D5 specialIndiaNewsPoliticsPunjab

Sukhbir Badal ਦਾ ਵੱਡਾ ਝੂਠ ਸੁਣੋ ! ਵਾਪਸੀ ਤੋਂ ਮੁੱਕਰ ਗਏ ਅਜਨਾਲਾ

ਅੰਮ੍ਰਿਤਸਰ : ਅੰਮ੍ਰਿਤਸਰ ‘ਚ ਸੁਖਬੀਰ ਬਾਦਲ ਨੇ ਰੈਲੀ ਕਰਕੇ ਟਕਸਾਲੀਆਂ ਨੂੰ ਜ਼ੋਰਦਾਰ ਝਟਕਾ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਜਾ ਕੇ ਅਰਦਾਸ ਕਰਕੇ ਟਕਸਾਲੀ ਪਾਰਟੀ ਬਣਾਉਣ ‘ਚ ਮੋਹਰੀ ਰਤਨ ਸਿੰਘ ਅਜਨਾਲਾ ਦਾ ਪੁੱਤਰ ਬੋਨੀ ਅਜਨਾਲਾ ਘਰ ਵਾਪਸੀ ਕਰ ਚੁੱਕਿਆ ਹੈ। ਸੁਖਬੀਰ ਬਾਦਲ ਨੇ ਅਜਨਾਲਾ ਦੇ ਘਰ ਜਾ ਕੇ ਚਾਹ ਵੀ ਪੀਤੀ ਤੇ ਸਿਆਸੀ ਚੁਸਕੀ ਵੀ ਲਗਾਈ ਪਰ ਮੌਕੇ ਤੋਂ ਜੋ ਤਸਵੀਰਾਂ ਬਾਹਰ ਆਈਆਂ ਅਤੇ ਹੁਣ ਜੋ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ।

Bony Ajnala ਦੀ Akali Dal ‘ਚ ਵਾਪਸੀ ‘ਤੇ Parminder Dhindsa ਨੇ ਕੀਤਾ ਵੱਡਾ ਖੁਲਾਸਾ

ਉਹ ਕੁਝ ਹੋਰ ਹੀ ਬਿਆਨ ਕਰਦੀ ਹੈ। ਸੁਖਬੀਰ ਬਾਦਲ ਨੇ ਤਾਂ ਦੋਹਾਂ ਪਿਓ ਪੁੱਤਰਾਂ ਦੀ ਘਰ ਵਾਪਸੀ ਦਾ ਐਲਾਨ ਕੀਤਾ। ਇਸ ‘ਤੇ ਡਾ. ਰਤਨ ਸਿੰਘ ਅਜਨਾਲਾ ਦਾ ਕੁਝ ਹੋਰ ਹੀ ਕਹਿਣਾ ਹੈ। ਓਧਰ ਬਾਦਲਾਂ ਦੇ ਬੇੜੇ ‘ਚ ਸਵਾਰ ਹੁੰਦਿਆਂ ਹੀ ਬੋਨੀ ਅਜਨਾਲਾ ਨੇ ਟਕਸਾਲੀਆਂ ਦੀਆਂ ਪੋਲਾਂ ਖੋਲ੍ਹ ਦਿੱਤੀਆਂ। ਜੋ ਸ਼ਾਇਦ ਟਕਸਾਲੀਆਂ ਦਾ ਵੱਡਾ ਨੁਕਸਾਨ ਸਾਬਤ ਹੋਣਗੀਆਂ।

Sukhbir Badal ਦਾ ਵੱਡਾ ਝੂਠ ਸੁਣੋ! ਵਾਪਸੀ ਤੋਂ ਮੁੱਕਰ ਗਏ ਅਜਨਾਲਾ | ਸੁਣੋ ਕੀ ਕਿਹਾ | Ajnala on Badal | Taksali (Video)

ਹੁਣ ਡਾ. ਰਤਨ ਸਿੰਘ ਅਜਨਾਲਾ ਨੂੰ ਟਕਸਾਲੀ ਪਾਰਟੀ ਦਾ ਹਿੱਸਾ ਮੰਨਿਆ ਜਾਵੇ ਜਾਂ ਬਾਦਲਾਂ ਦੀ ਪਾਰਟੀ ਦਾ। ਇਹ ਹਾਲ ਦੀ ਘੜੀ ਸਪੱਸ਼ਟ ਕਰਨਾ ਨਾਮੁਮਕਿਨ ਹੈ। ਕਿਉਂ ਕਿ ਕੁਝ ਦਿਨ ਪਹਿਲਾਂ ਬੋਨੀ ਅਜਨਾਲਾ ਬਾਦਲਾਂ ਨਾਲ ਤੁਰਨ ਤੋਂ ਸਾਫ਼ ਇਨਕਾਰ ਕਰ ਚੁੱਕੇ ਸਨ ਤੇ ਹੁਣ ਓਹੀ ਬੋਨੀ ਅਜਨਾਲਾ ਟਕਸਾਲੀਆਂ ਨੂੰ ਬਾਏ-ਬਾਏ ਕਰ ਗਏ। ਬਾਦਲਾਂ ਨਾਲ ਮੁੜ ਸ਼ਾਮਲ ਹੋਣ ‘ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ ਜਿੰਨ੍ਹਾਂ ਦਾ ਜਵਾਬ ਸ਼ਾਇਦ ਸਮੇਂ ਨਾਲ ਸਾਫ਼ ਹੋ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button