Breaking NewsInternationalNews

ਚਾਕੂ ਨਾਲ ਹੋਏ ਹਮਲੇ ‘ਚ ਇੱਕ ਵਿਅਕਤੀ ਗੰਭੀਰ ਜ਼ਖਮੀ, ਛੁਰੇਬਾਜ਼ ਦੀ ਭਾਲ ਜ਼ਾਰੀ

ਸਰੀ : ਕੈਨੇਡਾ ਦੇ ਵੱਖ – ਵੱਖ ਸ਼ਹਿਰਾਂ ਵਿੱਚ ਅਪਰਾਧਿਕ ਘਟਨਾਵਾਂ ਰੁਕਣ ਦਾ ਨਾਮ ਨਹੀਨ ਲੈ ਰਹੀਆਂ। ਖਬਰ ਸਰੀ ਹੈ ਜਿਥੋਂ ਦੇ ਸ਼ਹਿਰ ਦੇ ਫਲੀਟਵੂਡ 152 ਬਲੋਕ ਅਤੇ ਫਰੇਜ਼ਰ ਹਾਈਵੇਅ ਦੇ ਇੰਟਰਸ਼ੈਕਸ਼ਨ ‘ਤੇ ਸਵੇਰ ਦੇ ਮੌਕੇ ਇੱਕ ਅਣਪਛਾਤੇ ਵਿਅਕਤੀ ਵਲੋਂ ਚਾਕੂ ਨਾਲ ਹਮਲਾ ਕਰਕੇ ਇੱਕ ਵਿਅਕਤੀ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਹੈ। ਹਮਲਾ ਕਰਨ ਵਾਲਾ ਵਿਅਕਤੀ ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੈ। ਮੌਕੇ `ਤੇ ਪਹੁੰਚੀ ਪੁਲਿਸ ਵਲੋਂ ਹਮਲੇ ਵਿੱਚ ਜ਼ਖਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਕੈਨੇਡਾ ਵਿੱਚ ਸਟਰੀਟ ਕ੍ਰਾਇਮ ਵਿੱਚ ਦਿਨ ਪ੍ਰਤੀ ਦਿਨ ਵਾਅਦਾ ਹੁੰਦਾ ਜਾ ਰਿਹਾ ਹੈ। ਰਾਹ ਚਲਦੇ ਲੋਕਾਂ ਉੱਤੇ ਹਮਲਿਆਂ ਦੀਆਂ ਘਟਨਾਵਾਂ ਆਮ ਹੀ ਵਾਪਰ ਰਹੀਆਂ ਹਨ। ਇਨ੍ਹਾਂ ਹਮਲਿਆਂ ਵਿੱਚ ਕਈ ਲੋਕ ਜ਼ਖਮੀ ਹੋ ਚੁਕੇ ਹਨ ਅਤੇ ਕਈਆਂ ਨੇ ਆਪਣੀ ਜਾਨ ਤੋਂ ਵੀ ਹੱਥ ਧੋਏ ਹਨ।ਤਾਜ਼ਾ ਮਾਮਲਾ ਸਰੀ ਸ਼ਹਿਰ ਦਾ ਹੈ ਜਿਥੇ ਸਵੇਰੇ ਤੜਕੇ ਹੀ ਇੱਕ ਅਣਪਛਾਤੇ ਵਿਆਕਤੀ ਨੇ ਵਪਾਰਿਕ ਕਾਰੋਬਾਰੀ ਬਲਾਕ ਉੱਤੇ ਬਣੇ ਅਪਾਰਟਮੈਂਟਜ਼ ਵਿੱਚ ਇੱਕ ਵਿਅਕਤੀ ਨੁੂੰ ਚਾਕੂ ਮਾਰਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਹੈ।ਇਸ ਘਟਨਾ ਤੋਂ ਮਗਰੋਂ ਮੌਕ -ਏ -ਵਾਰਦਾਤ `ਤੇ ਪਹੁੰਚੀ ਪੁਲਿਸ ਨੇ ਜ਼ਖਮੀ ਵਿਅਕਤੀ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਵਿਖੇ ਦਾਖਲ ਕਰਵਾਇਆ ਹੈ। ਪੁਲਿਸ ਅਨੁਸਾਰ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ।

