Breaking NewsD5 specialNewsSports

Kohli ਟੀਮ ਦੇ ਵਧਿਆ ਪ੍ਰਦਰਸ਼ਨ ਨਹੀਂ ਕਰ ਪਾਉਣ ਤੇ ਕੋਈ ਬਹਾਨੇ ਨਹੀਂ ਬਣਾਉਂਦੇ, ਮੈਨੂੰ ਉਨ੍ਹਾਂ ਦੀ ਇਹੀ ਚੀਜ਼ ਬਹੁਤ ਪੰਸਦ: Blake

ਕਿੰਗਸਟਨ : ਜਮੈਕਨ ਸਟਾਰ ਫਰਰਾਟਾ ਸਪ੍ਰਿੰਟਰ ਯੋਹਾਨ ਬਲੇਕ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਪਸੰਦ ਕਰਦੇ ਹਨ ਕਿਉਂਕਿ ਉਹ ਆਪਣੀ ਟੀਮ ਦੇ ਵਧਿਆ ਪ੍ਰਦਰਸ਼ਨ ਨਹੀਂ ਕਰ ਪਾਉਣ ‘ਤੇ ਕੋਈ ਬਹਾਨੇ ਨਹੀਂ ਬਣਾਉਂਦੇ ਅਤੇ ਦੋਸ਼ ਆਪਣੇ ‘ਤੇ ਲੈਂਦੇ ਹਨ। ਮੰਗਲਵਾਰ ਨੂੰ ਚੇਨਈ ‘ਚ ਪਹਿਲਾਂ ਟੈਸਟ ‘ਚ ਇੰਗਲੈਂਡ ਦੇ 420 ਦੌੜਾਂ ਦੇ ਵਿਸ਼ਵ ਰਿਕਾਰਡ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੂੰ 227 ਦੌੜਾਂ ਤੋਂ ਹਾਰ ਦਾ ਸਾਮਣਾ ਕਰਨਾ ਪਿਆ। ਮੈਚ ਤੋਂ ਬਾਅਦ ਕਪਤਾਨ ਕੋਹਲੀ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਦੀ ਟੀਮ ਉਮੀਦ ਦੇ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਪਾਈ। ਬਲੇਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਪਾਏ ਵੀਡੀਓ ‘ਚ ਕਿਹਾ, ‘‘ਟੀਮ ਇੰਡੀਆ ਦੇ ਬਾਰੇ ‘ਚ ਮੈਨੂੰ ਜੋ ਚੀਜ਼ ਪਸੰਦ ਹੈ ਉਹ ਇਹ ਹੈ ਕਿ ਵਿਰਾਟ ਕੋਹਲੀ ਬਹਾਨੇ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ। ਮੈਨੂੰ ਉਨ੍ਹਾਂ ਦੀ ਕਪਤਾਨੀ ਦੀ ਇਹੀ ਚੀਜ਼ ਬਹੁਤ ਪਸੰਦ ਹੈ, ਉਹ ਹਰ ਚੀਜ਼ ਦਾ ਦੋਸ਼ ਆਪਣੇ ‘ਤੇ ਲੈਂਦੇ ਹਨ।’’ ਉਨ੍ਹਾਂ ਨੇ ਕਿਹਾ ਕਿ ਗੇਂਦਬਾਜ਼ਾਂ ਨੇ ਸਹੀ ਲਾਈਨ ਅਤੇ ਲੰਬਾਈ ਤੋਂ ਗੇਂਦਬਾਜ਼ੀ ਨਹੀਂ ਕੀਤੀ ਅਤੇ ਬੱਲੇਬਾਜ਼ਾਂ ਦੇ ਪ੍ਰਦਰਸ਼ਨ ‘ਚ ਕੋਈ ਇਕਸਾਰਤਾ ਨਹੀਂ ਹੈ।

ਪੱਕੇ ਸਬੂਤ ਲੈਕੇ ਸੰਸਦ ‘ਚ ਪਹੁੰਚੀ ਹਰਸਿਮਰਤ ਬਾਦਲ!ਕਿਸਾਨੀ ਮੁੱਦੇ ‘ਤੇ ਵੱਡਾ ਧਮਾਕਾ! ਕੇਂਦਰੀ ਮੰਤਰੀ ਕਰਵਾਏ ਚੁੱਪ!

ਉਨ੍ਹਾਂ ਨੇ ਕਿਹਾ ਕਿ ਸਾਨੂੰ ਬੈਠ ਕੇ ਵਿਸ਼ਲੇਸ਼ਣ ਕਰਨਾ ਹੋਵੇਗਾ ਅਤੇ ਫਿਰ ਵਾਪਸ ਆਉਣਾ ਹੋਵੇਗਾ ਅਤੇ ਮੈਨੂੰ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਕਪਤਾਨੀ ਦੀ ਇਹੀ ਚੀਜ਼ ਪਸੰਦ ਹੈ।’’ ਜਮੈਕੇਨ ਦੇ ਸਾਬਕਾ ਵਿਸ਼ਵ ਚੈਂਪੀਅਨ ਨੇ ਇੰਗਲੈਂਡ ਦੇ ਦਿੱਗਜ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਦੀ ਵੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਮੈਚ ‘ਚ ਪੰਜ ਵਿਕਟਾਂ ਲਈਆਂ। ਉਨ੍ਹਾਂ ਨੇ ਦੂੱਜੇ ਪਾਰੀ ‘ਚ ਗਿਲ ਅਤੇ ਉਪ ਕਪਤਾਨ ਅਜਿੰਕਿਆ ਰਹਾਣੇ ਨੂੰ ਤਿੰਨ ਗੇਂਦ ਦੇ ਅੰਦਰ ਪਵੇਲੀਅਨ ਭੇਜਿਆ। ਬਲੇਕ ਨੇ ਲਿਖਿਆ, ‘‘ਭਾਰਤ ਅਤੇ ਇੰਗਲੈਂਡ ਵਿਚਾਲੇ ਮਹਾਨ ਟੈਸਟ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਰੂਟ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਇੰਗਲੈਂਡ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਦਿੱਤਾ। ਜਿੰਮੀ ਐਂਡਰਸਨ ਹਰ ਸਮੇਂ, ਉਹ ਕਹਿ ਰਹੇ ਹਨ ਕਿ ਤੁਸੀਂ ਵੱਡੇ ਹੁੰਦੇ ਜਾ ਰਹੇ ਹੋ, ਇਹ ਬਿਹਤਰ ਹੋ ਰਿਹਾ ਹੈ, ਇਹ ਸਿਰਫ ਇਕ ਨੰਬਰ ਹੈ ਅਤੇ ਜਿੰਮੀ ਇਸ ਨੂੰ ਦਿਖਾ ਰਿਹਾ ਹੈ। ਸ਼ਾਨਦਾਰ ਕੰਮ ਕੀਤਾ ਜਿੰਮੀ।’’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button