Breaking NewsD5 specialNewsPoliticsPunjab

Sukhjinder Randhawa ਦੀ ਵਾਇਰਲ ਵੀਡੀਓ ‘ਤੇ, ਸਾਥੀ ਮੰਤਰੀ ਦਾ ਵੱਡਾ ਬਿਆਨ

ਨਾਭਾ : ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜਿੱਥੇ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਉੱਥੇ ਹੀ ਵੱਖ-ਵੱਖ ਕਲੱਬਾਂ ਵੱਲੋਂ ਵੀ ਨੌਜਵਾਨ ਪੀੜੀ ਨੂੰ ਖੇਡਾਂ ਪ੍ਰਤੀ ਜਾਗਰੂਕਤ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਨਾਭਾ ਵਿਖੇ ਮਾਰਨਿੰਗ ਫੁੱਟਬਾਲ ਕਲੱਬ ਵੱਲੋਂ ਫਾਈਨਲ ਮੁਕਾਬਲਾ ਕਰਵਾਇਆ ਗਿਆ। ਜਿਸ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ। ਇਸ ਕਲੱਬ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ।

Sukhjinder Randhawa ਦੀ ਵਾਇਰਲ ਵੀਡੀਓ ‘ਤੇ, ਸਾਥੀ ਮੰਤਰੀ ਦਾ ਵੱਡਾ ਬਿਆਨ

ਨਾਗਰਿਕਤਾ ਕਾਨੂੰਨ ਬਿਲ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਭਰ ਦੇ ਵਿੱਚ ਕਾਂਗਰਸ ਸਰਕਾਰ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੱਥੇ ਹੀ ਕੈਪਟਨ ਸਰਕਾਰ ਅਤੇ ਉਨ੍ਹਾਂ ਦੇ ਵਜ਼ੀਰਾਂ ਵੱਲੋਂ ਲੁਧਿਆਣਾ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਧਰਮਸੋਤ ਨੇ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਬਾਦਲ ਤੇ ਵਰਦਿਆਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਪੰਜਾਬ ਦੇ ਲੋਕਾਂ ਨੂੰ ਪਿਆਰ ਕਰਦੇ ਹਨ ਤਾਂ ਪੰਜਾਬ ਵੱਲੋਂ ਰਹਿਣ ਨਹੀਂ ਤਾਂ ਹਰਸਿਮਰਤ ਕੌਰ ਬਾਦਲ ਮੋਦੀ ਸਰਕਾਰ ਤੋਂ ਆਪਣਾ ਅਸਤੀਫਾ ਦੇਣ।

ਲੀਡਰਾਂ ਦੀਆਂ ਵੀਡੀਓਜ਼ ਕਿਉਂ ਹੁੰਦੀਆਂ ਨੇ ਵਾਇਰਲ?,ਬਿਨ੍ਹਾਂ ਜਾਂਚ ਕੀਤੇ ਕਿਵੇਂ ਮਿਲਦੀ ਹੈ ਕਲੀਨ ਚਿੱਟ?

ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਵਾਇਰਲ ਵੀਡੀਓ ਬਾਰੇ ਧਰਮਸੋਤ ਨੇ ਕਿਹਾ ਕਿ ਰੰਧਾਵਾ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦੇ ਉਹ ਫੇਕ ਹੋਵੇਗੀ ਜੋ ਧਰਮਸੋਤ ਨੇ ਕਿਹਾ ਕਿ ਅਕਾਲੀ ਦਲ ਇਸ ਤੇ ਸਟੈਂਡ ਲੈ ਰਹੇ ਤਾਂ ਧਰਮਸੋਤ ਨੇ ਕਿਹਾ ਕਿ ਅਕਾਲੀਆਂ ਦਾ ਕੋਈ ਸਟੈਂਡ ਨਹੀਂ ਇਨ੍ਹਾਂ ਸਪਰਿੰਗ ਢਿੱਲੇ ਹੋ ਚੁੱਕੇ ਹਨ, ਇਨ੍ਹਾਂ ਦਾ ਸਟੈਂਡ ਹਿੱਲਿਆ ਪਿਆ ਹੈ। ਧਰਮਸੋਤ ਨੇ ਸਮਾਰਟ ਫੋਨ ਦੇਣ ਤੇ ਅਕਾਲੀ ਦਲ ਤੇ ਵਾਰ ਕਰਦੇ ਕਿਹਾ ਕਿ ਅਸੀਂ ਤਾਂ ਸਮਾਰਟ ਫੋਨ ਦੇ ਰਹੇ ਹਾਂ ਅਕਾਲੀ ਦਲ ਨੇ ਇੱਕ ਪੈਨ ਵੀ ਨਹੀਂ ਦਿੱਤਾ। ਇਸ ਮੌਕੇ ਤੇ ਮਾਰਨਿੰਗ ਫੁੱਟਬਾਲ ਕਲੱਬ ਦੇ ਪ੍ਰਧਾਨ ਦਲੀਪ ਕੁਮਾਰ ਗੋਗੀ ਨੇ ਕਿਹਾ ਕਿ ਅੱਜ ਧਰਮਸੋਤ ਨੇ ਸਾਨੂੰ ਚਾਰ ਲੱਖ ਰੁਪਏ ਦੀ ਮਾਲੀ ਮਦਦ ਦਿੱਤੀ ਹੈ ਅਤੇ ਅਸੀਂ ਅੱਗੇ ਤੋਂ ਹੋਰ ਵਧੀਆ ਟੂਰਨਾਮੈਂਟ ਕਰਾਵਾਂਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button