Breaking NewsD5 specialEntertainmentNewsPress ReleasePunjabTop News

ਸਿੱਧੂ ਮੂਸੇਵਾਲਾ ਕਤਲ ਕੇਸ: ਪੰਜਾਬ ਸਰਕਾਰ ਵੱਲੋਂ ਵਿਦੇਸ਼ਾਂ ’ਚ ਬੈਠੇ ਪ੍ਰਮੁੱਖ ਗੈਂਗਸਟਰਾਂ ਦੇ ਕੌਮਾਂਤਰੀ ਗ੍ਰਿਫ਼ਤਾਰੀ ਵਾਰੰਟ, ਰੈਡ ਕਾਰਨਰ ਨੋਟਿਸ ਅਤੇ ਹਵਾਲਗੀ ਦੀ ਕਾਰਵਾਈ ਲਈ ਜ਼ੋਰਦਾਰ ਯਤਨ ਜਾਰੀ

ਚੰਡੀਗੜ੍ਹ: ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਗੋਲਡੀ ਬਰਾੜ ਨੂੰ ਭਾਰਤ ਹਵਾਲੇ ਸੌਪਣ (ਹਵਾਲਗੀ) ਲਈ ਪੰਜਾਬ ਪੁਲੀਸ ਕੋਈ ਕਸਰ ਨਹੀਂ ਛੱਡ ਰਹੀ। ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਅਤੇ ਉਹ ਸਾਲ 2017 ’ਚ ਵਿਦਿਆਰਥੀ ਵੀਜ਼ੇ ’ਤੇ ਕਾਨੇਡਾ ਗਿਆ ਸੀ। ਉਹ ਲਾਰੈਂਸ ਬਿਸ਼ਨੋਈ ਗਰੋਹ ਦਾ ਸਰਗਰਮ ਮੈਂਬਰ ਹੈ।

ਪੰਜਾਬ ਪੁਲੀਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਦਸ ਦਿਨ ਪਹਿਲਾਂ 19 ਮਈ 2022 ਨੂੰ ਪੰਜਾਬ ਪੁਲੀਸ ਨੇ ਗੋਲਡੀ ਬਰਾੜ ਖ਼ਿਲਾਫ਼ ਰੈਡ ਕਾਰਨਰ ਨੋਟਿਸ ਜਾਰੀ ਕਰਨ ਲਈ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ) ਨੂੰ ਪ੍ਰਸਤਾਵ ਭੇਜਿਆ ਸੀ, ਤਾਂ ਜੋ ਉਸ ਦੀ ਭਾਰਤ ਹਵਾਲਗੀ ਦਾ ਰਸਤਾ ਸਾਫ਼ ਹੋ ਜਾਵੇ। ਬੁਲਾਰੇ ਨੇ ਦੱਸਿਆ ਕਿ ਇਹ ਪ੍ਰਸਤਾਵ ਦੋ ਮਾਮਲਿਆਂ ਦੇ ਆਧਾਰ ’ਤੇ ਭੇਜਿਆ ਗਿਆ ਸੀ, ਜਿਸ ਦੀ ਇੱਕ ਐਫ.ਆਈ.ਆਰ. ਨੰਬਰ 409 ਮਿਤੀ 12.11.2020, ਧਾਰਾ 302, 427, 148, 149, 120 ਬੀ ਆਈ.ਪੀ.ਸੀ ਅਤੇ ਆਰਮਜ਼ ਐਕਟ ਦੀਆਂ ਧਾਰਾਂ 25, 27, 54, 59 ਥਾਣਾ ਸਿਟੀ ਫ਼ਰੀਦਕੋਟ ਜ਼ਿਲ੍ਹਾ ਫ਼ਰੀਦਕੋਟ ’ਚ ਦਰਜ ਹਨ।

