PunjabTop News

ਮੋਬਾਈਲ ਟਾਵਰ ‘ਤੇ ਚੜ੍ਹਿਆ ਨੌਜਵਾਨ

ਧਨੌਲਾ ਦੇ ਨਜ਼ਦੀਕ ਜਵੰਧਾ ਪਿੰਡੀ ਦਾ ਵਸਨੀਕ ਇਕਬਾਲ ਸਿੰਘ ਉਰਫ ਰਾਜੂ ਪੁੱਤਰ ਬੇਅੰਤ ਸਿੰਘ, ਉਸਦੇ ਪਿਤਾ ਦੀ ਹਾਦਸੇ ਦੌਰਾਨ ਹੋਈ ਮੌਤ ਤੋਂ ਬਾਅਦ, ਪੁਲਿਸ ਵਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤੇ ਜਾਣ ਦੇ ਰੋਸ ਵਜੋਂ ਬੀ.ਐਸ.ਐਨ.ਐਲ. ਦੇ ਟਾਵਰ ‘ਤੇ ਜਾ ਚੜ੍ਹਿਆ।
ਇਕਬਾਲ ਸਿੰਘ ਦੇ ਨੇੜਲੇ ਰਿਸ਼ਤੇਦਾਰ ਅਤੇ ਬੀ.ਕੇ.ਯੂ. ਕਾਦੀਆਂ ਦੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 9 ਅਕਤੂਬਰ ਨੂੰ ਰਾਜੂ ਦਾ ਪਿਤਾ ਬੇਅੰਤ ਸਿੰਘ ਧਨੌਲਾ ਤੋਂ ਜਵੰਧਾ ਪਿੰਡੀ ਵੱਲ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ, ਜਿਸ ਨੂੰ ਕਾਲੇ ਰੰਗ ਦੀ ਕੀਓ ਗੱਡੀ ਨੇ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਹਾਦਸਾ ਹੋਣ ਉਪਰੰਤ ਕਥਿਤ ਗੱਡੀ ਮਾਰਨ ਵਾਲਿਆਂ ਨੇ ਆਪਣਾ ਮੂੰਹ ਬੰਨ ਕੇ ਜ਼ਖ਼ਮੀ ਹਾਲਤ ਵਿਚ ਬੇਅੰਤ ਸਿੰਘ ਨੂੰ ਕਮਿਊਨਿਟੀ ਹੈਲਥ ਸੈਂਟਰ ਧਨੌਲਾ ਦਾਖ਼ਲ ਕਰਵਾਇਆ ਤੇ ਕੁਝ ਸਮਾਂ ਬਾਅਦ ਉਥੋਂ ਰਫੂ ਚੱਕਰ ਹੋ ਗਏ। ਉਨ੍ਹਾਂ ਦੱਸਿਆ ਕਿ ਬੇਅੰਤ ਸਿੰਘ ਨੂੰ ਗੰਭੀਰ ਜ਼ਖਮੀ ਹੋਣ ਦੀ ਸੂਰਤ ਵਿਚ ਕਮਿਊਨਿਟੀ ਹੈਲਥ ਸੈਂਟਰ ਧਨੌਲਾ ਤੋਂ ਬੀ.ਐਮ.ਸੀ. ਹਸਪਤਾਲ ਬਰਨਾਲਾ ਅਤੇ ਫਿਰ ਸੀਰੀਅਸ ਹੋਣ ‘ਤੇ ਏਮਜ਼ ਹਸਪਤਾਲ ਬਠਿੰਡਾ ਦਾਖ਼ਲ ਕਰਵਾਇਆ ਗਿਆ,  ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਨਾ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਹੁਣ ਤੱਕ ਧਨੌਲਾ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ। ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜਦ ਇਕਬਾਲ ਸਿੰਘ ਉਰਫ ਰਾਜੂ ਇਸ ਸੰਬੰਧੀ ਫਿਰ ਡਿਊਟੀ ਅਫ਼ਸਰ ਬਲੀ ਰਾਮ ਨੂੰ ਮਿਲਣ ਲਈ ਗਿਆ ਤਾਂ ਬਲੀ ਰਾਮ ਨੇ ਬੇਹਦ ਗਲਤ ਭਾਸ਼ਾ ਵਰਤ ਕੇ ਉਸਦੀ ਜਲਾਲਤ ਕੀਤੀ। ਇਸ ਗੱਲ ਨੂੰ ਲੈ ਕੇ ਉਹ ਮਾਨਸਿਕ ਪਰੇਸ਼ਾਨ ਚਲਿਆ ਆ ਰਿਹਾ ਸੀ ਤੇ ਅੱਜ ਇਸੇ ਰੋਸ ਦੇ ਤਹਿਤ ਜਵੰਧਾ ਪਿੰਡੀ ਅਨਾਜ ਮੰਡੀ ਦੇ ਸਾਹਮਣੇ ਬਣੇ ਬੀ.ਐਸ.ਐਨ.ਐਲ. ਦੇ ਟਾਵਰ ‘ਤੇ ਜਾ ਚੜ੍ਹਿਆ। ਖਬਰ ਲਿਖੇ ਜਾਣ ਤੱਕ ਉੱਥੇ ਕਿਸੇ ਮੁਲਾਜ਼ਮ ਕਰਮਚਾਰੀ ਨੇ ਪਹੁੰਚ ਨਹੀਂ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button