Breaking NewsD5 specialEntertainmentNews

ਸਪਨਾ ਚੌਧਰੀ ਦੇ ਗੀਤ ‘ਤੇ ਹੋਈ ਹਿੰਸਾ, ਇੱਕ ਦੀ ਮੌਤ

ਬੁਲੰਦਸ਼ਹਿਰ : ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ‘ਚ ਇੱਕ ਵਿਆਹ ਸਮਾਗਮ ‘ਚ ਸਪਨਾ ਚੌਧਰੀ ਦੇ ਗੀਤ ਨੂੰ ਲੈ ਕੇ ਝੜਪ ‘ਚ ਇੱਕ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਇਹ ਘਟਨਾ ਸੋਮਵਾਰ ਦੇਰ ਰਾਤ ਨੂੰ ਕੋਤਵਾਲੀ ਪੁਲਿਸ ਸਰਕਲ ਵਿੱਚ ਆਉਣ ਵਾਲੇ ਬੁਲੰਦਸ਼ਹਿਰ ਦੇ ਇੱਕ ਵਿਆਹ ਸਮਾਗਮ ‘ਚ ਹੋਈ। ਜਖ਼ਮੀ ਨੌਜਵਾਨ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਮੰਗਲਵਾਰ ਨੂੰ ਇਲਾਜ਼ ਦੇ ਦੌਰਾਨ ਉਸਦੀ ਮੌਤ ਹੋ ਗਈ।

ਆਹ ਕਿਸਾਨ ਆਗੂ ਦੀ ਕੇਂਦਰ ਨਾਲ ਹੋਈ ਸਿੱਧੀ ਗੱਲਬਾਤ ! ਦੱਸੀ ਕੇਂਦਰ ਦੀ ਅਗਲੀ ਨੀਤੀ !

ਖ਼ਬਰਾਂ ਅਨੁਸਾਰ, ਕੁੱਝ ਨੌਜਵਾਨ ਵਿਆਹ ‘ਚ ਨੱਚ ਰਹੇ ਸਨ। ਉਨ੍ਹਾਂ ਨੇ ਡੀਜੇ ਵਾਲੇ ਨੂੰ ਸਪਨਾ ਚੌਧਰੀ ਦਾ ਗੀਤ ਵਜਾਉਣ ਦੀ ਮੰਗ ਕੀਤੀ। ਜਦੋਂ ਡੀਜੇ ਵਾਲੇ ਨੇ ਮਨਾ ਕਰ ਦਿੱਤਾ, ਤਾਂ ਉਹ ਹਿੰਸਕ ਹੋ ਗਏ ਅਤੇ 2 ਸਮੂਹਾਂ ਦੇ ਵਿਚਕਾਰ ਝੜਪ ਹੋ ਗਈ। ਪੁਲਿਸ ਨੇ 4 ਲੋਕਾਂ ਦੇ ਖ਼ਿਲਾਫ ਮਾਮਲਾ ਦਰਜ ਕਰ ਲਿਆ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਕਈ ਦੋਸ਼ੀਆਂ ਨੂੰ ਪੁੱਛਗਿਛ ਲਈ ਹਿਰਾਸਤ ‘ਚ ਲਿਆ ਗਿਆ ਹੈ। ਪੁਲਿਸ ਚਸ਼ਮਦੀਦ ਗਵਾਹਾਂ ਨਾਲ ਵੀ ਗੱਲ ਕਰ ਰਹੀ ਹੈ।

ਦਰ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ,ਝੁਕੀ ਸਰਕਾਰ

ਬੁਲੰਦਸ਼ਹਿਰ ਦੇ ਐਸ.ਪੀ ਸੰਤੋਸ਼ ਕੁਮਾਰ ਸਿੰਘ ਨੇ ਦਾਅਵਾ ਕੀਤਾ ਕਿ ਮ੍ਰਿਤਕ ਨੇ ਝੜਪ ਦੌਰਾਨ ਦਖ਼ਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਫਿਰ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਉਨ੍ਹਾਂ ਨੇ ਕਿਹਾ,’ਪਹਿਲੀ ਨਜ਼ਰ ‘ਚ ਅਜਿਹਾ ਲੱਗਦਾ ਹੈ ਕਿ ਉਸਦੀ ਮੌਤ ਕਾਰਡੀਅਕ ਅਰੈਸਟ (Cardiac arrest) ਦੇ ਕਾਰਨ ਹੋਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ।’

BIG NEWS ਕਿਸਾਨਾਂ ਲਈ ਖੁਸ਼ਖ਼ਬਰੀ, ਖੇਤੀ ਕਾਨੂੰਨ ਰੱਦ ਕਰਨ ਲਈ ਕੇਂਦਰ ਤਿਆਰ !

ਵਿਆਹ ‘ਚ ਇੱਕ ਚਸ਼ਮਦੀਦ ਨੇ ਦਾਅਵਾ ਕੀਤਾ ਕਿ ਮੁੰਡਿਆਂ ਦਾ ਇੱਕ ਗਰੁਪ ਨਸ਼ੇ ‘ਚ ਧੁਤ ਸੀ ਅਤੇ ਉਨ੍ਹਾਂ ਨੇ ਸਪਨਾ ਚੌਧਰੀ ਦਾ ਗੀਤ ਚਲਾਉਣ ਦੀ ਮੰਗ ਕੀਤੀ ਪਰ ਡੀਜੇ ਵਾਲੇ ਨੇ ਅਜਿਹਾ ਕਰਨ ‘ਚ ਅਸਮਰਥਾ ਜ਼ਹਿਰ ਕੀਤੀ। ਉਨ੍ਹਾਂ ਨੇ ਕਿਹਾ,’ਜਿਵੇਂ ਹੀ ਡੀਜੇ ਵਾਲੇ ਨੇ ਕਿਹਾ ਕਿ ਉਸਦੇ ਕੋਲ ਇਹ ਗੀਤ ਨਹੀਂ ਹੈ ਤਾਂ ਨੌਜਵਾਨ ਹਿੰਸਕ ਹੋ ਗਿਆ। ਉਸ ਨੇ ਡੀਜੇ ਵਾਲੇ ਅਤੇ ਉਸਦੇ ਨਾਲ ਦੇ ਗਰੁਪ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button