Breaking NewsD5 specialIndiaNewsPunjabTop News

ਪੰਜਾਬ ਦੇ 5 ‘ਰਾਜ ਸਭਾ’ ਮੈਂਬਰ 9 ਅਪ੍ਰੈਲ ਨੂੰ ਹੋਣਗੇ ਸੇਵਾਮੁਕਤ

ਪਟਿਆਲਾ/ਨਵੀਂ ਦਿੱਲੀ : ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਚ ਵੱਡਾ ਬਹੁਮਤ ਹਾਸਲ ਕਰ ਸੱਤਾ ‘ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਨੇ ਆਪਣੇ ਵਿਧਾਇਕਾਂ ਦੇ ਬਲਬੂਤੇ ’ਤੇ 5 ਮੈਂਬਰ ਰਾਜ ਸਭਾ ਲਈ ਨਾਮਜ਼ਦ ਕਰ ਦਿੱਤੇ ਹਨ। ‘ਆਪ’ ਨੇ ਰਾਜ ਸਭਾ ਲਈ ਹਰਭਜਨ ਸਿੰਘ, ਪਾਠਕ, ਮਿੱਤਲ, ਰਾਘਵ ਚੱਢਾ, ਅਰੋੜਾ ਨੂੰ ਨਾਮਜ਼ਦ ਕੀਤਾ ਹੈ। ਹੁਣ ਇਨ੍ਹਾਂ ਦੀ ਥਾਂ 9 ਅਪ੍ਰੈਲ ਨੂੰ ਰਾਜ ਸਭਾ ਮੈਂਬਰ ਸੰਵਿਧਾਨਕ ਤੌਰ ’ਤੇ ਸੇਵਾਮੁਕਤ ਹੋ ਜਾਣਗੇ, ਜਿਨ੍ਹਾਂ ਦੀ ਥਾਂ ਉਕਤ ਮੈਂਬਰ ਕਾਬਜ਼ ਹੋਣਗੇ।

Khabran Da Sira : ਕਿਸਾਨਾਂ ਦੀ ਜਿੱਤ, CM Bhagwant Mann ਦਾ ਐਲਾਨ, ਜੇਲ੍ਹ ‘ਚ ਬੈਠੇ Majithia ਦਾ ਵੱਡਾ ਬਿਆਨ !

ਦੱਸ ਦਈਏ ਕਿ ਸੇਵਾ ਮੁਕਤ 5 ਰਾਜ ਸਭਾ ਮੈਂਬਰਾਂ ਵਿਚ ਸੁਖਦੇਵ ਸਿੰਘ ਢੀਂਡਸਾ, ਸ਼ਮਸ਼ੇਰ ਸਿੰਘ ਦੂਲੋਂ, ਪ੍ਰਤਾਪ ਸਿੰਘ ਬਾਜਵਾ, ਨਰੇਸ਼ ਗੁਜਰਾਲ, ਸ਼ਵੇਤ ਮਲਿਕ ਆਦਿ ਸ਼ਾਮਲ ਹਨ। ਜਦੋਂਕਿ ਪੰਜਾਬ ਦੇ ਦੋ ਹੋਰ ਐੱਮ. ਪੀ. ਰਾਜ ਸਭਾ ਤੋਂ ਬਲਵਿੰਦਰ ਸਿੰਘ ਭੂੰਦੜ ਤੇ ਅੰਬਿਕਾ ਸੋਨੀ ਦੀ ਟਰਮ ਜੂਨ ’ਚ ਸਮਾਪਤ ਹੋਣ ਵਾਲੀ ਹੈ। ਉਨ੍ਹਾਂ ਦੀ ਜਗ੍ਹਾ ਵੀ ‘ਆਪ’ ਰਾਜ ਸਭਾ ਉਮੀਦਵਾਰ ਬਣਾ ਕੇ ਰਾਜ ਸਭਾ ’ਚ 7 ਮੈਂਬਰ ਭੇਜਣ ਵਿਚ ਸਫਲ ਹੋ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button