Breaking NewsD5 specialNewsSports

RCB ਦੇ ਸ਼ੁਰੂਆਤੀ ਮੈਚਾਂ ‘ਚ Zampa ਨਹੀਂ ਹੋਣਗੇ ਟੀਮ ਦਾ ਹਿੱਸਾ,ਸਾਹਮਣੇ ਆਈ ਇਹ ਵਜ੍ਹਾ

ਨਵੀਂ ਦਿੱਲੀ : ਆਈਪੀਐਲ ਦਾ 14ਵਾਂ ਸੀਜ਼ਨ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ। ਆਰਸੀਬੀ ਨੇ ਮੁੰਬਈ ਇੰਡੀਅਨਜ਼ ਦੇ ਖਿਲਾਫ 9 ਅਪ੍ਰੈਲ ਨੂੰ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਦਾ ਉਦਘਾਟਨ ਮੁਕਾਬਲਾ ਖੇਡਣਾ ਹੈ। ਉਸ ਤੋਂ ਪਹਿਲਾਂ ਵਿਰਾਟ ਦੀ ਟੀਮ ਆਰਸੀਬੀ ਵੱਲੋਂ ਖੇਡ ਰਹੇ ਆਸਟ੍ਰੇਲੀਆ ਦੇ ਐਡਮ ਜੰਪਾ ਸ਼ੁਰੂਆਤੀ ਮੈਚਾਂ ਦੀ ਟੀਮ ਦਾ ਹਿੱਸਾ ਨਹੀਂ ਹੋਣਗੇ। ਦਰਅਸਲ ਜੰਪਾ ਵਿਆਹ ਕਰਵਾਉਣ ਜਾ ਰਹੇ ਹਨ। ਇਸ ਲਈ ਸ਼ੁਰੂਆਤੀ ਮੁਕਾਬਲਿਆਂ ‘ਚ ਟੀਮ ਦਾ ਹਿੱਸਾ ਨਹੀਂ ਹੋਣਗੇ। ਇਸ ਦੀ ਜਾਣਕਾਰੀ ਟੀਮ ਦੇ ਡਾਇਰੈਕਟਰ ਆਫ ਕ੍ਰਿਕਟ ਮਾਇਕ ਹਸਨ ਨੇ ਦਿੱਤੀ ਹੈ। ਜੰਪਾ ਇਸ ਦਿਨ ਦਾ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਸੀ।

ਕੈਪਟਨ ਦੇ ਮਹਿਲ ਨੂੰ ਕਿਸਾਨਾਂ ਨੇ ਪਾਇਆ ਘੇਰਾ!ਅੱਗੇ ਖੜ੍ਹੀਆਂ ਕਰਤੀਆਂ ਟਰਲੀਆਂ ਹੀ ਟਰਾਲੀਆਂ

ਦਰਅਸਲ ਉਹ ਪਿਛਲੇ ਸਾਲ ਹੀ ਆਪਣੀ ਲੰਬੇ ਸਮੇਂ ਤੋਂ ਰਹੀ ਗਰਲਫਰੈਂਡ ਹੈਤੀ ਲੇ ਪਾਮਰ ਨਾਲ ਵਿਆਹ ਕਰਵਾਉਣ ਵਾਲੇ ਸੀ ਪਰ ਕੋਰੋਨਾ ਵਾਇਰਸ ਕਾਰਨ ਲਾਕਡਾਊਨ ਦੀ ਵਜ੍ਹਾ ਕਾਰਨ ਉਨ੍ਹਾਂ ਦਾ ਵਿਆਹ ਟੱਲ ਗਿਆ। ਮਾਇਕ ਹਸਨ ਨੇ ਕਿਹਾ ਕਿ ਜੰਪਾ ਸਾਡੇ ਲਈ ਸ਼ੁਰੂਆਤ ਦਾ ਮੈਚ ਨਹੀਂ ਖੇਡ ਸਕਣਗੇ। ਉਹ ਵਿਆਹ ਕਰ ਰਹੇ ਹਨ। ਇਹ ਸਮਾਂ ਉਹਨਾਂ ਦੇ ਜੀਵਨ ਦਾ ਬਹੁਤ ਹੀ ਖਾਸ ਸਮਾਂ ਹੈ ’ਤੇ ਅਸੀਂ ਉਨ੍ਹਾਂ ਦੇ ਇਸ ਫੈਸਲੇ ਦਾ ਪੂਰਾ ਸਨਮਾਨ ਕਰਦੇ ਹਾਂ। ਉਹ ਜਲਦ ਹੀ ਟੀਮ ਨਾਲ ਜੁੜਕੇ ਇੱਕ ਨਵੀਂ ਸ਼ੁਰੂਆਤ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button