Read Also ਚਾਕੂ ਨਾਲ ਬੱਚੇ ਦਾ ਗੁਪਤ ਅੰਗ ਵੱਢ ਦਿੱਤਾ ਤੇ…

ਰੋਇਲ ਕੈਨੇਡੀਅਨ ਮਾਊਂਟਡ ਪੁਲਿਸ ਸਰੀ ਦੇ ਅਧਿਕਾਰੀਆਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਲਾਕੇ ਵਿੱਚ ਵਾਪਰੀ ਇਸ ਘਟਨਾ ਨੂੰ ਪਲਿਸ ਵਲੋਂ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਰ ਹਾਲੇ ਤੱਕ ਕੋਈ ਪੁਖਤਾ ਸੂਚਨਾ ਨਹੀਂ ਮਿਲ ਸਕੀ। ਪੁਲਿਸ ਅਨੁਸਾਰ ਹਮਲਾਵਰ ਮੌਕੇ ਤੋਂ ਉਸੇ ਸਮੇਂ ਹੀ ਫਰਾਰ ਹੋ ਗਿਆ ਸੀ। ਜਿਸ ਕਾਰਨ ਉਸ ਨੂੰ ਆਲੇ ਦੁਆਲੇ ਦੇ ਕਿਸੇ ਵੀ ਸ਼ਖਸ਼ ਵਲੋਂ ਨਹੀਂ ਦੇਖਿਆ ਗਿਆ।ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ। ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕੇ ਜੇਕਰ ਕਿਸੇ ਵਿਅਕਤੀ ਕੋਲ ਵੀ ਇਸ ਘਟਨਾ ਦੀ ਕੋਈ ਵੀ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਤਰੁੰਤ ਸਾਂਝੀ ਕੀਤੀ ਜਾਵੇ।

ਭਾਵੇਂ ਟੋਰਾਂਟੋ ਹੋਵੇ ਭਾਵੇ ਸਰੀ ਜਾਂ ਫਿਰ ਐਬਟਸਫੋਰਡ ਹੋਵੇ ਰਾਹ ਚਲਦੇ ਲੋਕਾਂ ਉੱਤੇ ਹੋਣ ਵਾਲੇ ਹਮਲਿਆਂ ਦੀ ਗਿਣਤੀ ਕਈ ਗੁਣਾ ਵੱਧ ਕਈ ਹੈ। ਇਨ੍ਹਾਂ ਘਟਨਾਵਾਂ ਵਿੱਚ ਛੂਰੇਬਾਜ਼ੀ ਅਤੇ ਗੋਲੀਬਾਰੀਆਂ ਦੀਆਂ ਘਟਨਾਵਾਂ ਸਭ ਤੋਂ ਵੱਧ ਹਨ । ਸਰੀ ਦੀ ਇਸ ਘਟਨਾ ਤੋਂ ਬਾਅਦ ਸ਼ਹਿਰ ਦੇ ਆਮ ਲੋਕਾਂ ਅੰਦਰ ਡਰ ਅਤੇ ਸਹਿਮ ਦਾ ਮਹੌਲ ਬਣਿਆ ਹੋਇਆ ਹੈ।ਹੁਣ ਦੇਖਣਾ ਹੋਵੇਗਾ ਕੇ ਇਸ ਘਟਨਾ ਤੋਂ ਬਾਅਦ ਸਰੀ ਐਮ.ਸੀ.ਆਰ.ਪੀ ਆਪਣੀ ਕਾਰਗੁਜ਼ਾਰੀ ਵਿੱਚ ਕਿਸ ਤਰ੍ਹਾਂ ਸੁਧਾਰ ਕਰਕੇ ਦੋਸ਼ੀ ਨੂੰ ਕਿੰਨੀ ਜਲਦੀ ਕਾਬੂ ਕਰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button