ਇਸੇ ਤਰ੍ਹਾਂ ਦੂਜੀ ਐਫ.ਆਈ.ਆਰ ਨੰਬਰ 44 ਮਿਤੀ 18.02.2021 ਦੀਆਂ ਧਾਰਾ 302, 120ਬੀ, 34 ਆਈ.ਪੀ.ਸੀ ਅਤੇ ਆਰਮਜ਼ ਐਕਟ ਦੀਆਂ ਧਾਰਾ 25, 54, 59 ਅਧੀਨ ਥਾਣਾ ਸਿਟੀ ਫ਼ਰੀਦਕੋਟ, ਜ਼ਿਲ੍ਹਾ ਫ਼ਰੀਦਕੋਟ ’ਚ ਦਰਜ ਹੈ। ਪੰਜਾਬ ਪੁਲੀਸ ਨੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਰੱਤੋਕੇ ਦੇ ਗੈਂਗਸਟਰ ਤੋਂ ਅੱਤਵਾਦੀ ਬਣੇ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਡਾ ਦੇ ਖਿਲਾਫ਼ ਵੀ ਰੈਡ ਕਾਰਨਰ ਨੋਟਿਸ (ਆਰ.ਸੀ.ਐਨ) ਜਾਰੀ ਕਰਨ ਦੀ ਮੰਗ ਕੀਤੀ ਹੈ ਅਤੇ ਇਸ ਦਾ ਪ੍ਰਸਤਾਵ 5 ਮਈ, 2022 ਨੂੰ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ) ਨੂੰ ਭੇਜਿਆ ਗਿਆ ਹੈ।

ਰਿੰਡਾ, ਜਿਹੜਾ ਹਾਲ ਹੀ ਦਿਨਾਂ ਦੌਰਾਨ ਪੰਜਾਬ ’ਚ ਕਈ ਅੱਤਵਾਦੀ ਗਤੀਵਿਧੀਆਂ ਲਈ ਮਡਿਊਲ ਨੂੰ ਉਕਸਾਉਣ ਅਤੇ ਸੰਚਾਲਿਤ ਕਰਨ ਲਈ ਜ਼ਿੰਮੇਵਾਰ ਹੈ, ਹੁਣ ਪਾਕਿਸਤਾਨ ’ਚ ਹੈ। ਉਸ ਨੂੰ ਪਾਕਿਸਤਾਨ ਦੀ ਆਈ.ਐਸ.ਆਈ ਦਾ ਸਮਰਥਨ ਪ੍ਰਾਪਤ ਹੈ ਅਤੇ ਉਹ ਭਾਰਤ ’ਚ ਵੱਡੀ ਮਾਤਰਾ ’ਚ ਹਥਿਆਰ ਅਤੇ ਗੋਲ਼ਾ ਬਰੂਦ ਦੀ ਤਸਕਰੀ ਲਈ ਜ਼ਿੰਮੇਵਾਰ ਰਿਹਾ ਹੈ। ਪੰਜਾਬ ਪੁਲੀਸ ਵੱਲੋਂ ਸਾਂਝੀ ਮੁਹਿੰਮ ਤਹਿਤ ਕਰਨਾਲ ਤੋਂ ਗ੍ਰਿਫ਼ਤਾਰ ਕੀਤੇ ਚਾਰ ਅੱਤਵਾਦੀਆਂ ਕੋਲੋਂ ਭਾਰੀ ਮਾਤਰਾ ’ਚ ਹਥਿਆਰ, ਗੋਲਾ ਬਰੂਦ ਅਤੇ ਆਈ.ਈ.ਡੀ ਬਰਾਮਦ ਹੋਏ ਸਨ, ਇਹ ਸਭ ਵੀ ਰਿੰਡਾ ਦੇ ਹੀ ਸਨ।

