EntertainmentTop News

Shahrukh Khan ਨੇ ਆਪਣੇ Meer Foundation ਰਾਹੀਂ ਕੀਤੀ ਅੰਜਲੀ ਸਿੰਘ ਦੇ ਪਰਿਵਾਰ ਦੀ ਆਰਥਿਕ ਮਦਦ

ਸ਼ਾਹਰੁਖ ਖ਼ਾਨ ਨੇ ਆਪਣੇ ਮੀਰ ਫਾਊਂਡੇਸ਼ਨ ਰਾਹੀਂ ਅੰਜਲੀ ਸਿੰਘ ਦੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਹੈ।ਅੰਜਲੀ ਆਪਣੇ ਘਰ ‘ਚ ਇਕੱਲੀ ਕਮਾਉਣ ਵਾਲੀ ਸੀ। ਉਸ ਦੇ ਘਰ ਉਸ ਦੀ ਮਾਂ ਤੇ ਭੈਣ-ਭਰਾ ਹਨ। ਅਜਿਹੇ ‘ਚ ਸ਼ਾਹਰੁਖ ਦੀ ਮੀਰ ਫਾਊਂਡੇਸ਼ਨ ਪੀੜਤਾ ਦੀ ਮਾਂ ਦੇ ਇਲਾਜ ‘ਚ ਮਦਦ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਅੰਜਲੀ ਦੇ ਭੈਣ-ਭਰਾ ਲਈ ਵੀ ਲੋੜੀਂਦੀ ਮਦਦ ਕੀਤੀ ਜਾਵੇਗੀ।ਸ਼ਾਹਰੁਖ ਖ਼ਾਨ ਦੀ ਮੀਰ ਫਾਊਂਡੇਸ਼ਨ ਲੋੜਵੰਦਾਂ ਦੀ ਮਦਦ ਲਈ ਸ਼ੁਰੂ ਕੀਤੀ ਗਈ ਸੀ। ਇਹ ਫਾਊਂਡੇਸ਼ਨ ਮਹਿਲਾ ਸਸ਼ਕਤੀਕਰਨ ‘ਤੇ ਵੀ ਕੰਮ ਕਰਦੀ ਹੈ। ਇਸ ਫਾਊਂਡੇਸ਼ਨ ਰਾਹੀਂ ਸੁਪਰਸਟਾਰ ਪਹਿਲਾਂ ਵੀ ਔਰਤਾਂ ਤੇ ਬੱਚਿਆਂ ਦੀ ਮਦਦ ਕਰ ਚੁੱਕੇ ਹਨ। ਇਸ ਫਾਊਂਡੇਸ਼ਨ ਦਾ ਨਾਂ ਸ਼ਾਹਰੁਖ ਖ਼ਾਨ ਦੇ ਪਿਤਾ ਮੀਰ ਤਾਜ ਮੁਹੰਮਦ ਦੇ ਨਾਂ ‘ਤੇ ਰੱਖਿਆ ਗਿਆ ਸੀ।

 

31 ਦਸੰਬਰ, 2022 ਦੀ ਰਾਤ ਅੰਜਲੀ ਸਿੰਘ ਆਪਣੀ ਸਹੇਲੀ ਨਿਧੀ ਨਾਲ ਸਕੂਟੀ ‘ਤੇ ਘਰੋਂ ਨਿਕਲੀ ਸੀ। ਕਾਂਝਵਾਲਾ ਰੋਡ ‘ਤੇ ਤੇਜ਼ ਰਫ਼ਤਾਰ ਨਾਲ ਆ ਰਹੇ ਇਕ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ‘ਚ ਨਿਧੀ ਵਾਲ-ਵਾਲ ਬਚ ਗਈ ਪਰ ਅੰਜਲੀ ਕਾਰ ਦੇ ਹੇਠਾਂ ਫਸ ਗਈ। ਇਸ ਗੱਡੀ ‘ਚ ਬੈਠੇ ਨੌਜਵਾਨਾਂ ਨੇ ਅੰਜਲੀ ਨੂੰ ਕਰੀਬ 12 ਕਿਲੋਮੀਟਰ ਤੱਕ ਘਸੀਟਿਆ। ਪੁਲਸ ਨੇ ਇਸ ਮਾਮਲੇ ‘ਚ ਸਾਰੇ 7 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਾਰੇ ਮੁਲਜ਼ਮ ਪੁਲਸ ਹਿਰਾਸਤ ‘ਚ ਹਨ ਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button