InternationalTop News

ਕ੍ਰੋਗਰ ’ਚ ਛਾਂਟੀਆਂ ਸ਼ੁਰੂ, ਤਿੰਨ ਹਜ਼ਾਰ ਦਫ਼ਤਰੀ ਨੌਕਰੀਆਂ ਘਟਾਉਣ ਦੀ ਯੋਜਨਾ

ਅਮਰੀਕਾ ਦੀ ਵੱਡੀ ਸੁਪਰਮਾਰਕੀਟ ਕੰਪਨੀ ਕ੍ਰੋਗਰ ਨੇ ਅਗਲੇ ਤਿੰਨ ਸਾਲਾਂ ’ਚ ਕਰੀਬ ਤਿੰਨ ਹਜ਼ਾਰ ਦਫ਼ਤਰੀ ਨੌਕਰੀਆਂ ਖ਼ਤਮ ਕਰਨ ਦੀ ਯੋਜਨਾ ’ਤੇ ਅਮਲ ਸ਼ੁਰੂ ਕਰ ਦਿੱਤਾ ਹੈ। ਪ੍ਰਭਾਵਿਤ ਕਰਮਚਾਰੀਆਂ ਨੂੰ ਛਾਂਟੀ ਦੇ ਨੋਟਿਸ ਭੇਜੇ ਜਾ ਰਹੇ ਹਨ। ਇਸੇ ਦੌਰਾਨ ਕੰਪਨੀ ਵਲੋਂ ਵਿਦੇਸ਼ੀ ਕਾਮਿਆਂ ਲਈ ਐੱਚ-1ਬੀ ਤੇ ਗ੍ਰੀਨ ਕਾਰਡ ਨਾਲ ਜੁੜੀਆਂ ਅਰਜ਼ੀਆਂ ਜਾਰੀ ਰੱਖਣ ’ਤੇ ਵੀ ਸਵਾਲ ਉੱਠੇ ਹਨ। ਸਿਨਸਿਨਾਟੀ ਆਧਾਰਿਤ ਕੰਪਨੀ ਦੀ ਇਸ ਯੋਜਨਾ ਨਾਲ ਅਮਰੀਕਾ ਵਿਚ ਉਸ ਦੇ ਦਫ਼ਤਰੀ ਕਰਮਚਾਰੀਆਂ ਦੀ ਗਿਣਤੀ ਲਗਭਗ 8,200 ਤੋਂ ਘਟ ਕੇ 5,200 ਰਹਿ ਜਾਵੇਗੀ।
ਇਹ ਕਰੀਬ 37 ਫ਼ੀਸਦੀ ਕਟੌਤੀ ਬਣਦੀ ਹੈ। ਸਟੋਰਾਂ ਅਤੇ ਗੋਦਾਮਾਂ ਵਿਚ ਕੰਮ ਕਰਦੇ ਕਰਮਚਾਰੀ ਇਨ੍ਹਾਂ ਛਾਂਟੀਆਂ ਦੇ ਘੇਰੇ ਵਿਚ ਨਹੀਂ ਹਨ। ਕੰਪਨੀ ਨੇ ਹਾਲੇ ਇਹ ਨਹੀਂ ਦੱਸਿਆ ਕਿ ਹੁਣ ਤੱਕ ਕਿੰਨੇ ਲੋਕਾਂ ਨੂੰ ਨੋਟਿਸ ਮਿਲੇ ਹਨ ਅਤੇ ਕਿਹੜੇ ਵਿਭਾਗਾਂ ਵਿਚ ਸਭ ਤੋਂ ਵੱਧ ਅਸਾਮੀਆਂ ਘਟਾਈਆਂ ਜਾ ਰਹੀਆਂ ਹਨ। ਕ੍ਰੋਗਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਗ੍ਰੈਗ ਫੋਰਨ ਨੇ ਅਕਤੂਬਰ ਵਿਚ ਇਸ ਯੋਜਨਾ ਦਾ ਐਲਾਨ ਕੀਤਾ ਸੀ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button