Breaking NewsD5 specialIndiaNewsPunjab

ਨਿਰਭਿਆ ਮਾਮਲਾ : ਦੋਸ਼ੀਆਂ ਨੂੰ ਫ਼ਾਂਸੀ ਕੱਲ੍ਹ ਹੋਵੇਗੀ ਜਾਂ ਨਹੀਂ, ਕੋਰਟ ‘ਚ ਸੁਣਵਾਈ ਸ਼ੁਰੂ

ਨਵੀਂ ਦਿੱਲੀ : ਨਿਰਭਿਆ ਮਾਮਲੇ ‘ਚ ਦੋਸ਼ੀਆਂ ਦੀ ਫ਼ਾਂਸੀ ‘ਤੇ ਰੋਕ ਲਗਾਉਣ ਵਾਲੀ ਮੰਗ ਦੀ ਸੁਣਵਾਈ ਦਿੱਲੀ ਦੀ ਇੱਕ ਅਦਾਲਤ ਵਿੱਚ ਸ਼ੁਰੂ ਹੋ ਗਈ ਹੈ। ਤਿਹਾੜ ਜੇਲ ਵਲੋਂ ਵਕੀਲ ਇਰਫਾਨ ਅਹਿਮਦ ਪੇਸ਼ ਹੋਏ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਵਿਨੇ ਸ਼ਰਮਾ ਦੀ ਦਯਾ ਪਟੀਸ਼ਨ ਪੈਂਡਿੰਗ ਹੈ। ਬਾਕੀ ਤਿੰਨਾਂ ਨੂੰ ਲਟਕਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ‘ਚ ਕੁਝ ਗੈਰ-ਕਾਨੂੰਨੀ ਨਹੀਂ ਹੈ। ਕੇਸ ਦੀ ਸੁਣਵਾਈ ਦੌਰਾਨ ਵਕੀਲਾਂ ਦਰਮਿਆਨ ਬਹਿਸ ਵੀ ਹੋ ਗਈ ਸੀ। ਇਸ ‘ਤੇ ਕੋਰਟ ਨੇ ਨਾਰਾਜ਼ਗੀ ਵੀ ਜਤਾਈ ਸੀ।

ਨਵਜੋਤ ਸਿੱਧੂ ਨੇ ਸੁੰਨ ਕੀਤਾ, ਕਾਂਗਰਸ ‘ਚ ਮਚੀ ਖਲਬਲੀ | Navjot Sidhu | Captain Amarinder Singh

ਦਰਅਸਲ ਇਸਤਗਾਸਾ ਪੱਖ ਨੇ ਮੁਕੇਸ਼ ਦੀ ਵਕੀਲ ਵਰਿੰਦਾ ਗਰੋਵਰ ਦੇ ਪੇਸ਼ ਹੋਣ ‘ਤੇ ਨਾਰਾਜ਼ਗੀ ਜਤਾਈ, ਕਿਹਾ ਕਿ ਮੁਕੇਸ਼ ਦੀਆਂ ਸਾਰੀਆਂ ਪਟੀਸ਼ਨਾਂ ਖਾਰਜ ਹੋ ਚੁਕੀਆਂ ਹਨ। ਜੱਜ ਨੇ ਆਪਸੀ ਬਹਿਸ ‘ਤੇ ਨਾਰਾਜ਼ਗੀ ਜਤਾਈ। ਜ਼ਿਕਰਯੋਗ ਹੈ ਕਿ ਨਿਰਭਿਆ ਦੇ ਦੋਸ਼ੀਆਂ ਨੂੰ ਕੱਲ ਫ਼ਾਂਸੀ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਅੱਜ ਇੱਕ ਹੋਰ ਦੋਸ਼ੀ ਪਵਨ ਗੁਪਤਾ ਨੇ ਸੁਪ੍ਰੀਮ ਕੋਰਟ ‘ਚ ਰੀਵਿਊ ਪਟੀਸ਼ਨ ਦਾਇਰ ਕੀਤੀ ਹੈ। ਸੁਪ੍ਰੀਮ ਕੋਰਟ ਨੇ ਪਵਨ ਗੁਪਤਾ ਦੀ ਉਸ ਮੰਗ ਨੂੰ ਖਾਰਿਜ ਕਰ ਦਿੱਤਾ, ਜਿਸ ‘ਚ ਉਸਨੇ ਆਪਣੇ ਆਪ ਨੂੰ ਘਟਨਾ ਦੇ ਸਮੇਂ ਨਾਬਾਲਿਗ ਦੱਸਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button