Breaking NewsD5 specialNewsPunjab

ਨੌਜਵਾਨਾਂ ਦੀ ਨੀਅਤ ‘ਚ ਆ ਗਿਆ ‘ਫਾਲਟ’, ਰਾਹ ਜਾਂਦੀ ਮਹਿਲਾ ਨਾਲ ਸ਼ਰੇਆਮ ਕੀਤਾ ਕਾਰਾ (ਵੀਡੀਓ)

ਸੰਗਰੂਰ : ਹਸਪਤਾਲ ਦੇ ਬੈੱਡ ‘ਤੇ ਪਈ ਇਹ ਮਹਿਲਾ ਸੰਗਰੂਰ ਦੀ ਰਹਿਣ ਵਾਲੀ ਜੋਤੀ ਹੈ। ਜਿਸ ਦੀ ਹਾਲਤ ਇਹ ਕਿਸੇ ਪਰਿਵਾਰ ਮੈਂਬਰ ਨੇ ਨਹੀਂ ਬਲਕਿ ਪੰਜਾਬ ‘ਚ ਬਿਨ੍ਹਾਂ ਕਿਸੇ ਦੇ ਡਰ ਤੋਂ ਬੇਖੌਫ ਹੋ ਕੇ ਘੁੰਮ ਰਹੇ ਲੁਟੇਰਿਆਂ ਨੇ ਕੀਤੀ ਹੈ।

Read Also ਕੁੜੀ ਦੀ ਸ਼ਰੇਆਮ ਕੀਤੀ ਗਈ ਕੁੱਟਮਾਰ ! ਲੁਧਿਆਣੇ ਦੀਆਂ ਹੌਲਨਾਕ ਤਸਵੀਰਾਂ (ਵੀਡੀਓ)

ਦਰਅਸਲ ਪੀੜਤ ਮਹਿਲਾ ਕੰਮ ਕਰਨ ਤੋਂ ਬਾਅਦ ਵਾਪਿਸ ਆਪਣੇ ਘਰ ਪਰਤ ਰਹੀ ਸੀ ਤਾਂ ਇਸ ਦੌਰਾਨ ਮੋਟਰਸਾਇਕਲ ‘ਤੇ ਸਵਾਰ ਤਿੰਨ ਨੌਜਵਾਨਾਂ ਨੇ ਮਹਿਲਾ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਮਹਿਲਾ ਨੇ ਲੁਟੇਰਿਆਂ ਦਾ ਡਟ ਕੇ ਵਿਰੋਧ ਕੀਤਾ ਪਰ ਨੌਜਵਾਨ ਮਹਿਲਾ ਦੀ ਬਾਂਹ ਤੇ ਰਾੜ ਮਾਰਕੇ ਪਰਸ ਖੋਹ ਫਰਾਰ ਹੋ ਗਏ।

ਉਧਰ ਜਦੋ ਘਟਨਾ ਬਾਰੇ ਪੁਲਿਸ ਨੂੰ ਪਤਾ ਲੱਗਾ ਤਾਂ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਮੁਲਜ਼ਮਾਂ ਨੂੰ ਜਲਦ ਕਾਬੂ ਕਰਨ ਦਾ ਦਾਅਵਾ ਕਰ ਰਹੀ ਹੈ ਪਰ ਚੋਣ ਜਾਬਤਾ ਲੱਗੇ ਹੋਣ ਦੇ ਬਾਵਜ਼ੂਦ ਵੀ ਸ਼ਰੇਆਮ ਮਹਿਲਾ ਨਾਲ ਲੁੱਟ ਦੀ ਹੋਈ ਘਟਨਾ ਨਾਲ ਪੁਲਿਸ ਪ੍ਰਸ਼ਾਸਨ ‘ਤੇ ਵੀ ਸਵਾਲ ਖੜ੍ਹੇ ਹੋਣੇ ਲਾਜ਼ਮੀ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button