Breaking NewsD5 specialIndiaNewsPolitics

PM ਮੋਦੀ ਨੇ ਕੀਤਾ ‘ਅਟਲ ਸੁਰੰਗ’ ਦਾ ਉਦਘਾਟਨ, ਮਨਾਲੀ ਤੋਂ ਘਟੇਗੀ ਲੇਹ ਦੀ ਦੂਰੀ

ਰੋਹਤਾਂਗ : ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ‘ਚ 10 ਹਜ਼ਾਰ ਫੁੱਟ ਦੀ ਉਚਾਈ ‘ਤੇ ਬਣੀ ਦੁਨੀਆਂ ਦੀ ਸਭ ਤੋਂ ਲੰਬੀ ਸੁਰੰਗ ‘ਅਟਲ ਟਨਲ’ ਦਾ ਉਦਘਾਟਨ ਕੀਤਾ। ਅਟਲ ਸੁਰੰਗ ਦੁਨੀਆਂ ਦੀ ਸਭ ਤੋਂ ਲੰਬੀ ਰਾਜ ਮਾਰਗ ਸੁਰੰਗ ਹੈ ਅਤੇ 9.02 ਕਿਲੋਮੀਟਰ ਲੰਬੀ ਇਹ ਸੁਰੰਗ ਮਨਾਲੀ ਨੂੰ ਸਾਲਾਂ ਤੱਕ ਲਾਹੌਲ ਸਪਿਤੀ ਘਾਟੀ ਨਾਲ ਜੋੜ ਕੇ ਰੱਖੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਿਬਨ ਕੱਟ ਕੇ ਸੁਰੰਗ ਦਾ ਉਦਘਾਟਨ ਕੀਤਾ।

Lakha Sidhana ‘ਤੇ ਸਿੰਘਾਂ ਨੇ ਘੇਰ ਲਿਆ ਅੰਬਾਨੀਆਂ ਦਾ ਮਾਲ! ਗੁਰੂ ਦੇ ਸਿੰਘਾਂ ਨੇ ਦਿੱਤੀ ਵੱਡੀ ਚਿਤਾਵਨੀ!

ਪੀਐਮ ਮੋਦੀ ਨੇ ਸੁਰੰਗ ਦੇ ਸਾਊਥ ਪੋਰਟਲ ‘ਤੇ ਉਦਘਾਟਨ ਕੀਤਾ ਹੈ। ਬੀਆਰਓ ਦੇ ਮਹਾਨਿਰਦੇਸ਼ਕ ਲੈਫਟੀਨੈਂਟ ਜਨਰਲ ਹਰਪਾਲ ਸਿੰਘ ਨੇ ਪੀਐਮ ਮੋਦੀ ਨੂੰ ਸੁਰੰਗ ਬਾਰੇ ਜਾਣਕਾਰੀ ਦਿੱਤੀ।ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨਾਲੀ ਦੇ ਸਾਸੇ ਹੈਲੀਪੈਡ ‘ਤੇ ਪਹੁੰਚੇ, ਜਿੱਥੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸੀਐਮ ਜੈਰਾਮ ਠਾਕੁਰ ਨੇ ਉਹਨਾਂ ਦਾ ਸਵਾਗਤ ਕੀਤਾ।

ਆਹ ਕਿਸਾਨ ਦੇ ਸਿਰ ‘ਤੇ ਹੋਇਆ ਖ਼ੂਨ ਸਵਾਰ!ਕਹਿੰਦਾ ਮੋਦੀ ਤੋਂ ਹੁਣ ਪੂਰੇ ਅੱਕੇ ਪਏ ਐ!ਰਾਤ ਨੂੰ ਨੀਂਦ ਵੀ ਨਹੀਂ ਆਉਂਦੀ!

ਉਦਘਾਟਨ ਤੋਂ ਬਾਅਦ ਪੀਐਮ ਮੋਦੀ ਨੇ ਨਾਰਥ ਪੋਰਟਲ ਵਿਚ ਨਿਗਮ ਦੀ ਬੱਸ ਨੂੰ ਹਰੀ ਝੰਡੀ ਦਿਖਾ ਕੇ 15 ਬਜ਼ੁਰਗ ਯਾਤਰੀਆਂ ਨੂੰ ਸਾਊਥ ਪੋਰਟਲ ਵੱਲ ਰਵਾਨਾ ਕੀਤਾ। ਇਸ ਤੋਂ ਬਾਅਦ ਪੀਐਮ ਮੋਦੀ 12 ਤੋਂ 12.45 ਤੱਕ ਸਿਸੂ ‘ਚ ਜਨਸਭਾ ਨੂੰ ਸੰਬੋਧਨ ਕਰਨਗੇ। ਜਦਕਿ 12.50 ‘ਤੇ ਵਾਪਸ ਸੁਰੰਗ ਵਿਚੋਂ ਹੋ ਕੇ ਸੋਲੰਗਨਾਲਾ ਪਹੁੰਚਣਗੇ ਅਤੇ ਭਾਜਪਾ ਨੇਤਾਵਾਂ ਨੂੰ ਸੰਬੋਧਨ ਕਰਨਗੇ।

BIG BREAKING-ਹੁਣੇ ਹੁਣੇ ਆਈ ਵੱਡੀ ਖ਼ਬਰ,ਪੁਲਿਸ ਨੇ ਚੱਕੇ ਧਰਨੇ ‘ਤੇ ਬੈਠੇ ਕਿਸਾਨ!

ਦੱਸ ਦਈਏ ਕਿ ਅਟਲ ਸੁਰੰਗ ਦਾ ਨਿਰਮਾਣ ਅਤਿਅਧੁਨਿਕ ਤਕਨੀਕ ਦੀ ਮਦਦ ਨਾਲ ਪੀਰ ਜੰਜਾਲ ਦੀਆਂ ਪਹਾੜੀਆਂ ਵਿਚ ਕੀਤਾ ਗਿਆ ਹੈ। ਇਹ ਸਮੁੰਦਰ ਤੱਟ ਨਾਲੋਂ 10,000 ਫੁੱਟ ਦੀ ਉਚਾਈ ‘ਤੇ ਸਥਿਤ ਹੈ। ‘ਅਟਲ ਸੁਰੰਗ’ ਬਣਾਉਣ ਤੋਂ ਬਾਅਦ ਮਨਾਲੀ ਅਤੇ ਲੇਹ ਵਿਚਕਾਰ ਦੂਰੀ 46 ਕਿਲੋਮੀਟਰ ਘੱਟ ਹੋ ਗਈ ਹੈ ਅਤੇ ਦੋਵੇਂ ਸਥਾਨਾਂ ਵਿਚਕਾਰ ਸਫਰ ਦੌਰਾਨ ਲੱਗਣ ਵਾਲੇ ਸਮੇਂ ਵਿਚ ਵੀ 4 ਤੋਂ 5 ਘੰਟਿਆਂ ਦੀ ਕਮੀ ਆਵੇਗੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button