ਰਿੰਡਾ ਆਪਣੇ ਕਰਿੰਦਿਆਂ ਰਾਹੀਂ ਇੰਟੈਂਲੀਜੈਂਸੀ ਦੇ ਮੁੱਖ ਦਫ਼ਤਰ ’ਤੇ ਆਰ.ਪੀ.ਜੀ. ਹਮਲਾ ਕਰਾਉਣ, ਸਾਲ 2021 ’ਚ ਸੀ.ਆਈ.ਏ. ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ’ਤੇ ਗ੍ਰਨੇਡ ਹਮਲਾ ਕਰਾਉਣ ਅਤੇ ਪੁਲੀਸ ਚੌਂਕੀ ਕਾਹਲਵਾਂ ਆਨੰਦਪੁਰ ਸਾਹਿਬ (ਰੂਪਨਗਰ)’ਤੇ ਆਈ.ਈ.ਡੀ. ਹਮਲਾ ਕਰਾਉਣ ਲਈ ਜ਼ਿੰਮੇਵਾਰ ਸੀ। ਪੁਲੀਸ ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਦੇ ਤਿੰਨ ਮਾਮਲਿਆਂ ’ਚ ਐਫ.ਆਈ.ਆਰ ਨੰਬਰ 03 ਮਿਤੀ 06.01.2014 ਧਾਰਾ 307, 332, 353, 186, 148, 149 ਆਈ.ਪੀ.ਸੀ ਅਧੀਨ ਥਾਣਾ ਤ੍ਰਿਪੜੀ, ਦੂਜੀ ਐਫ.ਆਈ.ਆਰ ਨੰਬਰ 74 ਮਿਤੀ 26.05.2016 ਯੂ/ਐਸ 307, 341,473,34 ਆਈ.ਪੀ.ਸੀ ਅਤੇ ਆਰਮਜ਼ ਐਕਟ ਦੀ ਧਾਰਾ 25, 54, 59 ਅਧੀਨ ਥਾਣਾ ਸਦਰ ਪਟਿਆਲਾ ਅਤੇ ਐਫ.ਆਈ.ਆਰ. ਨੰਬਰ 173 ਮਿਤੀ 19.07.2016 ਯੂ/ਐਸ 399, 402, 213, 473, 120ਬੀ ਆਈ.ਪੀ.ਸੀ, ਆਰਮਜ਼ ਐਕਟ ਦੀ ਧਾਰਾ 25, 54, 59 ਅਤੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 22, 61, 85 ਅਧੀਨ ਥਾਣਾ ਸਿਟੀ ਰਾਜਪੁਰਾ ’ਚ ਮਾਮਲਾ ਦਰਜ ਹੈ।

ਬੁਲਾਰੇ ਨੇ ਦੱਸਿਆ ਕਿ ਇੰਟਰਪੋਲ ਨਾਲ ਸੰਪਰਕ ਕਰਨ ਲਈ ਕੇਂਦਰੀ ਰਾਸ਼ਟਰੀ ਬਿਊਰੋ, ਸੀ.ਬੀ.ਆਈ ਦੇ ਪੱਧਰ ’ਤੇ ਪ੍ਰਸਤਾਵ ਵਿਚਾਰ ਅਧੀਨ ਹੈ, ਜਦੋਂ ਕਿ ਆਰ.ਸੀ.ਐਨ ਜਾਰੀ ਕਰਨ ਅਤੇ ਹਵਾਲਗੀ ਦਾ ਪ੍ਰਸਤਾਵ ਐਮ.ਐਚ.ਏ ਅਤੇ ਐਮ.ਈ.ਏ ਦੇ ਪੱਧਰ ’ਤੇ ਕਾਰਵਾਈ ਲਈ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਦੇਸ਼ੀ ਧਰਤੀ ਤੋਂ ਰਾਜ ਦੀ ਸ਼ਾਂਤੀ ਭੰਗ ਕਰਨ ਵਾਲੇ ਅਪਰਾਧੀ ਸਮੂਹਾਂ / ਗਿਰੋਹਾਂ ਖ਼ਿਲਾਫ਼ ਆਪਣੀ ਲੜਾਈ ਲਈ ਵਚਨਬੱਧ ਹੈ। ਅਪਰਾਧੀ ਸਮੂਹਾਂ /ਗਿਰੋਹਾਂ ਖ਼ਿਲਾਫ਼ ਸੁਚੱਜੀ ਕਾਰਵਾਈ ਲਈ ਰਾਜ ਸਰਕਾਰ ਦੀ ਦ੍ਰਿੜਤਾ ਨੂੰ ਦੇਖਦਿਆਂ ਆਉਣ ਵਾਲੇ ਸਮੇਂ ’ਚ ਵਿਦੇਸ਼ੀ ਅਪਰਾਧੀਆਂ ਦੀ ਭਾਰਤ ਹਵਾਲਗੀ ਦੇ ਸਾਰੇ ਮਾਮਲਿਆਂ ’ਤੇ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button