Breaking NewsD5 specialEntertainmentInternationalNewsTop News

ਆਸਟ੍ਰੇਲੀਆ ‘ਚ ਲੱਗੇ Sushant Singh Rajput ਦੇ ਨਾਂ ਦੇ ਬੈਂਚ, ਭੈਣ ਸ਼ਵੇਤਾ ਨੇ ਫੋਟੋ ਸ਼ੇਅਰ ਕਰ ਲਿਖੀ ਭਾਵੁਕ ਪੋਸਟ

ਸਿਡਨੀ :  ਬਾਲੀਵੁੱਡ ਦੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ। ਇਨ੍ਹੇ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਅੱਜ ਤੱਕ ਅਦਾਕਾਰ ਦੀ ਮੌਤ ਦੀ ਵਜ੍ਹਾ ਦਾ ਖੁਲਾਸਾ ਨਹੀਂ ਹੋ ਸਕਿਆ। ਸੁਸ਼ਾਂਤ ਸਿੰਘ  ਰਾਜਪੂਤ ਮਾਮਲੇ ਦੀ ਜਾਂਚ ਦੇਸ਼ ਦੀਆਂ ਤਿੰਨ ਵੱਡੀਆਂ ਜਾਂਚ ਏਜੰਸੀਆਂ ਸੀਬੀਆਈ, ਈਡੀ ਅਤੇ ਐਨਆਈਏ ਕਰ ਰਹੀਆਂ ਹਨ। ਸੁਸ਼ਾਂਤ ਸਿੰਘ ਦੇ ਫੈਂਨਜ਼ ਸਿਰਫ ਭਾਰਤ ‘ਚ ਹੀ ਨਹੀਂ ਸਗੋਂ ਦੁਨੀਆਭਰ ‘ਚ ਮੌਜੂਦ ਹਨ, ਇਸਦੀ ਇੱਕ ਝਲਕ ਉਸ ਸਮੇਂ ਦੇਖਣ ਨੂੰ ਮਿਲੀ ਸੀ ਜਦੋਂ ਸ਼ੱਕੀ ਹਲਾਤਾਂ ‘ਚ ਮੌਤ ਤੋਂ ਬਾਅਦ ਅਦਾਕਾਰ ਨੂੰ ਇਨਸਾਫ ਦਵਾਉਣ ਲਈ ਦੁਨੀਆਭਰ ਦੇ ਫੈਂਨਜ਼ ਇੱਕਜੁਟ ਹੋ ਗਏ ਸਨ।

🔴LIVE|| ਚੱਕਾ ਜਾਮ ਕਰਨ ਤੋਂ ਪਹਿਲਾਂ ਮੋਦੀ ਦਾ ਵੱਡਾ ਬਿਆਨ,ਜਥੇਬੰਦੀਆਂ ਦੇ ਐਲਾਨ ਤੋ ਡਰੀ ਸਰਕਾਰ!

ਸੁਸ਼ਾਂਤ ਦੀ ਭੈਣ ਨੇ ਸ਼ੇਅਰ ਕੀਤੀ ਫੋਟੋ
ਸੁਸ਼ਾਂਤ ਸਿੰਘ ਰਾਜਪੂਤ ਭਾਵੇਂ ਹੀ ਸਾਨੂੰ ਛੱਡ ਕੇ ਚਲੇ ਗਏ ਹਨ ਪਰ ਉਨ੍ਹਾਂ ਦੀਆਂ ਯਾਦਾਂ ਹਮੇਸ਼ਾ ਫੈਂਨਜ਼ ਦੇ ਦਿਲਾਂ ‘ਚ ਰਹਿਣਗੀਆਂ। ਹਾਲ ਹੀ ਵਿਚ ਮਰਹੂਮ ਅਦਾਕਾਰ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਇੰਸਟਾਗ੍ਰਾਮ ‘ਤੇ ਆਸਟ੍ਰੇਲੀਆ ਦੀ ਇਕ ਪਾਰਕ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸਨੂੰ ਦੇਖ ਸੁਸ਼ਾਂਤ ਸਿੰਘ ਨੂੰ ਚਾਹੁਣ ਵਾਲੇ ਭਾਵੁਕ ਹੋ ਗਏ। ਦਰਅਸਲ ਆਸਟ੍ਰੇਲੀਆ ‘ਚ ਸੁਸ਼ਾਂਤ ਸਿੰਘ ਦੀ ਯਾਦ ‘ਚ ਪਾਰਕ ਦੇ ਬੈਂਚ ਨੂੰ ਅਦਾਕਾਰ ਦਾ ਨਾਂ ਦਿੱਤਾ ਗਿਆ ਹੈ। ਇਸ ਦੀ ਫੋਟੋ ਸ਼ਵੇਤਾ ਸਿੰਘ ਨੇ ਸ਼ੇਅਰ ਕੀਤੀ ਹੈ। ਆਪਣੀ ਪੋਸਟ ਦੇ ਨਾਲ ਸ਼ਵੇਤਾ ਨੇ ਸਵਰਗੀ ਭਰਾ ਲਈ ਇਕ ਭਾਵੁਕ ਪੋਸਟ ਵੀ ਲਿਖੀ ਹੈ।

