D5 specialIndiaInternationalNewsPunjabSports

ਵਿਸ਼ਵ ਕਬੱਡੀ ਕੱਪ ਟੂਰਨਾਮੈਂਟ 2019 : ਗੁਰੂ ਹਰਸਹਾਏ ‘ਚ ਭਿੜਣਗੀਆਂ ਅੱਜ ਇਹ ਟੀਮਾਂ

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਵਿਸ਼ਵ ਕਬੱਡੀ ਕੱਪ ਟੂਰਨਾਮੈਂਟ 2019 ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੇ ਅੱਜ ਚੌਥੇ ਦਿਨ 3 ਮੈਚ ਗੁਰੂ ਰਾਮਦਾਸ ਜੀ ਸਟੇਡੀਅਮ, ਗੁਰੂ ਹਰਸਹਾਏ ਵਿਖੇ ਖੇਡੇ ਜਾਣਗੇ।ਵਿਸ਼ਵ ਕਬੱਡੀ ਕੱਪ 2019 ਦਾ 6ਵਾਂ ਮੁਕਾਬਲਾ ਅੱਜ ਭਾਰਤ ਅਤੇ ਸ਼੍ਰੀਲੰਕਾ ਟੀਮਾਂ ਵਿਚਾਲੇ ਹੋਵੇਗਾ। ਇਸ ਤੋਂ ਬਾਅਦ ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਮੈਚ ਹੋਵੇਗਾ ਅਤੇ ਦਿਨ ਦਾ ਤੀਜਾ ਅਤੇ ਆਖਰੀ ਮੁਕਾਬਲਾ ਕੈਨੇਡਾ ਅਤੇ ਨਿਊਜ਼ੀਲੈਂਡ ਦੋਵਾਂ ਟੀਮਾਂ ਵਿਚਾਲੇ ਹੋਵੇਗਾ।

Read also…. ਕਬੱਡੀ ਲੀਗ ਨੇ ਪਵਾਈ ਕਾਂਗਰਸੀਆਂ ਦੀ ਕੌਡੀ | Global Kabaddi League 2018

ਇਸ ਤੋਂ ਪਹਿਲਾਂ ਬੀਤੇ ਦਿਨ ਮੰਗਲਵਾਰ ਨੂੰ ਵਿਸ਼ਵ ਕਬੱਡੀ ਕੱਪ ਦੇ 2 ਮੁਕਾਬਲੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ‘ਤੇ ਖੇਡੇ ਗਏ ਸਨ। ਪਹਿਲਾ ਮੈਚ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਗਿਆ, ਜਿਸ ‘ਚ ਭਾਰਤ ਨੇ ਇੰਗਲੈਂਂਡ ਨੂੰ 54-36 ਅੰਕਾਂ ਨਾਲ ਮਾਤ ਦਿੱਤੀ। ਉਥੇ ਹੀ ਦੂਜਾ ਮੁਕਾਬਲਾ ਕੈਨੇਡਾ ਅਤੇ ਅਮਰੀਕਾ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਜਿਸ ‘ਚ ਕੈਨੇਡਾ ਦੀ ਟੀਮ ਨੇ ਅਮਰੀਕਾ ਦੀ ਟੀਮ ਨੂੰ 53-26 ਨਾਲ ਹਰਾ ਕੇ ਉਸ ਤੋਂ ਜਿੱਤ ਹਾਸਿਲ ਕੀਤੀ |

Published by : Lovepreet kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button