Breaking NewsD5 specialNewsSports

Sri Lanka ਦੇ ਸਪਿਨਰ ਮੁਥੱਈਆ ਮੁਰਲੀਧਰਨ ਹੋਏ ਹਸਪਤਾਲ ‘ਚ ਦਾਖਲ

ਨਵੀਂ ਦਿੱਲੀ : ਸ਼੍ਰੀਲੰਕਾ ਦੇ ਮਹਾਨ ਸਪਿਨਰ ਮੁਥੱਈਆ ਮੁਰਲੀਧਰਨ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਛਾਤੀ ਦੀ ਸਮੱਸਿਆ ਕਾਰਨ ਉਸ ਨੂੰ ਅਪੋਲੋ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਮੁਰਲੀਧਰਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) -14ਵੇਂ ਸੀਜ਼ਨ ‘ਚ ਸਨਰਾਈਜ਼ਰਜ਼ ਹੈਦਰਾਬਾਦ ਦੇ ਨਾਲ ਜੁੜੇ ਹੋਏ ਹਨ। ਉਹ ਟੀਮ ਦੇ ਗੇਂਦਬਾਜ਼ੀ ਕੋਚ ਹਨ। ਮੁਰਲੀਧਰਨ ਨੂੰ ਐਤਵਾਰ ਸ਼ਾਮ ਨੂੰ ਹਸਪਤਾਲ ਲਿਆਂਦਾ ਗਿਆ ਅਤੇ ਉਸ ਦਾ ਟੈਸਟ ਕੀਤਾ ਗਿਆ। ਮੁਰਲੀਧਰਨ ਦੇ ਹਾਰਟ ‘ਚ ਇਕ ਬਲਾਕੇਜ ਹੈ।

ਲਓ ਜੀ ਲੱਗ ਗਿਆ ਲਾਕਡਾਊਨ !ਘਰੋਂ ਬਾਹਰ ਨਿੱਕਲਣ ਤੋਂ ਪਹਿਲਾਂ ਦੇਖ ਲਓ ਵੀਡੀਓ ਧੱਜੀਆਂ ਉਡਾਉਣ ਵਾਲਿਆਂ ਦੇ ਫਿਰੂ ਡਾਂਗ !

ਅਜਿਹੇ ‘ਚ ਉਸਦੇ ਹਾਰਟ ‘ਚ ਸਟੈਂਟ ਪਾਇਆ ਜਾਵੇਗਾ। ਮੁਰਲੀਧਰਨ 17 ਅਪ੍ਰੈਲ ਨੂੰ ਹੈਦਰਾਬਾਦ ਦੇ ਮੈਚ ਦੌਰਾਨ ਮੈਦਾਨ ‘ਚ ਮੌਜੂਦ ਸਨ। 17 ਅਪ੍ਰੈਲ ਨੂੰ ਹੀ ਉਸਦਾ ਜਨਮਦਿਨ ਵੀ ਸੀ। ਮੁਰਲੀਧਰਨ ਦੀ ਗਿਣਤੀ ਦੁਨੀਆ ਦੇ ਮਹਾਨ ਗੇਂਦਬਾਜ਼ਾਂ ‘ਚ ਹੁੰਦੀ ਹੈ। ਉਨ੍ਹਾਂ ਨੇ ਸ਼੍ਰੀਲੰਕਾ ਦੇ ਲਈ 133 ਟੈਸਟ ਤੇ 350 ਵਨ ਡੇ ਮੈਚ ਖੇਡੇ। ਉਨ੍ਹਾਂ ਨੇ ਟੈਸਟ ਕ੍ਰਿਕਟ ‘ਚ 800 ਤੇ ਵਨ ਡੇ ‘ਚ 534 ਵਿਕਟਾਂ ਹਾਸਲ ਕੀਤੀਆਂ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button