InternationalTop News

Punjab Police ਵੱਲੋਂ 35 ਕੈਨੇਡੀਅਨ ਨਾਗਰਿਕਾਂ ਵਿਰੁੱਧ ਪਰਚਾ ਦਰਜ

ਕੈਨੇਡਾ ਵਿਚ ਹੋਏ 385 ਮਿਲੀਅਨ ਡਾਲਰ ਦੇ ਕਥਿਤ ਘਪਲੇ ਦਾ ਸੇਕ ਪੰਜਾਬ ਤੱਕ ਪੁੱਜ ਗਿਆ ਹੈ ਅਤੇ ਕਈ ਕੈਨੇਡੀਅਨ ਪੱਤਰਕਾਰਾਂ ਸਣੇ ਇੰਮੀਗ੍ਰੇਸ਼ਨ ਸਲਾਹਕਾਰਾਂ ਦੇ ਸੋਸ਼ਲ ਮੀਡੀਆ ਖਾਤਿਆਂ ਵਿਰੁੱਧ ਪੰਜਾਬ ਪੁਲਿਸ ਦੇ ਸਾਈਬਰ ਸੈੱਲ ਵੱਲੋਂ ਐਫ਼.ਆਈ.ਆਰ. ਦਰਜ ਕੀਤੀ ਗਈ ਹੈ। ਜੀ.ਬੀ. ਰਿਐਲਿਟੀ ਗਰੁੱਪ ਦੇ ਐਡਵੋਕੇਟ ਪਾਰਸ ਸ਼ਰਮਾ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਅਣਪਛਾਤੇ ਲੋਕ ਉਨ੍ਹਾਂ ਦੇ ਮੁਵੱਕਲ ਅਤੇ ਕੰਪਨੀ ਵਿਰੁੱਧ ਯੂਟਿਊਬ, ਇੰਸਟਾਗ੍ਰਾਮ, ਫ਼ੇਸਬੁਕ ਅਤੇ ਹੋਰ ਸੋਸ਼ਲ ਮੀਡੀਆ ਪਲੈਟਫ਼ਾਰਮਜ਼ ਰਾਹੀਂ ਝੂਠੀ ਜਾਣਕਾਰੀ ਫੈਲਾਅ ਰਹੇ ਹਨ। ਉਧਰ, ਜੂਨੋ ਨਿਊਜ਼ ਵੱਲੋਂ ਕੈਨੇਡੀਅਨ ਪੱਤਰਕਾਰੀ ਵਿਚ ਭਾਰਤੀ ਪੁਲਿਸ ਦੇ ਦਖ਼ਲ ਦਾ ਤਿੱਖਾ ਵਿਰੋਧ ਕੀਤਾ ਗਿਆ ਹੈ ਜਦਕਿ ਐਫ਼.ਆਈ.ਆਰ. ਵਿਚ ਸ਼ਾਮਲ ਕੁਝ ਪੱਤਰਕਾਰਾਂ ਅਤੇ ਇੰਮੀਗ੍ਰੇਸ਼ਨ ਸਲਾਹਕਾਰਾਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਦਖ਼ਲ ਮੰਗਿਆ ਹੈ।385 ਮਿਲੀਅਨ ਡਾਲਰ ਦੇ ਕਥਿਤ ਘਪਲੇ ਬਾਰੇ ਕੂੜ ਪ੍ਰਚਾਰ ਕਰਨ ਦਾ ਦੋਸ਼ ਦੱਸ ਦੇਈਏ ਕਿ ਮੋਹਾਲੀ ਦੇ ਸੈਕਟਰ 79 ਵਾਲੇ ਸਾਈਬਰ ਪੁਲਿਸ ਥਾਣੇ ਵਿਚ ਭਾਰਤੀ ਨਿਆਂ ਸਹਿੰਤਾ ਦੀ ਧਾਰਾ 356(2) ਅਤੇ ਇਨਫ਼ਰਮੇਸ਼ਨ ਟੈਕਨਾਲੋਜੀ ਐਕਟ ਦੀ ਧਾਰਾ 66 ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਪਾਰਸ ਸ਼ਰਮਾ ਦੀ ਸ਼ਿਕਾਇਤ ਮੁਤਾਬਕ ਰੀਅਲ ਅਸਟੇਟ ਗਰੁੱਪ ਵਿਰੁੱਧ ਬੇਬੁਨਿਆਦ ਅਤੇ ਝੂਠੇ ਦੋਸ਼ ਲਾਉਂਦਿਆਂ ਗਰੁੱਪ ਦੇ ਅਕਸ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ ਜਿਸ ਦੇ ਮੱਦੇਨਜ਼ਰ ਸਬੰਧਤ ਸੋਸ਼ਲ ਮੀਡੀਆ ਖਾਤਿਆਂ ਨੂੰ ਬਲਾਕ ਕਰ ਦਿਤਾ ਜਾਵੇ। ਪੰਜਾਬ ਪੁਲਿਸ ਦੀ ਐਫ਼.ਆਈ.