Breaking NewsD5 specialEntertainmentNewsTop News

You Tube ਵੱਲੋਂ ਸ਼ੈਰੀ ਮਾਨ ਦਾ ਚੈਨਲ ਬੰਦ

ਚੰਡੀਗੜ੍ਹ : ਪੰਜਾਬੀ ਗਾਇਕ ਸ਼ੈਰੀ ਮਾਨ ਦਾ ਇਕ ਚੈਨਲ ਯੂਟਿਊਬ ਵੱਲੋਂ ਬੰਦ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਸ਼ੈਰੀ ਮਾਨ ਵੱਲੋਂ ਟਵੀਟ ਕਰ ਦਿੱਤੀ ਗਈ ਹੈ ਤੇ ਯੂਟਿਊਬ ’ਤੇ ਭੜਾਸ ਵੀ ਕੱਢੀ ਹੈ। ਸ਼ੈਰੀ ਮਾਨ ਨੇ ਆਪਣੇ ਪਹਿਲੇ ਟਵੀਟ ’ਚ ਲਿਖਿਆ, ‘ਮੈਂ ਬਹੁਤ ਦੁਖੀ ਮਹਿਸੂਸ ਕਰ ਰਿਹਾ ਹਾਂ ਕਿਉਂਕਿ ਯੂ-ਟਿਊਬ ਇੰਡੀਆ ਲੰਮੇ ਸਮੇਂ ਤੋਂ ਆਪਣੇ ਈਮਾਨਦਾਰ ਆਰਟਿਸਟਾਂ ਦਾ ਸਮਰਥਨ ਨਹੀਂ ਕਰ ਰਹੀ। ਪਿਛਲੇ ਇਕ ਮਹੀਨੇ ਤੋਂ ਮੈਂ ਮਦਦ ਮੰਗ ਰਿਹਾ ਹਾਂ।’

Parkash Singh Badal ਦੀ ਹਾਲਤ ਬਣੀ ਨਾਜ਼ੁਕ, PGI ਕਰਵਾਇਆ ਦਾਖ਼ਲ! | D5 Channel Punjabi

ਸ਼ੈਰੀ ਮਾਨ ਨੇ ਦੂਜਾ ਟਵੀਟ ਕਰਦਿਆਂ ਲਿਖਿਆ, ‘ਤੁਸੀਂ ਮੇਰਾ ਇਕ ਯੂਟਿਊਬ ਚੈਨਲ ਇਹ ਕਹਿ ਕੇ ਕਿਵੇਂ ਟਰਮੀਨੇਟ ਕਰ ਸਕਦੇ ਹੋ ਕਿ ਅਸੀਂ ਕਾਨੂੰਨੀ ਵੈੱਬਫਾਰਮ ਦੀ ਦੁਰਵਰਤੋਂ ਕੀਤੀ ਹੈ। ਅਸੀਂ ਕਿਸੇ ਵੀ ਟਰਮ ਤੇ ਕੰਡੀਸ਼ਨ ਦੀ ਉਲੰਘਣਾ ਨਹੀਂ ਕੀਤੀ ਹੈ। ਕਿਰਪਾ ਕਰਕੇ ਮੇਰੇ ਚੈਨਲ ਨੂੰ ਤੁਰੰਤ ਚਾਲੂ ਕੀਤਾ ਜਾਵੇ। ਇਕ ਕਲਾਕਾਰ ਵਜੋਂ ਮੈਂ ਬਹੁਤ ਦੁਖੀ ਹਾਂ। ਮੈਂ ਇਸ ਸਭ ਦੇ ਚਲਦਿਆਂ ਆਪਣੇ ਸੰਗੀਤ ’ਤੇ ਧਿਆਨ ਨਹੀਂ ਦੇ ਪਾ ਰਿਹਾ।’ ਦੱਸ ਦੇਈਏ ਕਿ ਸ਼ੈਰੀ ਮਾਨ ਦੇ ਇਨ੍ਹਾਂ ਟਵੀਟਸ ਦਾ ਟੀਮ ਯੂਟਿਊਬ ਵਲੋਂ ਜਵਾਬ ਦਿੱਤਾ ਗਿਆ ਹੈ। ਉਨ੍ਹਾਂ ਨੇ ਸ਼ੈਰੀ ਮਾਨ ਕੋਲੋਂ ਯੂਟਿਊਬ ਚੈਨਲ ਦਾ ਲਿੰਕ ਮੰਗਿਆ ਹੈ ਤਾਂ ਜੋ ਉਹ ਇਸ ਮਾਮਲੇ ’ਤੇ ਕੋਈ ਕਾਰਵਾਈ ਕਰ ਸਕਣ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button