ਪ੍ਰਬੰਧ ਕੀਤੇ ਇਹ ਪ੍ਰੋਗਰਾਮ ਕਰਵਾਉਣ ਦੇ ਇਲਜ਼ਾਮ ਲੱਗੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button