Breaking NewsD5 specialNewsPoliticsPunjab

ਕੈਪਟਨ ਦੇ ਫੈਸਲੇ ਨੇ ਪਵਾਤੇ ਭੰਗੜੇ! ਆਤਿਸ਼ਬਾਜ਼ੀਆਂ ਨਾਲ ਆਸਮਾਨ ਕਰਤਾ ਰੰਗੀਨ! ਕਿਸਾਨਾਂ ਨੇ ਮਾਰੀਆਂ ਪੁੱਠੀਆਂ ਛਾਲਾਂ !

ਸ੍ਰੀ ਅਨੰਦਪੁਰ ਸਾਹਿਬ : ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦਾ ਇਜਲਾਸ ਬੁਲਾਇਆ ਗਿਆ ਸੀ। ਇਸ ਸੈਸ਼ਨ ਦੌਰਾਨ ਭਾਜਪਾ ਨੂੰ ਛੱਡ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਲਈ ਆਪਣੇ ਅਸਤੀਫੇ ਦੀ ਗੱਲ ਵੀ ਕਹਿ ਦਿੱਤੀ। ਕੈਪਟਨ ਸਾਹਿਬ ਨੇ ਕਿਹਾ ਕਿ ਅਸਤੀਫਾ ਤਾਂ ਮੈਂ ਜੇਬ ‘ਚ ਪਾ ਕੇ ਘੁੰਮ ਰਿਹਾ ਹਾਂ।

ਸਿਮਰਜੀਤ ਬੈਂਸ ਨੇ ਮਾਰੀ ਬਾਦਲਾਂ ਨੂੰ ਬੜਕ !ਆਮ ਆਦਮੀ ਪਾਰਟੀ ਨੂੰ ਵੀ ਲਾਤਾ ਖੂੰਜੇ !

ਕੈਪਟਨ ਨੇ ਕਿਸਾਨਾਂ ਲਈ 4 ਬਿਲ ਪਾਸ ਕਰਕੇ ਕੇਂਦਰ ਸਰਕਰ ਨੂੰ ਜਿਥੇ ਟੱਕਰ ਦਿੱਤੀ ਉੱਥੇ ਹੀ ਕਿਸਾਨਾਂ ਨੂੰ ਦੀਵਾਲੀ ਤੋਂ ਪਹਿਲਾਂ ਖੁਸ਼ੀ ਦਾ ਤੋਹਫ਼ਾ ਵੀ ਦਿੱਤਾ। ਕੈਪਟਨ ਸਰਕਾਰ ਦੀ ਇਸ ਕਾਰਗੁਜਾਰੀ ਦੇ ਚੱਲਦਿਆਂ ਕਾਂਗਰਸੀ ਆਗੂਆਂ ਨੇ ਭੰਗੜੇ ਪਾ ਕੇ ਆਤਿਸਬਾਜ਼ੀਆ ਚਲਾ ਕੇ ਆਪਣੀ ਖੁਸ਼ੀ ਸਾਂਝੀ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ‘ਚ ਨਾਅਰੇਬਾਜੀ ਕੀਤੀ ਗਈ।

🔴#LIVE ਵਿਧਾਨ ਸਭਾ ਸੈਸ਼ਨ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ !ਕਾਂਗਰਸ ਦੇਵੇਗੀ ਸਿੱਧੂ ਨੂੰ ਤੋਹਫ਼ਾ !

ਆਨੰਦਪੁਰ ਸਾਹਿਬ ਤੋਂ ਸਾਬਕਾ ਕੌਂਸਲਰ ਨਰਿੰਦਰ ਸਿੰਘ ਸੈਣੀ ਨੇ ਕਿਹਾ ਕਿ ਕਿਸਾਨਾਂ ਦੀ ਰਖਵਾਲੀ ਕਾਂਗਰਸ ਹੀ ਕਰ ਸਕਦੀ ਹੈ। ਜਿਸ ਦੀ ਮਿਸਾਲ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਹੱਕ ‘ਚ ਬਿੱਲਾਂ ਦਾ ਪਾਸ ਕਰਨਾ ਹੈ। ਸੋ ਕੈਪਟਨ ਸਾਹਿਬ ਦੇ ਇਸ ਫੈਸਲੇ ਨਾਲ ਕਿਸਾਨਾਂ ਅਤੇ ਕਾਂਗਰਸੀ ਵਰਕਰਾਂ ‘ਚ ਖੁਸ਼ੀ ਪਾਈ ਜਾ ਰਹੀ ਹੈ ਪਰ ਹਾਲੇ ਤਾਂ ਸ਼ੁਰੂਆਤ ਹੋਈ ਹੈ। ਦੇਖਣਾ ਇਹ ਹੋਵੇਗਾ ਕਿ ਅਖੀਰ ਜਿੱਤ ਕਦੋਂ ਤੱਕ ਮਿਲਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button