PunjabTop News

Azab-Gazab News: ਹੁਣ ਕੁੱਤੇ ਵੀ ਜਾਣਗੇ ਕੈਨੇਡਾ, ਪਾਸਪੋਰਟ ਵੀ ਹੋਣਗੇ ਜਾਰੀ, ਪੜ੍ਹੋ

Azab-Gazab News: ਪੰਜਾਬ ਵਿਚ ਲੋਕਾਂ ਵੱਲੋਂ ਕੈਨੇਡਾ ਜਾਣ ਦੀ ਹੋੜ ਲੱਗੀ ਹੋਈ ਹੈ। ਹੁਣ ਇਸ ਹੋੜ ਵਿਚ ਕੁੱਤੇ ਵੀ ਸ਼ਾਮਲ ਹੋ ਗਏ ਹਨ। ਜੀ ਹਾਂ, ਹੁਣ ਪੰਜਾਬ ਸੂਬੇ ਦੇ ਸ਼ਹਿਰ ਅੰਮ੍ਰਿਤਸਰ ਤੋਂ ਦੋ ਕੁੱਤੇ ਕੈਨੇਡਾ ਜਾਣਗੇ। ਅੰਮ੍ਰਿਤਸਰ ਦੇ ਦੋ ਆਵਾਰਾ ਕੁੱਤਿਆਂ ਨੂੰ ਕੈਨੇਡਾ ਭੇਜਣ ਦੀ ਤਿਆਰੀ ਹੋ ਚੁੱਕੀ ਹੈ। ਦੋਹਾਂ ਨੂੰ ਪਾਸਪੋਰਟ ਵੀ ਜਾਰੀ ਕੀਤੇ ਜਾਣਗੇ। ਹੁਣ ਇਹ ਦੋਨੋਂ ਕੁੱਤੇ ਕੈਨੇਡਾ ਦੀ ਡਾਕਟਰ ਬ੍ਰੈਂਡਾ ਦੇ ਕੋਲ ਰਹਿਣਗੇ। ਦਰਅਸਲ, ਐਨੀਮਲ ਵੈੱਲਫੇਅਰ ਐਂਡ ਕੇਅਰ ਸੁਸਾਇਟੀ ਏਡਬਲਯੂਸੀਐੱਸ ਨੇ ਅੰਮ੍ਰਿਤਸਰ ਦੇ ਇਨ੍ਹਾਂ ਕੈਨੇਡਾ ਭੇਜਣ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ। AWCS ਦੀ ਡਾ. ਨਵਨੀਤ ਕੌਰ ਇਨ੍ਹਾਂ ਕੁੱਤਿਆਂ (ਲਿੱਲੀ ਤੇ ਡੇਜੀ) ਨੂੰ 15 ਜੁਲਾਈ ਨਾਲ ਲੈ ਕੇ ਜਾਵੇਗੀ।

ਇਹ ਵੀ ਪੜ੍ਹੋ: Ludhiana Crime: ਲੁਧਿਆਣਾ ਵਿਚ ਪਤੀ-ਪਤਨੀ ਸਮੇਤ ਮਾਂ ਦਾ ਕਤਲ, 3 ਦਿਨਾਂ ਤੋਂ ਘਰ ‘ਚ ਪਈ ਰਹੀ ਲਾਸ਼

