Breaking NewsD5 specialNewsPoliticsPunjab

ਐਚ.ਐਸ. ਫੂਲਕਾ ਦੀ ਵਧੀ ਮੁਸੀਬਤ, ਬੰਬ ਧਮਾਕੇ ’ਚ ਫੌਜ ਮੁਖੀ ਬਿਪਿਨ ਰਾਵਤ ਦਾ ਨਾਂ ਲੈਣ ਤੇ ਮਿਲਿਆ ਨੋਟਿਸ

ਨਵੀਂ ਦਿੱਲੀ : ਅੰਮ੍ਰਿਤਸਰ ਦੇ ਨਿਰੰਕਾਰੀ ਭਵਨ ਵਿਚ ਹੋਏ ਬੰਬ ਧਮਾਕੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸੁਪਰੀਮ ਕੋਰਟ ਦੇ ਵਕੀਲ ਐਚ.ਐਸ. ਫੂਲਕਾ ਵਲੋਂ ਭਾਰਤੀ ਫੌਜ ਮੁਖੀ ਬਿਪਿਨ ਰਾਵਤ ਵਿਰੁੱਧ ਦਿੱਤਾ ਗਿਆ ਬਿਆਨ ਉਨ੍ਹਾਂ ਲਈ ਮੁਸੀਬਤ ਦਾ ਕਾਰਨ ਬਣਨ ਜਾ ਰਿਹਾ ਹੈ। ਇੱਕ ਸੇਵਾਮੁਕਤ ਕਰਨਲ ਰਣ ਸਿੰਘ ਡੂਡੀ ਨੇ ਫੂਲਕਾ ਨੂੰ ਇੱਕ ਕਾਨੂੰਨੀ ਨੋਟਿਸ ਭੇਜ ਕੇ ਅਜਿਹਾ ਬਿਆਨ ਦੇਣ ਲਈ ਮਾਫ਼ੀ ਮੰਗਣ ਤੇ ਹਰਜਾਨੇ ਵਜੋਂ ਆਰਮੀ ਵੈਲਫੇਅਰ ਫੰਡ ਵਿਚ 10 ਕਰੋੜ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਹੈ।

ਰਣ ਸਿੰਘ ਡੂਡੀ ਵਲੋਂ ਭੇਜੇ ਗਏ ਇਸ ਨੋਟਿਸ ਵਿਚ ਕਿਹਾ ਗਿਆ ਹੈ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਇੱਥੇ ਦੱਸ ਦੇਈਏ ਕਿ ਪਿਛਲੇ ਨਵੰਬਰ ਮਹੀਨੇ ਦੌਰਾਨ ਅੰਮ੍ਰਿਤਸਰ ਦੇ ਰਾਜਾਸਾਂਸੀ ਇਲਾਕੇ ਵਿੱਚ ਪੈਂਦੇ ਪਿੰਡ ਅਦਲੀਵਾਲ ਵਿਚ ਦੋ ਵਿਅਕਤੀਆਂ ਵਲੋਂ ਹੱਥ ਗੋਲਾ ਸੁੱਟ ਕੇ ਬੰਬ ਧਮਾਕਾ ਕਰ ਦਿੱਤਾ ਗਿਆ ਸੀ। ਇਸ ਘਟਨਾ ਵਿੱਚ ਤਿੰਨ ਬੰਦੇ ਮਾਰੇ ਗਏ ਸਨ ਤੇ 22 ਜ਼ਖਮੀ ਹੋਏ ਸਨ। ਘਟਨਾ ਤੋਂ ਤੁਰੰਤ ਬਾਅਦ ਐਚ.ਐਸ. ਫੂਲਕਾ ਮੀਡੀਆ ਸਾਹਮਣੇ ਆਏ ਤੇ ਉਨ੍ਹਾਂ ਨੇ ਸਵਾਲ ਕਰਦਿਆਂ ਕਿਹਾ ਕਿ ਇਹ ਹੋ ਸਕਦਾ ਹੈ ਕਿ ਇਹ ਬੰਬ ਧਮਾਕਾ ਭਾਰਤੀ ਫੌਜ ਮੁਖੀ ਨੇ ਆਪਣੇ ਉਸ ਬਿਆਨ ਨੂੰ ਸਾਬਤ ਕਰਨ ਲਈ ਕਰਵਾਇਆ ਹੋਵੇ ਜਿਸ ਵਿਚ ਰਾਵਤ ਨੇ ਇਹ ਕਿਹਾ ਸੀ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਅੰਤਰਰਾਸ਼ਟਰੀ ਸਰਹੱਦ ਤੋਂ ਅੱਤਵਾਦੀ ਭਾਰਤ ਵਿੱਚ ਦਾਖਲ ਹੋਣ ਦੀ ਫਿਰਾਕ ਵਿੱਚ ਹਨ।

Read Also ‘ਆਪ’ ਵਿਧਾਇਕ ਐਚ.ਐਸ.ਫੂਲਕਾ ਅੱਜ ਦੇਣਗੇ ਅਸਤੀਫ਼ਾ

ਫੂਲਕਾ ਦਾ ਇਹ ਬਿਆਨ ਜਿਉਂ ਹੀ ਮੀਡੀਆ ਰਾਹੀਂ ਵਾਇਰਲ ਹੋਇਆ ਚਾਰੇ ਪਾਸੇ ਲੋਕਾਂ ਨੇ ਇਸ ‘ਆਪ’ ਆਗੂ ਦੇ ਬਿਆਨ ਦੀ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ ਤੇ ਹਾਲਾਤ ਇੱਥੋਂ ਤੱਕ ਬਣ ਗਏ ਕਿ ਫੂਲਕਾ ਨੂੰ ਇੱਕ ਵਾਰ ਫਿਰ ਮੀਡੀਆ ਸਾਹਮਣੇ ਆਉਣਾ ਪਿਆ ਤੇ ਉਨ੍ਹਾਂ ਕਿਹਾ ਕਿ ਮੀਡੀਆ ਵਿਚ ਦਿੱਤੇ ਗਏ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਜਿਸ ਵੇਲੇ ਫੂਲਕਾ ਵਲੋਂ ਇਹ ਸਫਾਈ ਦਿੱਤੀ ਗਈ ਸੀ ਉਦੋਂ ਇਹ ਸਮਝਿਆ ਗਿਆ ਸੀ ਕਿ ਹੁਣ ਇਹ ਮਾਮਲਾ ਖਤਮ ਹੋ ਗਿਆ ਹੈ ਪਰ ਜਿਸ ਤਰ੍ਹਾਂ ਹੁਣ ਫੌਜ ਦੇ ਇਸ ਸਾਬਕਾ ਕਰਨਲ ਡੂਡੀ ਵਲੋਂ ਫੂਲਕਾ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ ਉਸਨੂੰ ਵੇਖਦਿਆਂ ਇਹ ਕਿਹਾ ਜਾ ਰਿਹਾ ਹੈ ਕਿ ਮਾਮਲੇ ਦੀ ਅੱਗ ਅਜੇ ਸੁਲਗ ਰਹੀ ਹੈ ਜਿਸਦਾ ਸ਼ਾਂਤ ਹੋਣਾ ਅਜੇ ਸੰਭਵ ਨਹੀਂ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button