ਆਸਟ੍ਰੇਲੀਆ ‘ਚ ਲਾਇਆ ਗਿਆ ਸੁਸ਼ਾਂਤ ਦੇ ਨਾਂ ਦਾ ਬੈਂਚ
ਸ਼ਵੇਤਾ ਨੇ ਕੈਪਸ਼ਨ ਵਿਚ ਲਿਖਿਆ ਕਿ ਉਹ ਜਿਉਂਦਾ ਹੈ, ਉਸ ਦਾ ਨਾਂ ਜਿਉਂਦਾ ਹੈ… ਉਸ ਦੀ ਜ਼ਿੰਦਗੀ ਦਾ ਸਾਰ ਜਿਉਂਦਾ ਹੈ। ਇਹ ਪਵਿੱਤਰ ਆਤਮਾ ਦਾ ਪ੍ਰਭਾਵ ਹੈ। ਤੁਸੀਂ ਹਮੇਸ਼ਾ ਜਿਉਂਦੇ ਰਹੋਗੇ। ਬੈਂਚ ਦੇ ਸਾਈਨ ਬੋਰਡ ਵਿਚ ਲਿਖਿਆ ਹੈ, ‘ਸੁਸ਼ਾਂਤ ਸਿੰਘ ਰਾਜਪੂਤ (1986-2020, ਬਿਹਾਰ, ਮੁੰਬਈ, ਭਾਰਤ), ਅਦਾਕਾਰ, ਉਤਸੁਕ ਖਗੋਲ ਸਾਇੰਸਦਾਨ, ਚੌਗਿਰਦਾ ਪ੍ਰੇਮੀ, ਮਨੁੱਖਤਾਵਾਦੀ ਅਤੇ ਇਕ ਅਜਿਹੀ ਆਤਮਾ ਜਿਸ ਨੇ ਲੱਖਾਂ ਲੋਕਾਂ ਨੂੰ ਛੋਹਿਆ।

BREAKING-ਹੁਣੇ-ਹੁਣੇ ਆਈ ਵੱਡੀ ਖ਼ਬਰ, ਦੇਸ਼ ਦੇ ਫੌਜੀਆਂ ਨਾਲ ਵਾਪਰਿਆ ਭਾਣਾ!

ਬੈਂਚ ਦੀਆਂ ਤਸਵੀਰਾਂ ਵੇਖ ਫੈਂਸ ਹੋਏ ਭਾਵੁਕ
ਉਥੇ ਇਕ ਹੋਰ ਬੈਂਚ ‘ਤੇ ਲਿਖਿਆ ਕਿ ਸੁਸ਼ਾਂਤ ਪੁਆਇੰਟ, ਅਜਿਹਾ ਪ੍ਰਕਾਸ਼ ਜੋ ਚਮਕ ਨਾਲ ਭਰਿਆ ਹੋਇਆ ਹੈ। ਜਿਹੜਾ ਹਨੇਰੇ ਤੋਂ ਬਿਨਾਂ ਡਰੇ ਤਬਦੀਲੀ ਵਿਚ ਸਮਰੱਥ ਹੈ। ਆਸਸੀਜ ਗਰੁੱਪ ਦੇ ਨਾਲ ਇੰਡੀਆ ਇੰਕ ਵੱਲੋਂ ਚੌਗਿਰਦੇ ਨੂੰ ਸੁਰੱਖਿਅਤ ਕਰਨ ਲਈ ਛੋਟਾ ਜਿਹਾ ਯੋਗਦਾਨ। ਬਾਲੀਵੁੱਡ ਦੇ ਸਵਰਗੀ ਅਦਾਕਾਰ ਦੇ ਨਾਂ ‘ਤੇ ਆਸਟ੍ਰੇਲੀਆ ਵਿਚ ਲਾਏ ਬੈਂਚ ਦੀਆਂ ਤਸਵੀਰਾਂ ਹੁਣ ਕਾਫੀ ਵਾਇਰਲ ਹੋ ਰਹੀਆਂ ਹਨ। ਬੈਂਚ ‘ਤੇ ਲਿਖੇ ਸੰਦੇਸ਼ ਨੂੰ ਦੇਖ ਕੇ ਇਕ ਵਾਰ ਫਿਰ ਸੁਸ਼ਾਂਤ ਦੇ ਪਰਿਵਾਰਕ ਮੈਂਬਰ, ਦੋਸਤ ਅਤੇ ਫੈਂਸ ਭਾਵੁਕ ਹੋ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button