Breaking NewsD5 specialEntertainmentNewsSports

WTC ਫਾਇਨਲ ਹਾਰਨ ਤੋਂ ਬਾਅਦ ਹੁਣ ਪਤਨੀ Anushka ਤੋਂ ਇਸ ਚੈਲੇਂਜ ‘ਚ ਹਾਰੇ Virat 

ਨਵੀਂ ਦਿੱਲੀ : ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਅਕਸਰ ਕਿਸੇ ਨਾ ਕਿਸੇ ਵਜ੍ਹਾ ਕਾਰਨ ਚਰਚਾ ‘ਚ ਰਹਿੰਦੇ ਹਨ। ਹਾਲ ਹੀ ‘ਚ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਇਹ ਦੋਵੇਂ ਆਪਣੀਆਂ ਉਂਗਲੀਆਂ ਨਾਲ ਬੱਲੇ ਨੂੰ ਬੈਲੇਂਸ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਵੀਡੀਓ ‘ਤੇ ਵਿਰਾਟ ਅਤੇ ਅਨੁਸ਼ਕਾ ਦੇ ਫੈਂਨਜ਼ ਜੰਮ ਕੇ ਰਿਐਕਸ਼ਨ ਦਿੰਦੇ ਨਜ਼ਰ ਆ ਰਹੇ ਹਨ।

ਭਾਜਪਾ ਆਗੂ ਦਾ ਕਿਸਾਨਾਂ ਦੇ ਹੱਕ ‘ਚ ਵੱਡਾ ਬਿਆਨ, ਜਿੱਤਿਆ ਕਿਸਾਨਾਂ ਦਾ ਦਿਲ ! ਕਿਸਾਨ ਹੋਏ ਖੁਸ਼ ! ਮੋਦੀ ਸਰਕਾਰ ਹੈਰਾਨ!

ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਜਿਥੇ ਇੱਕ ਪਾਸੇ ਵਿਰਾਟ ਨੂੰ ਬੈਟ ਬੈਲੇਂਸ ਕਰਨ ’ਚ ਥੋੜ੍ਹੀ ਦਿੱਕਤ ਹੋ ਰਹੀ ਹੈ, ਉਥੇ ਅਨੁਸ਼ਕਾ ਇਸ ਨੂੰ ਚੰਗੇ ਤਰੀਕੇ ਨਾਲ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ’ਚ ਦੋ ਵੱਖ-ਵੱਖ ਕਲਿੱਪਸ ਦਾ ਕੋਲਾਜ਼ ਬਣਾਇਆ ਗਿਆ ਹੈ। ਇੱਕ ਵੀਡੀਓ ’ਚ ਅਨੁਸ਼ਕਾ ਨਜ਼ਰ ਆ ਰਹੀ ਹੈ, ਉਥੇ ਦੂਜੀ ਵੀਡੀਓ ’ਚ ਵਿਰਾਟ ਕੋਹਲੀ। ਵੀਡੀਓ ’ਚ ਵਿਰਾਟ ਨੂੰ ਬੈਟ ਹੈਂਡਲ ਕਰਨ ’ਚ ਦਿੱਕਤਾਂ ਦਾ ਸਾਹਮਣਾ ਕਰਦੇ ਦੇਖਿਆ ਗਿਆ। ਹਾਲਾਂਕਿ ਉਹ ਇਸ ਦੌਰਾਨ ਮੋਬਾਇਲ ਵੀ ਆਪਰੇਟ ਕਰਦੇ ਦਿਖਾਈ ਦਿੱਤੇ।

ਸਿੱਧਾ ਖੇਤ ‘ਚ ਪਹੁੰਚਿਆ ਸੁਖਬੀਰ ਬਾਦਲ,ਫਿਰ ਰੱਜ ਕੇ ਕੱਢੀ ਭੜਾਸ ! ਕੈਪਟਨ ਬਾਰੇ ਕਹੀ ਅਜਿਹੀ ਗੱਲ ! ਹਰ ਕੋਈ ਹੈਰਾਨ !

ਵੀਡੀਓ ਦੇ ਅਖੀਰ ’ਚ ਵਿਰਾਟ ਕੋਹਲੀ ਕਹਿੰਦੇ ਹਨ, ‘ਚਲੋ ਹੁਣ ਤੁਹਾਡੀ ਵਾਰੀ, ਹੁਣ ਤੁਸੀਂ ਵੀ ਕਰਕੇ ਦਿਖਾਓ।’ ਉਥੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਅਨੁਸ਼ਕਾ ਨੇ ਲਿਖਿਆ, ‘ਮੈਨੂੰ ਵਿਰਾਟ ਨਾਲ ਟਕਾ-ਟਕ ਬੈਟ ਬੈਲੇਂਸ ਚੈਲੇਂਜ ਕਰਦਿਆਂ ਕਾਫੀ ਮਜ਼ਾ ਆਇਆ। ਹੁਣ ਤੁਸੀਂ ਵੀ ਆਪਣਾ ਸਕਿੱਲ ਦਿਖਾਓ।’ ਸੋਸ਼ਲ ਮੀਡੀਆ ’ਤੇ ਵਿਰਾਟ ਤੇ ਅਨੁਸ਼ਕਾ ਦੇ ਪ੍ਰਸ਼ੰਸਕ ਇਸ ਪੋਸਟ ’ਤੇ ਰੱਜ ਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਪ੍ਰਸ਼ੰਸਕ ਅਨੁਸ਼ਕਾ ਦੀ ਕਾਫੀ ਤਾਰੀਫ਼ ਕਰਦੇ ਵੀ ਨਜ਼ਰ ਆਏ।

🔴LIVE🔴‘ਆਪ’ ਦਾ ਚੰਡੀਗੜ੍ਹ ‘ਚ ਵੱਡਾ ਧਮਾਕਾ, ਕੈਪਟਨ ਦੀ ਰਿਹਾਇਸ਼ ਦੇ ਬਾਹਰ ਗੱਡੇ ਟੈਂਟ ! ਪੁਲਿਸ ਨੇ ਕੀਤੀ ਘੇਰਾਬੰਦੀ

ਦੱਸ ਦੇਈਏ ਕਿ ਅਨੁਸ਼ਕਾ ਤੇ ਵਿਰਾਟ ਇਸ ਸਮੇਂ ਲੰਡਨ ’ਚ ਹਨ। ਬੇਟੀ ਵਾਮਿਕਾ ਨੂੰ ਜਨਮ ਦੇਣ ਤੋਂ ਬਾਅਦ ਅਨੁਸ਼ਕਾ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਹਨ। ਉਹ ਸਮੇਂ-ਸਮੇਂ ’ਤੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰ ਰਹੀ ਹੈ। ਅਨੁਸ਼ਕਾ ਇਸੇ ਸਾਲ ਜਨਵਰੀ ’ਚ ਮਾਂ ਬਣੀ ਹੈ ਤੇ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੀ ਹੈ।

 

View this post on Instagram

 

A post shared by AnushkaSharma1588 (@anushkasharma)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button