Breaking NewsD5 specialNewsPolitics

NDP ਆਗੂ ਜਗਮੀਤ ਸਿੰਘ ਵਲੋਂ ਫੈਡਰਲ ਚੋਣਾਂ ਇੱਕਸਾਰ ਨਾਲ ਕਰਾਉਣ ਕਾਰਨ ਕੀਤੀ ਨੁਕਤਾਚੀਨੀ

ਓਟਾਵਾ : ਐਨਡੀਪੀ ਆਗੂ ਜਗਮੀਤ ਸਿੰਘ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਤੇ ਫੈਡਰਲ ਜ਼ਿਮਨੀ ਚੋਣਾਂ ਨੂੰ ਲੈ ਕੇ ਹੋਛੀ ਸਿਆਸੀ ਕਰਨ ਦਾ ਦੋਸ਼ ਲਾਇਆ ਹੈ। ਟਰੂਡੋ ਵਲੋਂ ਕੁਝ ਥਾਵਾਂ ਤੇ ਜ਼ਿਮਨੀ ਚੋਣਾਂ ਦਾ ਐਲਾਨ ਨਾ ਕਰਨ ਦੇ ਫੈਸਲੇ ਤੋਂ ਗੁੱਸੇ ‘ਚ ਆਏ ਜਗਮੀਤ ਸਿੰਘ ਨੇ ਆਖਿਆ ਕਿ ਇੰਜ ਲੱਗ ਰਿਹਾ ਹੈ ਕਿ ਪ੍ਰਧਾਨ ਮੰਤਰੀ ਵੋਟਰਾਂ ਦੀਆਂ ਲੋੜਾਂ ਨਾਲੋਂ ਆਪਣੀ ਸਿਆਸੀ ਪਾਰਟੀ ਦੇ ਹਿਤਾਂ ਨੂੰ ਤਰਜੀਹ ਦੇ ਰਹੇ ਹਨ। ਆਪਣੇ ਪਾਰਲੀਆਮੈਂਟ ਹਿੱਲ ਸਥਿਤ ਆਫਿਸ ਵਿੱਚ ਜਗਮੀਤ ਸਿੰਘ ਨੇ ਅੱਗੇ ਆਖਿਆ ਕਿ ਹੋ ਸਕਦਾ ਹੈ ਕਿ ਕੁੱਝ ਹਲਕਿਆਂ ਵਿੱਚ ਵੋਟਰਾਂ ਦਾ ਸਾਹਮਣਾ ਨਾ ਕਰਨਾ ਸ਼ਾਇਦ ਟਰੂਡੋ ਦੇ ਹਿਤ ਵਿੱਚ ਹੋਵੇ। ਇਹ ਵੀ ਹੋ ਸਕਦਾ ਹੈ ਕਿ ਆਪਣੇ ਮਾੜੇ ਟਰੈਕ ਰਿਕਾਰਡ ਕਰਕੇ ਉਹ ਵੋਟਰਾਂ ਦਾ ਸਾਹਮਣਾ ਕਰਨ ਤੋਂ ਡਰ ਰਹੇ ਹੋਣ।

Read Also ਗਰਮਖਿਆਲੀ ਸਬੰਧਾਂ ਨੂੰ ਲੈ ਕੇ ਜਗਮੀਤ ਸਿੰਘ ਦਾ ਕੈਨੇਡਾ ‘ਚ ਵਿਰੋਧ

ਜਗਮੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਪ੍ਰਧਾਨ ਮੰਤਰੀ ਸਾਰੇ ਖਾਲੀ ਹਲਕਿਆਂ ਉੱਤੇ ਜ਼ਿਮਨੀ ਚੋਣਾਂ ਦਾ ਐਲਾਨ ਕਰ ਦੇਣਗੇ। ਜ਼ਿਕਰਯੋਗ ਹੈ ਕਿ ਟਰੂਡੋ ਨੇ ਤਾਂ ਪੂਰਬੀ ਓਨਟਾਰੀਓ ਦੇ ਲੀਡਜ਼-ਗ੍ਰੈਨਵਿੱਲੇ-ਥਾਊਜ਼ੈਂਡ ਆਈਲੈਂਡਜ਼ ਅਤੇ ਰਿਡਿਊ ਲੇਕਜ਼ ਹਲਕੇ ਵਿੱਚ ਹੀ 3 ਦਸੰਬਰ ਨੂੰ ਜ਼ਿਮਨੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। ਜਗਮੀਤ ਸਿੰਘ ਨੇ ਕਿਹਾ ਕਿ ਟਰੂਡੋ ਦੇ ਅਜਿਹੇ ਫੈਸਲੇ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਵੋਟਰਾਂ ਲਈ ਉਨ੍ਹਾਂ ਦੇ ਦਿਲ ਵਿੱਚ ਕੋਈ ਥਾਂ ਨਹੀਂ ਤੇ ਨਾ ਹੀ ਇਨ੍ਹਾਂ ਲੋਕਾਂ ਦੀ ਪਾਰਲੀਮੈਂਟ ਵਿੱਚ ਨੁਮਾਇੰਦਗੀ ਨੂੰ ਲੈ ਕੇ ਹੀ ਕੋਈ ਫਿਕਰ ਹੈ। ਦੂਜੇ ਪਾਸੇ ਟਰੂਡੋ ਦਾ ਕਹਿਣਾ ਹੈ ਕਿ ਇਹ ਸੀਟਾ ਤਾਂ ਅਜੇ ਹੁਣੇ ਹੀ ਖਾਲੀ ਹੋਈਆਂ ਹਨ ਤੇ ਇਨ੍ਹਾਂ ਉੱਤੇ ਜ਼ਿਮਨੀ ਚੋਣਾਂ ਕਰਵਾਉਣ ਲਈ ਅਜੇ ਕਾਫੀ ਸਮਾਂ ਪਿਆ ਹੈ। ਇਸ ਲਈ ਸਹੀ ਸਮਾਂ ਆਉਣ ਉੱਤੇ ਇੱਥੇ ਜ਼ਿਮਨੀ ਚੋਣਾਂ ਕਰਵਾ ਲਈਆਂ ਜਾਣਗੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button