Breaking NewsD5 specialNewsPoliticsPunjab

Simarjit Bains ‘ਤੇ ਹੋਇਆ ਇੱਕ ਹੋਰ ਮਾਮਲਾ ਦਰਜ਼, ਹੁਣ ਹੋਵੇਗੀ ਗ੍ਰਿਫਤਾਰੀ?

ਫਗਵਾੜਾ : ਲੋਕ ਇੰਸਾਫ ਪਾਰਟੀ ਵੱਲੋਂ ਖੇਤੀ ਸੁਧਾਰ ਬਿਲ ਦੇ ਵਿਰੋਧ ‘ਚ ਅੰਮ੍ਰਿਤਸਰ ਵੱਲੋਂ ਕੱਢੀ ਜਾ ਰਹੀ ਸਾਈਕਲ ਰੈਲੀ ਦਾ ਬੁੱਧਵਾਰ ਨੂੰ ਫਗਵਾੜਾ ‘ਚ ਜਰਨੈਲ ਨੰਗਲ ਵੱਲੋਂ ਸਵਾਗਤ ਕੀਤਾ ਗਿਆ। ਕੋਵਿਡ – 19 ਦੀ ਰੋਕਥਾਮ ਲਈ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਉਣ ‘ਤੇ ਬੈਂਸ ਭਰਾਵਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ ਖੇਤੀ ਸੁਧਾਰ ਬਿੱਲ ਦੇ ਵਿਰੋਧ ‘ਚ ਲੋਕ ਇਨਸਾਫ਼ ਪਾਰਟੀ ਵੱਲੋਂ ਸ਼ੁਰੂ ਕੀਤੇ ‘ਸਾਈਕਲ ਰੋਸ ਮਾਰਚ’ ਦੇ ਬੁੱਧਵਾਰ ਫਗਵਾੜਾ ਪੁੱਜਣ ਤੋਂ ਬਾਅਦ ਪੁਲਿਸ ਨੇ ਲੁਧਿਆਣਾ ਦੇ ਦੋਵੇਂ ਵਿਧਾਇਕ ਬੈਂਸ ਭਰਾਵਾਂ ਅਤੇ ਉਨ੍ਹਾਂ ਦੇ 5 ਹੋਰ ਸਾਥੀਆਂ ਸਣੇ 150 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 188 ਆਈ. ਪੀ. ਸੀ., 51 ਡਿਜਾਸਟਰ ਮੈਨੇਜਮੈਂਟ ਐਕਟ 2005 ਤਹਿਤ ਕੇਸ ਦਰਜ ਕੀਤਾ ਹੈ।

ਕਾਂਗਰਸੀ ਪ੍ਰਧਾਨ ਦੀ ਬਿੱਟੂ ਨੂੰ ਕੋਰੀ ਨਾਂਹ! ਅਸੀਂ ਨਹੀਂ ਕਰਾਉਣੇ ਪਰਚੇ, ਦਿਲਜੀਤ ਬੋਲਿਆ ਸੱਚ,ਇਕੱਲੇ ਪਏ ਰਵਨੀਤ ਬਿੱਟੂ!

ਡੀ. ਐੱਸ. ਪੀ. ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੈਂਸ ਭਰਾਵਾਂ ਵੱਲੋਂ ਸਾਈਕਲ ਮਾਰਚ ਕੱਢ ਕੇ ਮਾਸਕ ਅਤੇ ਸਮਾਜਿਕ ਦੂਰੀ ਦਾ ਪਾਲਣ ਨਾ ਕਰਕੇ ਮਾਨਯੋਗ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ। ਜਿਸ ਸਬੰਧ ‘ਚ ਪੁਲਿਸ ਨੇ ਸਿਮਰਜੀਤ ਸਿੰਘ ਬੈਂਸ ਵਿਧਾਇਕ ਹਲਕਾ ਆਤਮ ਨਗਰ ਲੁਧਿਆਣਾ, ਬਲਵਿੰਦਰ ਸਿੰਘ ਬੈਂਸ ਵਿਧਾਇਕ ਲੁਧਿਆਣਾ ਦੱਖਣੀ, ਲੋਕ ਇਨਸਾਫ਼ ਪਾਰਟੀ ਦੇ ਐੱਸ. ਸੀ. ਵਿੰਗ ਦੇ ਪੰਜਾਬ ਪ੍ਰਧਾਨ ਜਰਨੈਲ ਨੰਗਲ ਵਾਸੀ ਪਿੰਡ ਨੰਗਲ, ਸੁਖਵਿੰਦਰ ਸਿੰਘ ਸ਼ੇਰਗਿੱਲ ਵਾਸੀ ਪਿੰਡ ਮਾਨਾਵਾਲੀ, ਸ਼ਸ਼ੀ ਬੰਗੜ, ਬਲਵੀਰ ਠਾਕੁਰ, ਸੁਖਦੇਵ ਚੌਂਕੜੀਆਂ ਸਮੇਤ 150 ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button