Breaking NewsD5 specialNewsPoliticsPunjab

MAJITHIYA ਨਈਂ ਟਲਦਾ, ਫਿਰ ਘੇਰ ਲਿਆ CAPTAIN, ਨਾਲੇ ਮੰਤਰੀਆਂ ਦੀ ਵੀ ਬਣਾਤੀ ਰੇਲ! D5 Channel Punjabi

ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਬੀਤੇ ਦਿਨ ਪ੍ਰੈਸ ਕਾਨਫਰੰਸ ਇਲਜ਼ਾਮ ਲਗਾਇਆ
ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਸਰਕਾਰ ਦੇ ਪਹਿਲੇ ਸਾਲ ਦੌਰਾਨ ਆਬਕਾਰੀ ਆਮਦਨ ‘ਚ ਵਾਧਾ ਵਿਖਾਉਣ ਲਈ ਅੰਕੜਿਆਂ ‘ਹੇਰ ਫੇਰ’ ਕੀਤੀ ਹੈ ਅਤੇ ਲੋਕਾਂ ਅੱਗੇ ਝੂਠ ਬੋਲ ਰਹੇ ਹਨ। ਪਾਰਟੀ ਨੇ ਕਿਹਾ ਕਿ ਜਿੱਥੋਂ ਤਕ ਪਿਛਲੇ ਤਿੰਨ ਸਾਲਾਂ ਦੌਰਾਨ ਸ਼ਰਾਬ ਤੋਂ ਹੋਣ ਵਾਲੀ ਟੈਕਸਾਂ ਦੀ ਉਗਰਾਹੀ ਦਾ ਸਬੰਧ ਹੈ, ਕਾਂਗਰਸ ਸਰਕਾਰ ਨੇ ਲਗਾਤਾਰ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।

NEWS BULLETIN || ਪੰਜਾਬ ਦੀਆਂ ਵੱਡੀਆਂ ਖ਼ਬਰਾਂ, ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ | Punjab News

ਅਕਾਲੀ ਦਲ ਨੇ ਕਾਂਗਰਸੀਆਂ ਵੱਲੋਂ ਚਲਾਈਆਂ ਜਾ ਰਹੀਆਂ ਨਕਲੀ ਸ਼ਰਾਬ ਦੀਆਂ ਫੈਕਟਰੀਆਂ ‘ਤੇ ਵੀ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਾਂਗਰਸੀ ਵਿਧਾਇਕਾਂ ਮਦਨ ਲਾਲ ਜਲਾਲਪੁਰ ਅਤੇ ਹਰਦਿਆਲ ਸਿੰਘ ਕੰਬੋਜ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪਾਰਟੀ ਨੇ 2 ਹਜ਼ਾਰ ਕਰੋੜ ਦੇ ਨਾਜਾਇਜ਼ ਸ਼ਰਾਬ ਘਪਲੇ ਅਤੇ ਕਾਂਗਰਸੀ ਮੰਤਰੀਆਂ ਦੇ ਕਹਿਣ ਮੁਤਾਬਕ ਪਿਛਲੇ ਤਿੰਨ ਸਾਲਾਂ ਦੌਰਾਨ ਸੂਬੇ ਨੂੰ ਹੋਏ 3,600 ਕਰੋੜ ਦੇ ਆਬਕਾਰੀ ਆਮਦਨ ਦੇ ਨੁਕਸਾਨ ਦੀ ਜਾਂਚ ਹਾਈ ਕੋਰਟ ਦੀ ਨਿਗਰਾਨੀ ‘ਚ ਬਣਾਈ ਇਕ ਕਮੇਟੀ ਤੋਂ ਕਰਵਾਉਣ ਦੀ ਵੀ ਮੰਗ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button