Breaking NewsD5 specialEntertainmentIndiaNewsTop News

Akshay Kumar ਦੀ ਨਵੀਂ ਫ਼ਿਲਮ ‘ਤੇ ਵਿਵਾਦ, 3 ਜੂਨ ਨੂੰ ਰਿਲੀਜ਼ ਹੋਣੀ ਹੈ ‘ਪ੍ਰਿਥਵੀਰਾਜ’

ਮੁੰਬਈ: ਬਾੱਲੀਵੁੱਡ ਦੇ ਮਸ਼ਹੂਰ ਅਦਾਕਾਰ ਜੋ ਹਾਲ ਹੀ ਵਿੱਚ ਕਾਫੀ ਟਰੋਲ ਹੋਏ ਸਨ ਉਨ੍ਹਾਂ ਦੀ ਫ਼ਿਲਮ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ, ਅਕਸ਼ੈ ਕੁਮਾਰ ਦੀ ਫ਼ਿਲਮ ਨਵੀਂ ਫ਼ਿਲਮ ਜਿਸ ਦਾ ਨਾਮ ‘ਪ੍ਰਿਥਵੀਰਾਜ’ ਹੈ ਉਹ 3 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਜਿੱਥੇ ਇਸ ਫ਼ਿਲਮ ਨੂੰ ਬਹੁਤ ਸਾਰਾ ਪਿਆਰ ਮਿਲ ਰਿਹਾ ਹੈ, ਦੂਜੇ ਪਾਸੇ ਕਰਣੀ ਸੈਨਾ ਨੇ ‘ਪ੍ਰਿਥਵੀਰਾਜ’ ਦਾ ਸਿਰਲੇਖ ਦਾ ਜੰਮ੍ਹ ਕੇ ਵਿਰੋਧ ਕੀਤਾ ਹੈ।

CM ’ਤੇ ਪਰਚਾ ਦਰਜ ? Sidhu ਨੇ ਜੇਲ੍ਹ ’ਚੋਂ ਘੁਮਾਈ ਗੇਮ | D5 Channel Punjabi

ਦੱਸ ਦਈਏ ਕਿ ਪਹਿਲਾਂ ਕਰਣੀ ਸੈਨਾ ਨੇ ਇਹ ਫ਼ਿਲਮ ਦੇਖੀ ਸੀ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਪ੍ਰਿਥਵੀਰਾਜ ਚੌਹਾਨ ਦੇ ਕਿਰਦਾਰ ਨੂੰ ਕਿਸ ਤਰ੍ਹਾਂ ਦਰਸ਼ਕਾਂ ਅੱਗੇ ਪੇਸ਼ ਕੀਤਾ ਜਾਵੇਗਾ। ਕਰਣੀ ਸੈਨਾ ਵੱਲੋਂ ਫ਼ਿਲਮ ਦੇ ਸਿਰਲੇਖ ਨੂੰ ਬਦਲਣ ਦੀ ਮੰਗ ਕੀਤੀ ਜਾ ਰਹੀ ਹੈ। ਕਰਣੀ ਸੈਨਾ ਦੇ ਸੁਰਜੀਤ ਸਿੰਘ ਰਾਠੌਰ ਨੇ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਕਿਹਾ ਗਿਆ ਹੈ ਜੇ ਫ਼ਿਲਮ ਦਾ ਸਿਰਲੇਖ ਨਹੀਂ ਬਦਲਿਆ ਜਾਵੇਗਾ ਤੇ ਉਹ ਫ਼ਿਲਮ ਦੀ ਸਕ੍ਰੀਨਿੰਗ ਨਹੀਂ ਰੱਖਣਗੇ ਤਾਂ ਇਹ ਫ਼ਿਲਮ ‘ਪ੍ਰਿਥਵੀਰਾਜ’ ਰਾਜਸਥਾਨ ਵਿੱਚ ਰਿਲੀਜ਼ ਨਹੀਂ ਹੋਣ ਦਿੱਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button