PunjabTop News

NHAI ਦੇ ਟੋਲ ਪਲਾਜ਼ਾ ਦਾ ਟੈਂਡਰ ਦਿਵਾਉਣ ਦਾ ਝਾਂਸਾ ਦੇ ਕੇ ਕਾਰੋਬਾਰੀ ਨਾਲ 7.04 ਕਰੋੜ ਰੁਪਏ ਦੀ ਠੱਗੀ

ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐੱਨਐੱਚਏਆਈ) ਦੇ ਟੋਲ ਪਲਾਜ਼ਾ ਦਾ ਟੈਂਡਰ ਦਿਵਾਉਣ ਦਾ ਝਾਂਸਾ ਦੇ ਕੇ ਦਿੱਲੀ ਦੇ ਇੱਕ ਕਾਰੋਬਾਰੀ ਨਾਲ 7 ਕਰੋੜ 4 ਲੱਖ ਰੁਪਏ ਤੋਂ ਵੱਧ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਥਰਮਲ ਪੁਲਿਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਧੋਖਾਧੜੀ, ਜਾਲਸਾਜ਼ੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦਿੱਲੀ ਦੇ ਪਹਾੜਗੰਜ NHAI ਦੇ ਟੋਲ ਪਲਾਜ਼ਾ ਦਾ ਟੈਂਡਰ ਦਿਵਾਉਣ ਦਾ ਝਾਂਸਾ ਦੇ ਕੇ ਕਾਰੋਬਾਰੀ ਨਾਲ 7.04 ਕਰੋੜ ਰੁਪਏ ਦੀ ਠੱਗੀਵਾਸੀ ਅਤੇ ਸ਼ਿਆਮ ਕ੍ਰੀਏਸ਼ਨਜ਼ ਫਰਮ ਦੇ ਸੰਚਾਲਕ ਮਨੀਸ਼ ਗੁਪਤਾ ਨੇ ਦੱਸਿਆ ਕਿ ਉਸ ਦੀ ਮੁਲਾਕਾਤ ਬਠਿੰਡਾ ਦੇ ਰਹਿਣ ਵਾਲੇ ਰਾਕੇਸ਼ ਗੋਇਲ ਨਾਲ ਹੋਈ ਸੀ। ਰਾਕੇਸ਼ ਗੋਇਲ ਨੇ ਆਪਣੇ ਆਪ ਨੂੰ ਪ੍ਰਭਾਵਸ਼ਾਲੀ ਲੋਕਾਂ ਨਾਲ ਜੁੜਿਆ ਹੋਇਆ ਦੱਸਦਿਆਂ ਐੱਨਐੱਚਏਆਈ ਦੇ ਟੋਲ ਪਲਾਜ਼ਾ ਦਾ ਟੈਂਡਰ ਦਿਵਾਉਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਉਸ ਨੇ ਕਥਿਤ ਅਧਿਕਾਰੀਆਂ ਨਾਲ ਮੁਲਾਕਾਤ ਕਰਵਾਈ ਅਤੇ ਕਈ ਦਸਤਾਵੇਜ਼ ਦਿਖਾ ਕੇ ਭਰੋਸੇ ਵਿੱਚ ਲਿਆ।
ਦੋਸ਼ ਹੈ ਕਿ ਰਾਕੇਸ਼ ਗੋਇਲ ਅਤੇ ਉਸ ਦੇ ਸਾਥੀਆਂ ਨੇ ਆਪਣੇ ਆਪ ਨੂੰ ਐੱਨਐੱਚਏਆਈ ਨਾਲ ਸਬੰਧਤ ਦੱਸਦਿਆਂ ਫਰਜ਼ੀ ਪਛਾਣ ਪੱਤਰ, ਦਸਤਾਵੇਜ਼ ਅਤੇ ਸਮਝੌਤਾ ਪੱਤਰ ਤਿਆਰ ਕੀਤੇ। ਸ਼ਿਕਾਇਤਕਰਤਾ ਨੂੰ ਯਕੀਨ ਦਿਵਾਉਣ ਲਈ ਪੰਜਾਬ ਐਂਡ ਸਿੰਧ ਬੈਂਕ ਵਿੱਚ ਐੱਨਐੱਚਏਆਈਦੇ ਨਾਂ ”ਤੇ ਇੱਕ ਬੈਂਕ ਖਾਤਾ ਵੀ ਖੁਲ੍ਹਵਾਇਆ ਗਿਆ, ਜੋ ਬਾਅਦ ਵਿੱਚ ਜਾਂਚ ਦੌਰਾਨ ਫਰਜ਼ੀ ਪਾਇਆ ਗਿਆ।
ਸ਼ਿਕਾਇਤ ਅਨੁਸਾਰ ਦੋਸ਼ੀਆਂ ਨੇ ਵੱਖ-ਵੱਖ ਕਿਸ਼ਤਾਂ ਵਿੱਚ ਸ਼ਿਕਾਇਤਕਰਤਾ ਤੋਂ 7 ਕਰੋੜ 4 ਲੱਖ 21 ਹਜ਼ਾਰ 962 ਰੁਪਏ ਉਕਤ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਏ। ਇਸ ਤੋਂ ਇਲਾਵਾ ਕਰੀਬ 1.50 ਕਰੋੜ ਰੁਪਏ ਨਕਦ ਲਏ ਗਏ, ਜਦਕਿ 25 ਲੱਖ ਰੁਪਏ ਇੱਕ ਨਿੱਜੀ ਫਰਮ ਦੇ ਬੈਂਕ ਖਾਤੇ ਵਿੱਚ ਟਰਾਂਸਫ਼ਰ ਕਰਵਾਏ ਗਏ।
ਜਦੋਂ ਲੰਬੇ ਸਮੇਂ ਤੱਕ ਟੈਂਡਰ ਅਲਾਟ ਨਹੀਂ ਹੋਇਆ ਤਾਂ ਗੁਪਤਾ ਨੂੰ ਸ਼ੱਕ ਹੋਇਆ। ਜਾਂਚ ਕਰਨ ”ਤੇ ਦਸਤਾਵੇਜ਼ਾਂ ਅਤੇ ਬੈਂਕ ਖਾਤੇ ਦੇ ਫਰਜ਼ੀ ਹੋਣ ਦਾ ਪਤਾ ਲੱਗਾ। ਸ਼ਿਕਾਇਤਕਰਤਾ ਨੇ ਆਪਣੀ ਰਕਮ ਵਾਪਸ ਮੰਗੀ ਤਾਂ ਦੋਸ਼ੀਆਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।
ਮੁੱਢਲੀ ਜਾਂਚ ਤੋਂ ਬਾਅਦ ਥਾਣਾ ਥਰਮਲ ਪੁਲਿਸ ਨੇ ਰਾਕੇਸ਼ ਗੋਇਲ, ਉਸ ਦੀ ਪਤਨੀ ਸ਼ੈਫ਼ਾਲੀ ਗੋਇਲ, ਦਵਿੰਦਰ ਗਰਗ, ਗਗਨ ਅਤੇ ਇੱਕ ਹੋਰ ਦੋਸ਼ੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਬੈਂਕ ਖਾਤਿਆਂ, ਦਸਤਾਵੇਜ਼ਾਂ ਅਤੇ ਵਿੱਤੀ ਲੈਣ-ਦੇਣ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button