Breaking NewsD5 specialIndiaNewsTop News

ਅੰਮਿਤ ਸ਼ਾਹ ਛੱਤੀਸਗੜ੍ਹ ਨਕਸਲੀ ਹਮਲੇ ‘ਚ ਜਖ਼ਮੀ ਹੋਏ ਜਵਾਨਾਂ ਨਾਲ ਕਰਨਗੇ ਮੁਲਾਕਾਤ

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅੰਮਿਤ ਸ਼ਾਹ ਅੱਜ ਉਸ ਥਾਂ ਦਾ ਦੌਰਾ ਕਰਨਗੇ, ਜਿੱਥੇ ਨਕਸਲੀਆਂ ਨੇ ਛੱਤੀਸਗੜ੍ਹ ਦੇ ਸੁਕਮਾ – ਬੀਜਾਪੁਰ ਸਰਹੱਦ ‘ਤੇ ਸੁਰੱਖਿਆ ਕਰਮਚਾਰੀਆਂ ‘ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਉਹ ਹਸਪਤਾਲ ‘ਚ ਜਖ਼ਮੀ ਜਵਾਨਾਂ ਨਾਲ ਮਿਲਣਗੇ। ਦੱਸ ਦਈਏ ਕਿ ਛੱਤੀਸਗੜ੍ਹ ਦੇ ਬੀਜਾਪੁਰ ਜਿਲ੍ਹੇ  ਦੇ ਤਰੈਮ ਥਾਣਾ ਖੇਤਰ ਦੇ ਸੰਘਣੇ ਜੰਗਲ ‘ਚ ਨਕਸਲੀਆਂ ਦੇ ਨਾਲ ਮੁੱਠਭੇੜ ‘ਚ 22 ਜਵਾਨ ਸ਼ਹੀਦ ਹੋਏ ਅਤੇ 31 ਜਖ਼ਮੀ ਹੋ ਗਏ।

ਪਾਰਲੀਮੈਂਟ ਚੋਂ ਕਿਸਾਨਾਂ ਦੇ ਹੱਕ ‘ਚ ਫੈਸਲਾ,ਸਰਕਾਰ ਨੂੰ ਜਾਰੀ ਕੀਤਾ ਨੋਟਿਸ,UNO ਦਾ ਵੱਡਾ ਝਟਕਾ

ਉਨ੍ਹਾਂ  ਵਿੱਚੋਂ ਇੱਕ ਜਵਾਨ ਹੁਣ ਵੀ ਲਾਪਤਾ ਹੈ। ਫਿਲਹਾਲ ਜਖ਼ਮੀ ਜਵਾਨਾਂ ਦਾ ਇਲਾਜ਼ ਚੱਲ ਰਿਹਾ ਹੈ। ਪੁਲਿਸ ਇੰਸਪੈਕਟਰ ਜਨਰਲ ਨੇ ਦੱਸਿਆ ਕਿ ਮੁੱਠਭੇੜ ਦੌਰਾਨ ਸੁਰੱਖਿਆ ਬਲ ਵੱਲੋਂ ਵੀ ਨਕਸਲੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ ਹੈ। ਇੱਕ  ਮਾਓਵਾਦੀ ਕਮਾਂਡਰ ਦੀ ਲਾਸ਼, ਇਨਸਾਸ ਰਾਈਫਲ ਦੇ ਨਾਲ ਬਰਾਮਦ ਕੀਤਾ ਗਿਆ, ਜਿਸਦੀ ਸ਼ਨਾਖਤ ਮਾੜਵੀ ਵਨੋਜਾ  ਦੇ ਨਾਮ  ਨਾਲ ਹੋਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button