Breaking NewsD5 specialNewsPunjabTop News

ਸੁਰਜੀਤ ਧੀਮਾਨ ਦੇ ਬਗਾਵਤੀ ਸੁਰ, ‘ਕੈਪਟਨ ਦੀ ਅਗਵਾਈ ‘ਚ ਨਹੀਂ ਲੜਾਂਗਾ 2022 ਦੀਆਂ ਚੋਣਾਂ’

ਚੰਡੀਗੜ੍ਹ  : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬਗਾਵਤ ਕਰਨ ਵਾਲੇ ਨੇਤਾਵਾਂ ਨੇ ਥੋੜ੍ਹੇ ਦਿਨਾਂ ਦੀ ਚੁੱਪੀ ਤੋਂ ਬਾਅਦ ਫਿਰ ਆਪਣੀ ਆਵਾਜ਼ ਬੁਲੰਦ ਕਰ ਦਿੱਤੀ ਹੈ। ਅਮਰਗੜ ਤੋਂ ਵਿਧਾਇਕ ਅਤੇ ਸਿੱਧੂ ਖੇਮੇ ਦੇ ਨੇਤਾ ਸੁਰਜੀਤ ਧੀਮਾਨ ਨੇ ਐਲਾਨ ਕੀਤਾ ਕਿ ਜੇਕਰ 2022 ਦੀਆਂ ਵਿਧਾਨ ਸਭਾ ਚੋਣਾਂ ਕੈਪਟਨ ਦੀ ਅਗਵਾਈ ‘ਚ ਲੜੀਆਂ ਜਾਣਗੀਆਂ ਤਾਂ ਉਹ ਚੋਣਾ ਨਹੀਂ ਲੜਨਗੇ।ਇਕ ਇੰਟਰਵਿਊ ਦੌਰਾਨ ਵਿਧਾਇਕ ਧੀਮਾਨ ਨੇ ਕਿਹਾ ਕਿ ਉਹ ਆਪਣੇ ਪਹਿਲਾਂ ਦਿੱਤੇ ਬਿਆਨ ’ਤੇ ਕਾਇਮ ਹਨ। ਧੀਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਪੰਜਾਬ ਵਿਚ ਕੈਪਟਨ ਕੌਣ ਹੈ, ਅਸੀਂ ਆਪਣੇ ਹਲਕੇ ਦੇ ਕੈਪਟਨ ਆਪ ਹਾਂ। ਉਨ੍ਹਾਂ ਕਿਹਾ ਕਿ ਕਪਤਾਨਾਂ ਨੇ ਆਪਣਾ ਕੰਮ ਕਰਨਾ ਹੈ ਅਤੇ ਅਸੀਂ ਆਪਣਾ ਕੰਮ ਕਰ ਰਹੇ ਹਾਂ।

(Khabran Da Sira)🔴LIVE:ਕੇਂਦਰ ਦਾ ਫਰਮਾਨ, ਲੱਗੇਗਾ ਨਵਾਂ ਟੈਕਸ, ਕਿਸਾਨਾਂ ਦੇ ਹੱਕ ‘ਚ ਭਾਜਪਾ ਆਗੂ,ਕਾਂਗਰਸ ‘ਚ ਬਗਾਵਤ

ਇਥੇ ਇਹ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਸੁਰਜੀਤ ਸਿੰਘ ਧੀਮਾਨ ਨਵਜੋਤ ਸਿੱਧੂ ਖੇਮੇ ਦੇ ਮੰਨੇ ਜਾਂਦੇ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਖੁੱਲ੍ਹ ਕੇ ਬੋਲਦੇ ਰਹੇ ਹਨ। ਯਾਦ ਰਹੇ ਕਿ ਜਦੋਂ ਪੰਜਾਬ ਦੇ ਵਜ਼ੀਰ ਮੁੱਖ ਮੰਤਰੀ ਬਦਲਣ ਦੀ ਮੰਗ ਲੈ ਕੇ ਦੇਹਰਾਦੂਨ ਹਰੀਸ਼ ਰਾਵਤ ਨਾਲ ਮੁਲਾਕਾਤ ਕਰਨ ਗਏ ਸਨ ਤਾਂ ਉਸ ਸਮੇਂ ਵੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਮੰਤਰੀਆਂ ਦੇ ਨਾਲ ਮੌਜੂਦ ਸਨ। ਇਕ ਪਾਸੇ ਜਿੱਥੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ 2022 ਦੀਆਂ ਚੋਣਾਂ ਨਾ ਲੜਨ ਦੀ ਗੱਲ ਆਖੀ ਹੈ, ਉਥੇ ਹੀ ਉਨ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦੇ ਚਿਹਰਾ ਐਲਾਨੇ ਜਾਣ ਦੀ ਮੰਗ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button