ਆਰ. ਸਿਰਫ਼ ਸੋਸ਼ਲ ਮੀਡੀਆ ਖਾਤਿਆਂ ਵਿਰੁੱਧ ਮਹਿਸੂਸ ਹੁੰਦੀ ਹੈ ਜਦਕਿ ਜੂਨੋ ਨਿਊਜ਼ ਵੱਲੋਂ ਗੁਰਿੰਦਰ ਸਿੰਘ ਭੱਟੀ ਦੀਆਂ ਤਸਵੀਰਾਂ ਪ੍ਰਸਾਰਤ ਕੀਤੀਆਂ ਜਾ ਰਹੀਆਂ ਹਨ ਜੋ ਉਨਟਾਰੀਓ ਪੁਲਿਸ ਦੀ ਪੜਤਾਲ ਦੇ ਘੇਰੇ ਵਿਚ ਆਏ ਕਾਲਜਾਂ ਵਿਚੋਂ ਇਕ ਦਾ ਮਾਲਕ ਦੱਸਿਆ ਜਾ ਰਿਹਾ ਹੈ। ਜੂਨੋ ਨਿਊਜ਼ ਦੀ ਰਿਪੋਰਟ ਵਿਚ ਅਕੈਡਮੀ ਆਫ਼ ਲਰਨਿੰਗ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਦੀ ਪੇਰੈਂਟ ਕੰਪਨੀ ਓਪਿਊਲੈਂਸ ਐਜੁਕੇਸ਼ਨ ਗਰੁੱਪ ਦੀ ਵਾਗਡੋਰ ਗੁਰਿੰਦਰ ਸਿੰਘ ਭੱਟੀ ਦੇ ਹੱਥਾਂ ਵਿਚ ਹੈ।ਉਨਟਾਰੀਓ ਕੇ ਪ੍ਰਾਈਵੇਟ ਕਾਲਜਾਂ ਵਿਰੁੱਧ ਚੱਲ ਰਹੀ ਪੜਤਾਲ ਗੁਰਿੰਦਰ ਸਿੰਘ ਭੱਟੀ ਇੰਮੀਗ੍ਰੇਸ਼ਨ ਸਾਲਹਕਾਰ ਵਜੋਂ ਵੀ ਕਾਰੋਬਾਰ ਕਰਦਾ ਹੈ ਅਤੇ ਸੋਸ਼ਲ ਮੀਡੀਆ ਰਾਹੀਂ ਆਪਣੀ ਆਮਦਨ ਨੂੰ ਵੀ ਦੁਨੀਆਂ ਸਾਹਮਣੇ ਪੇਸ਼ ਕਰਨ ਤੋਂ ਪਿੱਛੇ ਨਹੀਂ ਹਟਦਾ। 385 ਮਿਲੀਅਨ ਡਾਲਰ  ਦੇ ਕਥਿਤ ਘਪਲੇ ਮਗਰੋਂ ਸੈਂਕੜੇ ਪੰਜਾਬੀ ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ ਲੱਗਣ ਦਾ ਸਵਾਲ ਵੀ ਉਭਰ ਕੇ ਸਾਹਮਣੇ ਆਇਆ। ਭਾਵੇਂ ਇੰਟਰਨੈਸ਼ਨਲ ਸਟੂਡੈਂਟਸ ਦਾ ਉਨਟਾਰੀਓ ਸਟੂਡੈਂਟ ਅਸਿਸਟੈਂਸ ਪ੍ਰੋਗਰਾਮ ਨਾਲ ਸਿੱਧੇ ਤੌਰ ’ਤੇ ਕੋਈ ਵਾਹ ਵਾਸਤਾ ਨਹੀਂ ਪਰ ਵਿਦਿਅਕ ਅਦਾਰਿਆਂ ਵਿਰੁੱਧ ਕਾਰਵਾਈ ਹੋਣ ’ਤੇ ਇਥੇ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਵਰਕ ਪਰਮਿਟ ਅਤੇ ਪਰਮਾਨੈਂਟ ਰੈਜ਼ੀਡੈਂਸੀ ਦੀ ਪ੍ਰਕਿਰਿਆ ਘੁੰਮਣਘੇਰੀ ਵਿਚ ਫਸ ਸਕਦੀ ਹੈ। ਇਧਰ, ਉਨਟਾਰੀਓ ਸਰਕਾਰ ਵੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਇੰਮੀਗ੍ਰੇਸ਼ਨ ਸੇਵਾਵਾਂ ਨਾਲ ਸਬੰਧਤ ਫ਼ਰਮਾਂ ਕਈ ਵਿਦਿਅਕ ਅਦਾਰਿਆਂ ਨਾਲ ਜੁੜੀਆਂ ਹੋਈਆਂ ਹਨ ਅਤੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਗਿਆ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੋਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button