EntertainmentTop News

Tunisha Sharma ਵਲੋਂ ਖੁਦਕੁਸ਼ੀ ਮਾਮਲੇ ‘ਚ ਜੇਲ੍ਹ ਗਏ ਅਦਾਕਾਰ Sheezan Khan ਨੂੰ ਮਿਲੀ ਜ਼ਮਾਨਤ, ਦੇਖੋ

ਮੁੰਬਈ : ਅਦਾਕਾਰ ਸ਼ੀਜ਼ਾਨ ਖਾਨ ਐਤਵਾਰ ਨੂੰ ਠਾਣੇ ਸੈਂਟਰਲ ਜੇਲ ਤੋਂ ਬਾਹਰ ਆ ਗਏ ਹਨ। ਅਦਾਲਤ ਨੇ ਅਦਾਕਾਰ ਨੂੰ ਸ਼ਨੀਵਾਰ ਨੂੰ ਜ਼ਮਾਨਤ ਦੇ ਦਿੱਤੀ ਸੀ। ਅਲੀਬਾਬਾ ਦਾਸਤਾਨ-ਏ-ਕਾਬੁਲ ਦੀ ਮਰਹੂਮ ਅਦਾਕਾਰਾ ਤੁਨੀਸ਼ਾ ਸ਼ਰਮਾ ਵਲੋਂ ਖੁਦਕੁਸ਼ੀ ਲਈ ਉਕਸਾਉਣ ਦੀ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ 26 ਦਸੰਬਰ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਕਰੀਬ ਢਾਈ ਮਹੀਨੇ ਨਿਆਂਇਕ ਹਿਰਾਸਤ ‘ਚ ਜੇਲ੍ਹ ‘ਚ ਬੰਦ ਰਹਿਣ ਤੋਂ ਬਾਅਦ ਇਹ ਅਦਾਕਾਰ ਬਾਹਰ ਆਏ। ਅਦਾਕਾਰ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ। ਜੇਲ੍ਹ ਤੋਂ ਬਾਹਰ ਆਉਂਦੇ ਹੀ ਸ਼ੀਜਾਨ ਨੂੰ ਦੇਖ ਕੇ ਉਸਦੀ ਭੈਣ ਅਤੇ ਮਾਂ ਭਾਵੁਕ ਹੋ ਗਈਆਂ ਅਤੇ ਰੋਣ ਲੱਗ ਪਈਆਂ।

ਸ਼ਨੀਵਾਰ ਨੂੰ ਵਸਈ ਅਦਾਲਤ ਨੇ ਸ਼ੀਜਨ ਨੂੰ ਇਕ ਲੱਖ ਰੁਪਏ ਦੇ ਮੁਚਲਕੇ ‘ਤੇ ਜ਼ਮਾਨਤ ਦੇ ਦਿੱਤੀ ਸੀ। ਉਨ੍ਹਾਂ ਨੂੰ ਆਪਣੇ ਪਾਸਪੋਰਟ ਜਮ੍ਹਾ ਕਰਵਾਉਣ ਲਈ ਵੀ ਕਿਹਾ ਹੈ। ਜ਼ਿਲ੍ਹਾ ਜੱਜ ਆਰ. ਡੀ. ਦੇਸ਼ਪਾਂਡੇ ਨੇ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਕਰਦਿਆਂ ਜ਼ਮਾਨਤ ਦੇਣ ਦੇ ਹੁਕਮ ਦਿੱਤੇ ਹਨ। ਇਸਦੇ ਨਾਲ ਹੀ ਅਦਾਲਤ ਨੇ ਸ਼ੀਜਾਨ ਨੂੰ ਮਾਮਲੇ ਨਾਲ ਸਬੰਧਤ ਸਬੂਤਾਂ ਨਾਲ ਛੇੜਛਾੜ ਨਾ ਕਰਨ ਲਈ ਕਿਹਾ ਹੈ। ਸ਼ੀਜਾਨ ਖਾਨ ਦੀ ਮਾਂ, ਦੋਵੇਂ ਭੈਣਾਂ, ਭਰਾ ਅਤੇ ਮਾਮਾ ਸ਼ਨੀਵਾਰ ਨੂੰ ਵਸਈ ਕੋਰਟ ‘ਚ ਮੌਜੂਦ ਸਨ। ਸ਼ੀਜਨ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਉਨ੍ਹਾਂ ਖੁਸ਼ੀ ਅਤੇ ਸੰਤੁਸ਼ਟੀ ਜ਼ਾਹਰ ਕੀਤੀ। ਉਨ੍ਹਾਂ ਨੇ ਪ੍ਰਸ਼ੰਸਕਾਂ ਅਤੇ ਮੀਡੀਆ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button