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾ. ਨਵਨੀਤ ਕੌਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਏਡਬਲਯੂਸੀਐੱਸ ਦੁਆਰਾ 6 ਆਵਾਰਾ ਕੁੱਤਿਆਂ ਨੂੰ ਵਿਦੇਸ਼ ਪਹੁੰਚਾਇਆ ਗਿਆ ਹੈ, ਜਿਨ੍ਹਾਂ ’ਚੋਂ 2 ਅਮਰੀਕਾ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਖੁਦ ਕੈਨਡਾ ਰਹਿੰਦੀ ਹੈ ਤੇ ਅੰਮ੍ਰਿਤਸਰ ਉਸਦਾ ਪਿਛੋਕੜ ਹੈ। 2020 ’ਚ ਲਾਕਡਾਊਨ ਦੌਰਾਨ ਉਸਨੇ ਏਡਬਲਯੂਸੀਐੱਸ ਦਾ ਗਠਨ ਕੀਤਾ ਸੀ, ਜਿਸਦਾ ਦਫਤਰ ਰਣਜੀਤ ਐਵੇਨਿਊ ਸਥਿਤ ਈ ਬਲਾਕ ’ਚ ਹੈ। ਲਿੱਲੀ ਤੇ ਡੇਜੀ ਬਾਰੇ ਗੱਲਬਾਤ ਕਰਦਿਆਂ ਉਸਨੇ ਦੱਸਿਆ ਕਿ ਉਨ੍ਹਾਂ ਨੂੰ ਕੋਈ ਅਣਪਛਾਤਾ ਸ਼ਖ਼ਸ ਬਿਮਾਰੀ ਦੀ ਹਾਲਤ ’ਚ ਸਾਡੇ ਕੋਲ ਛੱਡ ਗਿਆ ਸੀ। ਇਨ੍ਹਾਂ ਦਾ ਇਲਾਜ ਕੀਤਾ ਗਿਆ, ਜੋ ਹੁਣ ਪੂਰੀ ਤਰ੍ਹਾਂ ਤੰਦਰੁਸਤ ਹਨ। ਕੈਨੇਡਾ ਦੀ ਡਾ. ਬ੍ਰੈਂਡਾ ਨੇ ਇਨ੍ਹਾਂ ਨੂੰ ਅਪਣਾਉਣ ਦੀ ਇੱਛਾ ਜ਼ਾਹਿਰ ਕੀਤੀ ਸੀ।

Sukhbir Badal ਦੀ ਪੇਸ਼ੀ, Bhagwant Mann ਬਾਰੇ ਵੱਡਾ ਖੁਲਾਸਾ | D5 Channel Punjabi

ਡਾ. ਨਵਨੀਤ ਮੁਤਾਬਕ, ਜਿਨ੍ਹਾਂ ਕੁੱਤਿਆਂ ਨੂੰ ਅਸੀਂਂ ਆਵਾਰਾ ਕਹਿੰਦੇ ਹਾਂ ਤੇ ਦੇਸੀ ਸਮਝਦੇ ਹਾਂ, ਕੈਨੇਡਾ ਦੇ ਲੋਕਾਂ ਲਈ ਇਹ ਵਿਦੇਸ਼ੀ ਨਸਲ ਹਨ ਜਿਨ੍ਹਾਂ ਨੂੰ ਉਹ ਬਹੁਤ ਖੁਸ਼ੀ ਨਾਲ ਅਪਣਾਉਣ ਲਈ ਤਿਆਰ ਰਹਿੰਦੇ ਹਨ। ਜਿਕਰਯੋਗ ਹੈ ਕਿ ਆਵਾਰਾ ਕੁੱਤਿਆਂ ਕੁੱਤਿਆਂ ਨੂੰ ਅਪਡੇਟ ਕਰਨ ਦੇ ਲਈ ਇਨ੍ਹਾਂ ਦਾ ਸੰਪੂਰਨ ਟੀਕਾਕਰਨ ਹੋਣਾ ਜ਼ਰੂਰੀ ਹੈ। ਕੁੱਤਿਆ ਦਾ ਪਾਸਪੋਰਟ ਹੋਣਾ ਚਾਹੀਦਾ ਹੈ। ਢਾਈ ਮਹੀਨੇ ਦੀ ਡੇਜੀ ਤੇ ਤਿੰਨ ਮਹੀਨਿਆਂ ਦੀ ਲਿੱਲੀ ਦਾ ਟੀਕਾਕਰਨ ਲਗਭਗ ਪੂਰਾ ਹੋ ਚੁੱਕਾ ਹੈ। ਇਨ੍ਹਾਂ ਲਈ ਵੀਜ਼ੇ ਦੀ ਲੋੜ ਨਹੀਂ, ਬਸ ਟੀਕਾਕਰਨ ਹੋਣਾ ਜ਼ਰੂਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button